ਉੱਤਰ ਪ੍ਰਦੇਸ਼ : ਔਰਤ ਨੇ ਦਿੱਤਾ 5 ਬੱਚਿਆਂ ਨੂੰ ਜਨਮ

04/29/2020 2:55:22 PM

ਬਾਰਾਬੰਕੀ- ਉੱਤਰ ਪ੍ਰਦੇਸ਼ 'ਚ ਬਾਰਾਬੰਕੀ ਦੇ ਰਾਮਨਗਰ ਖੇਤਰ ਸਥਿਤੀ ਸੂਰਤਗੰਜ ਸਿਹਤ ਕੇਂਦਰ 'ਤੇ ਬੁੱਧਵਾਰ ਨੂੰ ਇਕ ਔਰਤ ਨੇ 5 ਬੱਚਿਆਂ ਨੂੰ ਜਨਮ ਦਿੱਤਾ ਹੈ। ਸੂਰਤਗੰਜ ਸਿਹਤ ਕੇਂਦਰ 'ਤੇ ਪਿੰਡ ਕੁਤਲੂਪੁਰ ਵਾਸੀ ਕੁੰਦਨ ਦੀ ਪਤਨੀ ਅਨਿਤਾ 5 ਸਾਲਾਂ 'ਚ ਦੂਜੀ ਵਾਰ ਮਾਂ ਬਣੀ ਹੈ। ਸਵੇਰੇ 8 ਵਜੇ ਇਕ-ਇਕ ਕਰ ਕੇ 5 ਬੱਚਿਆਂ ਦਾ ਨਾਰਮਲ ਡਿਲੀਵਰੀ ਨਾਲ ਜਨਮ ਹੋਇਆ। ਇਨਾਂ ਚੋਂ 2 ਮੁੰਡੇ ਅਤੇ ਤਿੰਨ ਕੁੜੀਆਂ ਹਨ।

ਇਨਾਂ ਨਵਜਾਤਾਂ ਦਾ ਭਾਰ ਆਮ ਨਾਲੋਂ ਘੱਟ ਹੈ। ਔਰਤ ਅਤੇ ਸਾਰੇ ਸਿਹਤਮੰਦ ਦੱਸੇ ਜਾ ਰਹੇ ਹਨ। 2 ਬੱਚਿਆਂ ਨੂੰ ਸਾਹ ਲੈਣ 'ਚ ਕੁਝ ਪਰੇਸ਼ਾਨ ਹੋਣ 'ਤੇ ਔਰਤ ਸਮੇਤ ਸਾਰੇ ਬੱਚਿਆਂ ਨੂੰ ਜ਼ਿਲਾ ਹਸਪਤਾਲ ਭੇਜਿਆ ਗਿਆ। ਇਨਾਂ ਚੋਂ 2 ਦਾ ਭਰਾ ਇਕ ਕਿਲੋ 100 ਗ੍ਰਾਮ ਹੈ, ਉੱਥੇ ਹੀ 2 ਬੱਚਿਆਂ ਦਾ 900 ਗ੍ਰਾਮ ਹੈ, ਜਦੋਂ ਕਿ ਇਕ ਦਾ 800 ਗ੍ਰਾਮ ਭਾਰ ਦੱਸਿਆ ਜਾ ਰਿਹਾ ਹੈ।


DIsha

Content Editor

Related News