ਨਾਜਾਇਜ਼ ਸੰਬੰਧਾਂ 'ਚ ਰੁਕਾਵਟ ਬਣਨ 'ਤੇ ਔਰਤ ਨੇ ਪ੍ਰੇਮੀ ਨਾਲ ਮਿਲ ਪਤੀ ਦਾ ਕੀਤਾ ਕਤਲ

02/16/2020 3:08:55 PM

ਭਦੋਹੀ (ਉੱਤਰ ਪ੍ਰਦੇਸ਼)— ਉੱਤਰ ਪ੍ਰਦੇਸ਼ ਦੇ ਭਦੋਹੀ 'ਚ ਔਰਤ ਨੇ ਕਥਿਤ ਤੌਰ 'ਤੇ ਨਾਜਾਇਜ਼ ਸੰਬੰਧਾਂ 'ਚ ਰੁਕਾਵਟ ਬਣਨ 'ਤੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦੀ ਐਤਵਾਰ ਨੂੰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਸੁਪਰਡੈਂਟ ਰਾਮ ਬਦਨ ਸਿੰਘ ਨੇ ਦੱਸਿਆ ਕਿ ਗਿਆਨਪੁਰ ਥਾਣਾ ਦੇ ਬੰਸ਼ੀਪੁਰ ਪਿੰਡ 'ਚ ਸੀਤਾ ਦੇਵੀ ਨਾਮੀ ਔਰਤ ਨੇ ਘਰ ਦੇ ਬਾਹਰ ਆ ਕੇ ਆਪਣੇ ਪਤੀ ਰਾਜਿਤ ਰਾਮ ਸਰੋਜ (30) ਦੀ ਮੌਤ ਹੋਣ ਦੀ ਗੱਲ ਕਹਿੰਦੇ ਹੋਏ ਰੌਲਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਮੌਕੇ 'ਤੇ ਪਹੁੰਚੀ ਪੁਲਸ ਨੇ ਸਰੋਜ ਦੀ ਲਾਸ਼ ਨੂੰ ਫਾਂਸੀ ਤੋਂ ਉਤਾਰਿਆ।

ਪੁਲਸ ਨੂੰ ਜਦੋਂ ਸ਼ੱਕ ਹੋਇਆ ਕਿ ਸਰੋਜ ਦੀ ਮੌਤ ਗਲਾ ਘੁੱਟਣ ਨਾਲ ਹੋਈ ਤਾਂ ਉਸ ਨੇ ਉਸ ਦੀ ਪਤਨੀ ਤੋਂ ਪੁੱਛ-ਗਿੱਛ ਕੀਤੀ। ਸਖਤੀ ਨਾਲ ਪੁੱਛ-ਗਿੱਛ ਕਰਨ 'ਤੇ ਸੀਤਾ ਦੇਵੀ ਨੇ ਸਵੀਕਾਰ ਕੀਤਾ ਕਿ ਉਸ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਸਰੋਜ ਦੀ ਗਲਾ ਘੱਟ ਕੇ ਹੱਤਿਆ ਕੀਤੀ ਹੈ। ਸਿੰਘ ਅਨੁਸਾਰ ਔਰਤ ਨੇ ਸਵੀਕਾਰ ਕੀਤਾ ਹੈ ਕਿ ਉਸ ਦਾ ਮਰਚਵਾਰ ਪਿੰਡ ਵਾਸੀ ਇਕ ਵਿਅਕਤੀ ਨਾਲ ਨਾਜਾਇਜ਼ ਸੰਬੰਧ ਸਨ ਅਤੇ ਜਿਸ ਨੂੰ ਸਰੋਜ ਹਮੇਸ਼ਾ ਉਸ ਨੂੰ ਰੋਕਦਾ ਟੋਕਦਾ ਸੀ। ਇਸ ਲਈ ਉਸ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸੀਤਾ ਦੇਵੀ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਪ੍ਰੇਮੀ ਦੀ ਤਲਾਸ਼ ਕੀਤੀ ਜਾ ਰਹੀ ਹੈ।

DIsha

This news is Content Editor DIsha