ਉੱਤਰਾਖੰਡ ਚੋਣਾਂ 2022: ਕੇਜਰੀਵਾਲ ਦਾ ਐਲਾਨ, ਕਰਨਲ ਅਜੇ ਕੋਠੀਆਲ ਹੋਣਗੇ CM ਅਹੁਦੇ ਦਾ ਚਿਹਰਾ

08/17/2021 5:48:47 PM

ਦੇਹਰਾਦੂਨ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਯਾਨੀ ਕਿ ਮੰਗਲਵਾਰ ਨੂੰ ਉੱਤਰਾਖੰਡ ਪਹੁੰਚੇ ਹਨ। ਇੱਥੇ ਉਨ੍ਹਾਂ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਉੱਤਰਾਖੰਡ ਵਿਚ ਵਿਧਾਨ ਸਭਾ ਚੋਣਾਂ 2022 ’ਚ ‘ਆਪ’ ਪਾਰਟੀ ਤੋਂ ਕਰਨਲ ਅਜੇ ਕੋਠੀਆਲ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ। 

ਕੇਜਰੀਵਾਲ ਨੇ ਕਿਹਾ ਕਿ ਅਸੀਂ ਦੇਸ਼ ਦੀ ਜਨਤਾ ਤੋਂ ਸੁਝਾਅ ਮੰਗੇ ਹਨ। ‘ਆਪ’ ਤੋਂ ਮੁੱਖ ਮੰਤਰੀ ਉਮੀਦਵਾਰ ਕਿਸੇ ਨੂੰ ਬਣਾਉਣਾ ਚਾਹੀਦਾ ਹੈ, ਇਸ ’ਤੇ ਲੋਕਾਂ ਦੇ ਬਿਹਤਰੀਨ ਜਵਾਬ ਆਏ। ਲੋਕਾਂ ਨੇ ਕਿਹਾ ਕਿ ਸਾਨੂੰ ਪਾਰਟੀਆਂ ਨਹੀਂ ਸਗੋਂ ਦੇਸ਼ ਭਗਤ ਫ਼ੌਜੀ ਚਾਹੀਦਾ ਹੈ। ਬਹੁਤ ਵੱਡੇ ਪੱਧਰ ’ਤੇ ਲੋਕਾਂ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਭਰੋਸੇ ਉੱਤਰਾਖੰਡ ਅੱਗੇ ਨਹੀਂ ਵੱਧ ਸਕਦਾ। ਸਾਨੂੰ ਕਰਨਲ ਕੋਠੀਆਲ ਹੀ ਚਾਹੀਦਾ ਹੈ। ਇਹ ਫ਼ੈਸਲਾ ‘ਆਪ’ ਪਾਰਟੀ ਨੇ ਨਹੀਂ ਸਗੋਂ ਕਿ ਇੱਥੋਂ ਦੀ ਜਨਤਾ ਨੇ ਲਿਆ ਹੈ।

ਕੇਜਰੀਵਾਲ ਨੇ ਕਿਹਾ ਕਿ ਕਰਨਲ ਕੋਠੀਆਲ ਉਹ ਸ਼ਖ਼ਸ ਹਨ, ਜਿਨ੍ਹਾਂ ਨੇ ਆਪਣੀ ਜਾਨ ਦੀ ਬਾਜੀ ਲਾ ਕੇ ਦੇਸ਼ ਦੀ ਰੱਖਿਆ ਕੀਤੀ। ਜਦੋਂ ਉੱਤਰਾਖੰਡ ਦੇ ਨੇਤਾ ਇਸ ਪ੍ਰਦੇਸ਼ ਨੂੰ ਲੁੱਟ ਰਹੇ ਸਨ, ਤਾਂ ਇਹ ਸ਼ਖ਼ਸ ਸਰਹੱਦ ’ਤੇ ਦੇਸ਼ ਦੀ ਹਿਫ਼ਾਜ਼ਤ ਵਿਚ ਲੱਗਾ ਸੀ। ਕੁਝ ਸਾਲ ਪਹਿਲਾਂ ਕੇਦਾਰਨਾਥ ਆਫ਼ਤ ਆਈ ਸੀ, ਉਦੋਂ ਇਸ ਸ਼ਖ਼ਸ ਨੇ ਆਪਣੀ ਟੀਮ ਨਾਲ ਮਿਲ ਕੇ ਕੇਦਾਰਨਾਥ ਦਾ ਪੁਨਰ ਨਿਰਮਾਣ ਕੀਤਾ ਸੀ, ਹੁਣ ਇਨ੍ਹਾਂ ਨੇ ਉੱਤਰਾਖੰਡ ਦੇ ਨਵ-ਨਿਰਮਾਣ ਦਾ ਬੀੜਾ ਚੁੱਕਿਆ ਹੈ। ਅਸੀਂ ਉੱਤਰਾਖੰਡ ਨੂੰ ਦੇਵਭੂਮੀ ਕਹਿੰਦੇ ਹਾਂ। ਪੂਰੀ ਦੁਨੀਆ ਤੋਂ ਹਿੰਦੂ ਇੱਥੇ ਸ਼ਰਧਾ ਨਾਲ ਦਰਸ਼ਨ ਕਰਨ ਆਉਂਦੇ ਹਨ।


Tanu

Content Editor

Related News