ਪਤਨੀ ਅਤੇ ਮਾਸੂਮ ਬੇਟੀ ਦਾ ਗੋਲੀ ਮਾਰ ਕੀਤਾ ਕਤਲ, ਫਿਰ ਤਲਵਾਰ ਨਾਲ ਕੀਤੇ ਕਈ ਵਾਰ

02/11/2020 10:43:30 AM

ਲਖੀਮਪੁਰ-ਖੀਰੀ— ਉੱਤਰ ਪ੍ਰਦੇਸ਼ 'ਚ ਲਖੀਮਪੁਰ-ਖੀਰੀ ਜ਼ਿਲੇ ਦੇ ਫਰਧਾਨ ਖੇਤਰ 'ਚ ਇਕ ਔਰਤ ਅਤੇ ਉਸ ਦੀ 5 ਸਾਲਾ ਬੇਟੀ ਦਾ ਕਤਲ ਕਰ ਦਿੱਤਾ ਗਿਆ। ਫਰਧਾਨ ਖੇਤਰ ਦੇ ਪਿੰਡ ਬਰਖੇਰਵਾ 'ਚ ਇਕ ਸ਼ਖਸ ਨੇ ਕਮਰੇ 'ਚ ਸੌਂ ਰਹੀ ਪਤਨੀ ਆਰਤੀ ਮਿਸ਼ਰਾ (37) ਅਤੇ ਬੇਟੀ ਪੂਰਨਿਮਾ (5) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਦੋਸ਼ੀ ਨੇ ਲਾਸ਼ਾਂ 'ਤੇ ਤਲਵਾਰ ਨਾਲ ਕਈ ਵਾਰ ਕੀਤੇ। ਪੁਲਸ ਨੇ ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੋਸ਼ੀ ਪਤੀ ਮੌਕੇ 'ਤੇ ਫਰਾਰ ਹੈ। ਘਟਨਾ ਸੋਮਵਾਰ ਰਾਤ ਕਰੀਬ 12 ਵਜੇ ਦੀ ਦੱਸੀ ਜਾ ਰਹੀ ਹੈ।

ਪਤੀ ਦੇ ਨਾਜਾਇਜ਼ ਸੰਬੰਧਾਂ ਕਾਰਨ ਹੁੰਦਾ ਸੀ ਝਗੜਾ
ਪਿੰਡ ਬਰਖੇਰਵਾ ਵਾਸੀ ਸਰੋਜ ਮਿਸ਼ਰਾ ਨੇ ਕਮਰੇ ਦੇ ਅੰਦਰ ਸੌਂ ਰਹੀ ਆਪਣੀ ਆਰਤੀ ਮਿਸ਼ਰਾ ਅਤੇ ਬੇਟੀ ਪੂਰਨਿਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਬਾਅਦ 'ਚ ਤਲਵਾਰ ਨਾਲ ਕਈ ਵਾਰ ਕੀਤੇ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਮੌਕੇ 'ਤੇ ਖੂਨ ਨਾਲ ਲੱਥਪੱਥ ਤਲਵਾਰ ਬਰਾਮਦ ਕੀਤੀ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਪਤੀ ਨੇ ਕਿਸੇ ਔਰਤ ਨਾਲ ਨਾਜਾਇਜ਼ ਸੰਬੰਧ ਹਨ। ਪਤਨੀ ਇਸ ਦਾ ਵਿਰੋਧ ਕਰਦੀ ਸੀ। ਇਸ ਨੂੰ ਲੈ ਕੇ ਦੋਹਾਂ ਦਰਮਿਆਨ ਆਏ ਦਿਨ ਝਗੜਾ ਕੁੱਟਮਾਰ ਹੁੰਦੀ ਸੀ। ਜਿਸ ਕਾਰਨ ਪਤਨੀ ਹਮੇਸ਼ਾ ਪੇਕੇ ਹੀ ਰਹਿੰਦੀ ਸੀ। ਆਰਤੀ ਤਿੰਨ ਦਿਨ ਪਹਿਲਾਂ ਹੀ ਸਹੁਰੇ ਘਰ ਆਈ ਸੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਇੰਚਾਰਜ ਵਿਮਲ ਗੌਤਮ ਨੇ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

DIsha

This news is Content Editor DIsha