ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦਾ ਜਨਮਦਿਨ ਅੱਜ, PM ਮੋਦੀ ਸਮੇਤ ਕਈ ਦਿੱਗਜ ਨੇਤਾਵਾਂ ਨੇ ਦਿੱਤੀ ਵਧਾਈ

06/05/2020 11:14:40 AM

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਫਾਇਰਬ੍ਰਾਂਡ ਨੇਤਾ ਯੋਗੀ ਆਦਿੱਤਿਯਨਾਥ ਦਾ ਅੱਜ ਯਾਨੀ ਸ਼ੁੱਕਰਵਾਰ ਨੂੰ ਜਨਮ ਦਿਨ ਹੈ। ਯੂ.ਪੀ. ਦੇ ਮੁੱਖ ਮੰਤਰੀ ਨੂੰ ਇਸ ਮੌਕੇ ਹਰ ਪਾਸਿਓਂ ਵਧਾਈ ਮਿਲ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ੁੱਕਰਵਾਰ ਸਵੇਰੇ ਟਵੀਟ ਕਰ ਕੇ ਸੀ.ਐੱਮ. ਯੋਗੀ ਨੂੰ ਵਧਾਈ ਦਿੱਤੀ। ਨਰਿੰਦਰ ਮੋਦੀ ਨੇ ਲਿਖਿਆ,''ਉੱਤਰ ਪ੍ਰਦੇਸ਼ ਦੇ ਗਤੀਸ਼ੀਲ ਅਤੇ ਮਿਹਨਤੀ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੂੰ ਜਨਮਦਿਨ ਦੀ ਵਧਾਈ। ਉਨ੍ਹਾਂ ਦੀ ਅਗਵਾਈ 'ਚ ਪ੍ਰਦੇਸ਼ ਰੋਜ਼ ਨਵੀਆਂ ਉੱਚਾਈਆਂ ਨੂੰ ਛੂਹ ਰਿਹਾ ਹੈ। ਪ੍ਰਦੇਸ਼ 'ਚ ਲੋਕਾਂ ਦੇ ਜੀਵਨ ਪੱਧਰ 'ਚ ਸੁਧਾਰ ਹੋਇਆ ਹੈ।''

ਪੀ.ਐੱਮ. ਮੋਦੀ ਤੋਂ ਇਲਾਵਾ ਕੇਂਦਰੀ ਮੰਤਰੀ ਨਿਤਿਨ ਗਡਕਰੀ, ਯੂ.ਪੀ. ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰਿਆ ਸਮੇਤ ਕਈ ਭਾਜਪਾ ਨੇਤਾਵਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਸ਼ੁੱਕਰਵਾਰ ਨੂੰ 48 ਸਾਲ ਦੇ ਹੋ ਗਏ ਹਨ। ਉਤਰਾਖੰਡ ਦੇ ਪੌੜੀ ਗੜ੍ਹਵਾਲ ਦੇ ਪੰਚੂਰ ਪਿੰਡ 'ਚ 5 ਜੂਨ 1972 ਨੂੰ ਜਨਮੇ ਅਜੇ ਸਿੰਘ ਬਿਸ਼ਟ ਗੋਰਖਪੁਰ ਪਹੁੰਚ ਕੇ ਯੋਗੀ ਆਦਿੱਤਿਯਨਾਥ ਬਣ ਗਏ। ਸਿਰਫ਼ 26 ਸਾਲ ਦੀ ਉਮਰ 'ਚ ਸੰਸਦ ਪਹੁੰਚਣ ਵਾਲੇ ਯੋਗੀ ਆਦਿੱਤਿਯਨਾਥ 45 ਸਾਲ ਦੀ ਉਮਰ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ।

ਗੋਰਖਪੁਰ ਮੰਦਰ ਦੇ ਮਹੰਤ ਦੀ ਗੱਦੀ ਦਾ ਉੱਤਰਾਅਧਿਕਾਰੀ ਬਣਾਉਣ ਦੇ 4 ਸਾਲ ਬਾਅਦ ਹੀ ਮਹੰਤ ਅਵੈਧਨਾਥ ਨੇ ਯੋਗੀ ਆਦਿੱਤਿਯਨਾਥ ਨੂੰ ਆਪਣਾ ਸਿਆਸੀ ਉੱਤਰਾਧਿਕਾਰੀ ਵੀ ਬਣਾ ਦਿੱਤਾ। ਗੋਰਖਪੁਰ ਮੰਦਰ ਦੇ ਮਹੰਤ 4 ਵਾਰ ਸੰਸਦ ਮੈਂਬਰ ਰਹੇ, ਉਸੇ ਸੀਟ ਤੋਂ ਯੋਗੀ 1998 'ਚ 26 ਸਾਲ ਦੀ ਉਮਰ 'ਚ ਲੋਕ ਸਭਾ ਪਹੁੰਚੇ ਅਤੇ ਫਿਰ ਲਗਾਤਾਰ 2017 ਤੱਕ 5 ਵਾਰ ਸੰਸਦ ਮੈਂਬਰ ਰਹੇ। 2017 'ਚ ਯੂ.ਪੀ. 'ਚ ਭਾਜਪਾ ਨੂੰ ਪੂਰਨ ਬਹੁਮਤ ਮਿਲਿਆ, ਜਿਸ ਤੋਂ ਬਾਅਦ ਭਾਜਪਾ ਨੇ ਯੋਗੀ ਆਦਿੱਤਿਯਨਾਥ ਨੂੰ ਪ੍ਰਦੇਸ਼ ਦੀ ਕਮਾਨ ਸੌਂਪੀ। ਅੱਜ ਯੋਗੀ ਆਦਿੱਤਿਯਨਾਥ ਦੀ ਗਿਣਤੀ ਭਾਜਪਾ ਦੇ ਸਟਾਰ ਪ੍ਰਚਾਰਕਾਂ 'ਚ ਹੁੰਦੀ ਹੈ। ਪੀ.ਐੱਮ. ਮੋਦੀ ਅਤੇ ਅਮਿਤ ਸ਼ਾਹ ਤੋਂ ਬਾਅਦ ਚੋਣਾਂ ਦੌਰਾਨ ਯੋਗੀ ਦੀਆਂ ਰੈਲੀਆਂ ਦੀ ਸਭ ਤੋਂ ਵਧ ਡਿਮਾਂਡ ਰਹਿੰਦੀ ਹੈ।

DIsha

This news is Content Editor DIsha