ਉੱਤਰ ਪ੍ਰਦੇਸ਼ : ਭਿਆਨਕ ਸੜਕ ਹਾਦਸੇ ''ਚ 6 ਲੋਕਾਂ ਦੀ ਮੌਤ

02/18/2020 11:19:34 AM

ਕਾਨਪੁਰ— ਉੱਤਰ ਪ੍ਰਦੇਸ਼ 'ਚ ਕਾਨਪੁਰ ਬਿਲਹੌਰ ਖੇਤਰ ਦੇ ਆਗਰਾ-ਲਖਨਊ ਐਕਸਪ੍ਰੈੱਸ-ਵੇਅ ਦੇ ਫਲਾਈਓਵਰ 'ਤੇ ਭਿਆਨਕ ਸੜਕ ਹਾਦਸਾ ਹੋ ਗਿਆ। ਇਕ ਤੇਜ਼ ਰਫ਼ਤਾਰ ਵਾਲਵੋ ਬੱਸ ਡਿਵਾਈਡਰ ਪਾਰ ਕਰ ਕੇ ਦੂਜੀ ਦਿਸ਼ਾ ਤੋਂ ਆ ਰਹੀ ਲਗਜਰੀ ਕਾਰ ਨਾਲ ਟਕਰਾ ਕੇ ਹੇਠਾਂ ਡਿੱਗ ਗਈ, ਜਿਸ ਨਾਲ 6 ਲੋਕਾਂ ਦੀ ਮੌਤ ਹੋ ਗਈ। ਸੀਨੀਅਰ ਪੁਲਸ ਕਮਿਸ਼ਨਰ ਅਨਿਲ ਕੁਮਾਰ ਨੇ ਮੰਗਲਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਐਕਸਪ੍ਰੈੱਸ ਵੇਅ 'ਤੇ ਮਕਨਪੁਰ ਅਤੇ ਅਰੌਲ ਦਰਮਿਆਨ ਆਗਰਾ ਤੋਂ ਲਖਨਊ ਵੱਲ ਜਾ ਰਹੀ ਵਾਲਵੋ ਬੱਸ ਦੇ ਚਾਲਕ ਨੂੰ ਨੀਂਦ ਆ ਗਈ।

ਇਸ ਨਾਲ ਬੱਸ ਬੇਕਾਬੂ ਹੋ ਕੇ ਦੂਜੀ ਲੇਨ 'ਚ ਚੱਲੀ ਗਈ ਅਤੇ ਲਖਨਊ ਵੱਲੋਂ ਆ ਰਹੀ ਲਗਜਰੀ ਕਾਰ ਨਾਲ ਟਕਰਾ ਗਈ। ਉਸ ਤੋਂ ਬਾਅਦ ਬੱਸ ਫਲਾਈਓਵਰ ਤੋਂ ਹੇਠਾਂ ਜਾ ਡਿੱਗੀ। ਉਨ੍ਹਾਂ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਫਾਰਚਿਊਨਰ ਕਾਰ ਦੇ ਪਰਖੱਚੇ ਉੱਡ ਗਏ ਅਤੇ ਉਸ 'ਚ ਸਵਾਰ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਕਾਰ ਸਵਾਰ ਲੋਕ ਦਿੱਲੀ ਦੇ ਰਹਿਣ ਵਾਲੇ ਹਨ। ਘਟਨਾ ਦੇ ਸਮੇਂ ਬੱਸ 'ਚ ਜ਼ਿਆਦਾਤਰ ਯਾਤਰੀ ਸੌਂ ਰਹੇ ਸਨ ਅਤੇ ਇਕ 2 ਯਾਤਰੀਆਂ ਨੂੰ ਮਾਮੂਲੀ ਸੱਟ ਲੱਗੀ ਹੈ। ਜਿਨ੍ਹਾਂ ਨੂੰ ਬਿਲਹੌਲ ਦੇ ਸਿਹਤ ਕੇਂਦਰ ਭੇਜਿਆ ਗਿਆ ਹੈ।


DIsha

Content Editor

Related News