ਬਦਰੀਨਾਥ ਅਤੇ ਕੇਦਾਰਨਾਥ ਧਾਮ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ

10/05/2020 2:54:03 PM

ਦੇਹਰਾਦੂਨ- ਉੱਤਰਾਖੰਡ ਦੇ ਹਿਮਾਲਿਆ ਖੇਤਰ 'ਚ ਸਥਿਤ ਪ੍ਰਸਿੱਧ ਧਾਮਾਂ, ਬਦਰੀਨਾਥ ਅਤੇ ਕੇਦਾਰਨਾਥ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਦੀ ਵੱਧ ਤੋਂ ਵੱਧ ਸੀਮਾ 'ਚ ਵਾਧਾ ਕਰਦੇ ਹੋਏ ਉਸ ਨੂੰ ਹੁਣ ਹਰ ਦਿਨ 3 ਹਜ਼ਾਰ ਕਰ ਦਿੱਤਾ ਗਿਆ ਹੈ। ਉਤਰਾਖੰਡ ਦੇ ਚਾਰਧਾਮ ਦੇਵਸਥਾਨਮ ਬੋਰਡ ਵਲੋਂ ਜਾਰੀ ਤਾਜ਼ਾ ਆਦੇਸ਼ ਅਨੁਸਾਰ, ਗੰਗੋਤਰੀ ਧਾਮ ਲਈ ਸ਼ਰਧਾਲੂਆਂ ਦੀ ਵੱਧ ਤੋਂ ਵੱਧ ਗਿਣਤੀ 900 ਅਤੇ ਯਮੁਨੋਤਰੀ ਧਾਮ ਲਈ 700 ਕਰ ਦਿੱਤੀ ਗਈ ਹੈ। ਹੈਲੀਕਾਪਟਰ ਸੇਵਾ ਦੀ ਵਰਤੋਂ ਕਰ ਕੇ ਧਾਮਾਂ ਦਾ ਦਰਸ਼ਨ ਕਰਨ ਵਾਲੇ ਤੀਰਥ ਯਾਤਰੀਆਂ ਦੀ ਗਿਣਤੀ ਹਾਲਾਂਕਿ ਇਸ 'ਚ ਸ਼ਾਮਲ ਨਹੀਂ ਹੈ। ਦੇਵਸਥਾਨਮ ਬੋਰਡ ਨੇ ਚਾਰਧਾਮ ਯਾਤਰਾ ਲਈ ਪਿਛਲੇ ਦਿਨੀਂ ਪ੍ਰਦੇਸ਼ ਤੋਂ ਬਾਹਰ ਦੇ ਯਾਤਰੀਆਂ ਲਈ ਕੋਰੋਨਾ ਜਾਂਚ ਰਿਪੋਰਟ ਲਿਆਉਣ ਦੀ ਦਬਾਅ ਹਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਧਾਮਾਂ ਦੇ ਦਰਸ਼ਨ ਲਈ ਈ-ਪਾਸ ਮੰਗਣ ਵਾਲਿਆਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ। ਇਸੇ ਦੇ ਮੱਦੇਨਜ਼ਰ ਬੋਰਡ ਨੇ ਚਾਰੇ ਧਾਮਾਂ ਦੇ ਦਰਸ਼ਨ ਲਈ ਤੀਰਥ ਯਾਤਰੀਆਂ ਦੀ ਵੱਧ ਤੋਂ ਵੱਧ ਗਿਣਤੀ ਨੂੰ ਵਧਾ ਦਿੱਤਾ ਹੈ।

ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਵਿਨਾਥ ਰਮਨ ਨੇ ਦੱਸਿਆ ਕਿ ਹੁਣ ਬਦਰੀਨਾਥ ਧਾਮ 'ਚ ਹਰ ਦਿਨ 3000, ਕੇਦਾਰਨਾਥ 'ਚ 3000, ਗੰਗੋਤਰੀ 'ਚ 900 ਅਤੇ ਯਮੁਨੋਤਰੀ 'ਚ 700 ਤੀਰਥ ਯਾਤਰੀ ਦਰਸ਼ਨ ਕਰ ਸਕਣਗੇ। ਇਸ ਤੋਂ ਪਹਿਲਾਂ, ਬੋਰਡ ਨੇ ਚਮੋਲੀ, ਰੂਦਰਪ੍ਰਯਾਗ ਅਤੇ ਉਤਰਕਾਸ਼ੀ ਦੇ ਜ਼ਿਲ੍ਹਾ ਅਧਿਕਾਰੀਆਂ ਤੋਂ ਇਸ ਸੰਬੰਧ 'ਚ ਰਿਪੋਰਟ ਮੰਗੀ ਸੀ ਤਾਂ ਕਿ ਸਹੂਲਤਾਂ ਅਨੁਸਾਰ ਤੀਰਥ ਯਾਤਰੀਆਂ ਦੀ ਗਿਣਤੀ ਵਧਾਈ ਜਾ ਸਕੇ। ਬਦਰੀਨਾਥ ਚਮੋਲੀ ਜ਼ਿਲ੍ਹੇ, ਕੇਦਾਰਨਾਥ ਰੂਦਰਪ੍ਰਯਾਗ ਜ਼ਿਲ੍ਹੇ 'ਚ ਅਤੇ ਗੰਗੋਤਰੀ ਅਤੇ ਯਮੁਨੋਤਰੀ ਉਤਰਕਾਸ਼ੀ ਜ਼ਿਲ੍ਹੇ 'ਚ ਸਥਿਤ ਹੈ। ਪਹਿਲੇ ਬਦਰੀਨਾਥ ਜਾਣ ਲਈ 1200, ਕੇਦਾਰਨਾਥ ਲਈ 800, ਗੰਗੋਤਰੀ ਲਈ 600 ਅਤੇ ਯਮੁਨੋਤਰੀ ਲਈ ਵੱਧ ਤੋਂ ਵੱਧ 400 ਸ਼ਰਧਾਲੂਆਂ ਨੂੰ ਹੀ ਮਨਜ਼ੂਰੀ ਦਿੱਤੀ ਜਾ ਰਹੀ ਸੀ।


DIsha

Content Editor

Related News