ਉੱਤਰਾਖੰਡ ਦੇ ਚਮੋਲੀ 'ਚ ਬੱਦਲ ਫਟਣ ਨਾਲ ਕਈ ਦੁਕਾਨਾਂ ਅਤੇ ਗੱਡੀਆਂ ਨੁਕਸਾਨੀਆਂ ਗਈਆਂ

07/16/2018 11:59:19 AM

ਉੱਤਰਾਖੰਡ— ਉਤਰਾਖੰਡ ਦੇ ਚਮੋਲੀ ਜ਼ਿਲੇ 'ਚ ਥਰਾਲੀ ਅਤੇ ਘਾਟ ਖੇਤਰਾਂ 'ਚ ਸੋਮਵਾਰ ਸਵੇਰੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਭਾਰੀ ਬਾਰਸ਼ ਕਾਰਨ ਜ਼ਮੀਨ ਖਿਸਕਣ ਵੀ ਹੋਇਆ।  ਪ੍ਰਾਪਤ ਜਾਣਕਾਰੀ ਮੁਤਾਬਕ ਬੱਦਲ ਫਟਣ ਨਾਲ ਕਈ ਦੁਕਾਨਾਂ ਅਤੇ ਦਰਜਨ ਭਰ ਵਾਹਨ ਨੁਕਸਾਨੇ ਗਏ। ਘਟਨਾ 'ਚ ਜਾਨਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ।
ਚਮੋਲੀ ਦੇ ਜ਼ਿਲਾ ਅਧਿਕਾਰੀ ਆਸ਼ੀਸ਼ ਜੋਸ਼ੀ ਨੇ ਜ਼ਿਲਾ ਪੱਧਰ 'ਤੇ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਸਥਿਤੀ ਦੀ ਸਮੀਖਿਆ ਕੀਤੀ ਅਤੇ ਰਾਹਤ ਸਮੱਗਰੀ ਪਹੁੰਚਾਉਣ ਲਈ ਮੌਕੇ 'ਤੇ ਵੱਖ-ਵੱਖ ਟੀਮਾਂ ਰਵਾਨਾ ਕੀਤੀਆਂ। ਥਰਾਲੀ ਰਤਗਾਓਂ 'ਚ ਬੱਦਲ ਫਟਣ ਨਾਲ 9 ਦੁਕਾਨਾਂ ਨੁਕਸਾਨੀਆਂ ਗਈਆਂ ਜਦਕਿ ਘਾਟ ਤਹਿਸੀਲ ਦੇ ਮੋਖਮੱਲਾ ਪਿੰਡ 'ਚ 7 ਦੁਕਾਨਾਂ ਨੂੰ ਨੁਕਸਾਨ ਪੁੱਜਣ ਦੀ ਖਬਰ ਹੈ।