ਸੈਲਫ਼ੀ ਲੈਂਦੇ ਸਮੇਂ ਨਦੀ ''ਚ ਡਿੱਗੀ ਮੈਡੀਕਲ ਦੀ ਵਿਦਿਆਰਥਣ, ਹੋਈ ਦਰਦਨਾਕ ਮੌਤ

08/07/2023 11:32:31 AM

ਦੇਹਰਾਦੂਨ (ਭਾਸ਼ਾ)- ਦੇਹਰਾਦੂਨ 'ਚ ਪ੍ਰਸਿੱਧ ਸਹਿਸਤ੍ਰਧਾਰਾ ਸੈਰ-ਸਪਾਟਾ ਸਥਾਨ 'ਚ ਮੈਡੀਕਲ ਦੀ ਇਕ ਵਿਦਿਆਰਥਣ ਨਹਾਉਂਦੇ ਸਮੇਂ ਸੈਲਫ਼ੀ ਲੈਣ ਦੌਰਾਨ ਪੈਰ ਫਿਸਲਣ ਨਾਲ ਨਦੀ 'ਚ ਜਾ ਡਿੱਗੀ ਅਤੇ ਉਸ ਦੀ ਮੌਤ ਹੋ ਗਈ। ਰਾਜਪੁਰ ਦੇ ਪੁਲਸ ਥਾਣਾ ਮੁਖੀ ਜਿਤੇਂਦਰ ਚੌਹਾਨ ਨੇ ਸੋਮਵਾਰ ਨੂੰ ਦੱਸਿਆ ਕਿ ਉੱਤਰ ਪ੍ਰਦੇਸ਼ 'ਚ ਮੁਰਾਦਾਬਾਦ ਦੇ ਇਕ ਮੈਡੀਕਲ ਕਾਲਜ 'ਚ ਐੱਮ.ਬੀ.ਬੀ.ਐੱਸ. ਪਹਿਲੇ ਸਾਲ 'ਚ ਪੜ੍ਹਨ ਵਾਲੀ ਸਵਾਤੀ ਜੈਨ (20) ਆਪਣੇ ਇਕ ਦੋਸਤ ਨਾਲ ਐਤਵਾਰ ਨੂੰ ਘੁੰਮਣ ਗਈ ਸੀ। ਉਨ੍ਹਾਂ ਦੱਸਿਆ ਕਿ ਦੋਹਵੇਂ ਸਹਿਸਤ੍ਰਧਾਰਾ 'ਚ ਉੱਪਰ ਵੱਲ ਜਾ ਕੇ ਨਹਾਉਣ ਲੱਗੇ ਅਤੇ ਇਸ ਦੌਰਾਨ ਸਵਾਤੀ ਇਕ ਪੱਥਰ 'ਤੇ ਚੜ੍ਹ ਕੇ ਆਪਣੀ ਮੋਬਾਇਲ ਫ਼ੋਨ 'ਤੇ ਸੈਲਫ਼ੀ ਲੈਣ ਲੱਗੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਹੋਈ ਬਹਾਲ

ਸੈਲਫ਼ੀ ਲੈਣ ਦੇ ਚੱਕਰ 'ਚ ਉਸ ਦਾ ਪੈਰ ਫਿਸਲ ਗਿਆ ਅਤੇ ਸਿੱਧੇ ਨਦੀ 'ਚ ਜਾ ਡਿੱਗੀ। ਮੀਂਹ ਕਾਰਨ ਨਦੀ ਦੇ ਤੇਜ਼ ਵਹਾਅ 'ਚ ਸਵਾਤੀ ਨੂੰ ਰੁੜ੍ਹਦੇ ਦੇਖ ਉਸ ਦੇ ਦੋਸਤ ਅਤੇ ਹੋਰ ਲੋਕਾਂ ਨੇ ਰੌਲਾ ਪਾਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਅਤੇ ਰਾਜ ਆਫ਼ਤ ਮੋਚਨ ਫ਼ੋਰਸ (ਐੱਸ.ਡੀ.ਆਰ.ਐਫ.) ਦੀ ਟੀਮ ਨੇ ਨਦੀ 'ਚ ਡੂੰਘੀ ਤਲਾਸ਼ ਮੁਹਿੰਮ ਚਲਾਈ ਅਤੇ ਹਾਦਸੇ ਵਾਲੀ ਜਗ੍ਹਾ ਤੋਂ ਕਰੀਬ 2 ਕਿਲੋਮੀਟਰ ਦੂਰ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਰੱਸੀਆਂ ਦੀ ਮਦਦ ਨਾਲ ਬਾਹਰ ਕੱਢਿਆ। ਚੌਹਾਨ ਨੇ ਦੱਸਿਆ ਕਿ ਸਵਾਤੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਖਤੌਲੀ ਦੀ ਰਹਿਣ ਵਾਲੀ ਸਵਾਤੀ ਦੇ ਮਾਤਾ-ਪਿਤਾ ਦੇਹਰਾਦੂਨ ਪਹੁੰਚ ਗਏ ਹਨ। ਸਵਾਤੀ ਦੀ ਲਾਸ਼ ਦਾ ਸੋਮਵਾਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਫਿਰ ਉਸ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਜਾਵੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

DIsha

This news is Content Editor DIsha