ਉੱਤਰਾਖੰਡ ''ਚ ਭਾਰੀ ਮੀਂਹ ਕਾਰਨ ਸਕੂਲ ਦੀ ਇਮਾਰਤ ਹੋਈ ਢਹਿ-ਢੇਰੀ

01/22/2019 5:38:32 PM

ਚਮੋਲੀ— ਉੱਤਰਾਖੰਡ ਦੇ ਪਹਾੜੀ ਇਲਾਕਿਆਂ ਵਿਚ ਜਿੱਥੇ ਬਰਫਬਾਰੀ ਹੋ ਰਹੀ ਹੈ, ਉੱਥੇ ਹੀ ਮੈਦਾਨੀ ਇਲਾਕੇ ਮੀਂਹ ਨਾਲ ਪਾਣੀ-ਪਾਣੀ ਹੋਏ। ਮੰਗਲਵਾਰ ਨੂੰ ਉੱਤਰਾਖੰਡ ਦੇ ਚਮੋਲੀ ਗੋਪੇਸ਼ਵਰ ਖੇਤਰ ਵਿਚ ਸਥਿਤ ਸਰਸਵਤੀ ਸ਼ਿਸ਼ੂ ਮੰਦਰ ਸਕੂਲ ਦੀ ਇਮਾਰਤ ਭਾਰੀਂ ਮੀਂਹ ਪੈਣ ਕਾਰਨ ਢਹਿ ਗਈ। ਚੰਗੀ ਗੱਲ ਇਹ ਰਹੀ ਕਿ ਉੱਤਰਾਖੰਡ ਪ੍ਰਸ਼ਾਸਨ ਨੇ ਭਾਰੀ ਮੀਂਹ ਅਤੇ ਬਰਫਬਾਰੀ ਕਾਰਨ ਅੱਜ ਦੇ ਦਿਨ ਲਈ ਛੁੱਟੀ ਦਾ ਐਲਾਨ ਕੀਤਾ ਹੋਇਆ ਸੀ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।

ਦੱਸਣਯੋਗ ਹੈ ਕਿ ਮੈਦਾਨੀ ਅਤੇ ਪਹਾੜੀ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਉੱਤਰਾਖੰਡ, ਕਸ਼ਮੀਰ ਅਤੇ ਹਿਮਾਚਲ 'ਚ ਭਾਰੀ ਬਰਫਬਾਰੀ ਕਾਰਨ ਲੋਕ ਘਰਾਂ 'ਚੋਂ ਘੱਟ ਹੀ ਨਿਕਲ ਰਹੇ ਹਨ। ਉੱਥੇ ਹੀ ਮੈਦਾਨੀ ਇਲਾਕਿਆਂ 'ਚ ਭਾਰੀ ਮੀਂਹ ਪਿਆ। ਦਿੱਲੀ ਸਮੇਤ ਉੱਤਰ-ਭਾਰਤ ਦੀਆਂ ਕਈ ਥਾਂਵਾਂ 'ਤੇ ਭਾਰੀ ਮੀਂਹ ਪਿਆ। ਜਾਂਦੇ-ਜਾਂਦੇ ਠੰਡ ਨੇ ਲੋਕਾਂ ਨੂੰ ਇਕ ਵਾਰ ਫਿਰ ਕੰਬਣੀ ਛੇੜ ਦਿੱਤੀ ਹੈ।

Tanu

This news is Content Editor Tanu