ਉੱਤਰ ਪ੍ਰਦੇਸ਼ ''ਚ ਖੂਹ ''ਚ ਡਿੱਗੇ ਵੱਛੇ ਨੂੰ ਬਚਾਉਣ ਕੋਸ਼ਿਸ਼ ''ਚ 5 ਨੌਜਵਾਨਾਂ ਦੀ ਗਈ ਜਾਨ

09/08/2020 4:50:42 PM

ਗੋਂਡਾ- ਉੱਤਰ ਪ੍ਰਦੇਸ਼ 'ਚ ਗੋਂਡਾ ਜ਼ਿਲ੍ਹੇ ਦੇ ਨਗਰ ਕੋਤਵਾਲੀ ਖੇਤਰ 'ਚ ਖੂਹ 'ਚ ਡਿੱਗੇ ਵੱਛੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ 'ਚ ਇਕ ਪਰਿਵਾਰ ਦੇ 4 ਨੌਜਵਾਨਾਂ ਸਮੇਤ 5 ਦੀ ਜਾਨ ਚੱਲੀ ਗਈ। ਪੁਲਸ ਸੁਪਰਡੈਂਟ ਮਹੇਂਦਰ ਕੁਮਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਮਹਾਰਾਜਗੰਜ ਮੁਹੱਲੇ 'ਚ ਸਥਿਤ ਇਕ ਖੂਹ 'ਚ ਡਿੱਗੇ ਵੱਛੇ ਨੂੰ ਬਚਾਉਣ ਲਈ 2 ਸਕੇ ਅਤੇ 2 ਚਚੇਰੇ ਭਰਾ ਖੂਹ 'ਚ ਉਤਰ ਗਏ ਪਰ ਜ਼ਹਿਰੀਲੀ ਗੈਸ ਕਾਰਨ ਚਾਰਾਂ ਦਾ ਦਮ ਘੁੱਟਣ ਲੱਗਾ ਅਤੇ ਉਹ ਪਾਣੀ 'ਚ ਡੁੱਬਣ ਲੱਗੇ। ਉਨ੍ਹਾਂ ਨੂੰ ਬਚਾਉਣ ਦੇ ਚੱਕਰ 'ਚ ਖੂਹ 'ਚ ਉਤਰੇ ਮਨੂੰ ਨਾਮੀ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ।

ਮ੍ਰਿਤਕਾਂ ਦਾ ਨਾਂ ਵਿਸ਼ਨੂੰ (35), ਰਵੀਸ਼ੰਕਰ ਉਰਫ਼ ਰਿੰਕੂ (36), ਦਿਨੇਸ਼ ਉਰਫ਼ ਛੋਟੂ (30), ਵੈਭਵ (18) ਵਾਸੀ ਮੁਹੱਲਾ ਮਹਾਰਾਜਗੰਜ ਅਤੇ ਮਨੂੰ (35) ਵਾਸੀ ਭਦੁਆ ਤਰਹਰ ਦੇ ਹਨ। ਇਨ੍ਹਾਂ 'ਚੋਂ ਰਵੀਸ਼ੰਕਰ ਅਤੇ ਦਿਨੇਸ਼ ਸਕੇ ਭਰਾ ਹਨ, ਜਦੋਂ ਕਿ ਵੈਭਵ ਅਤੇ ਵਿਸ਼ਨੂੰ ਚਚੇਰੇ ਭਰਾ ਹਨ। ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਪੁਲਸ ਦੇ ਜਵਾਨਾਂ ਨੇ ਲਾਸ਼ਾਂ ਨੂੰ ਬਾਹਰ ਕੱਢ ਲਿਆ। ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ। ਜ਼ਿਲ੍ਹਾ ਅਧਿਕਾਰੀ ਡਾ. ਨਿਤਿਨ ਬੰਸਲ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ।


DIsha

Content Editor

Related News