ਉੱਤਰ ਪ੍ਰਦੇਸ਼ 'ਚ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ, 11 ਜ਼ਖਮੀ

08/31/2020 11:22:00 AM

ਬਹਿਰਾਈਚ- ਉੱਤਰ ਪ੍ਰਦੇਸ਼ 'ਚ ਬਹਿਰਾਈਚ ਦੇ ਪਯਾਗਪੁਰ ਖੇਤਰ 'ਚ ਸੋਮਵਾਰ ਤੜਕੇ ਬਹਿਰਾਈਚ-ਗੋਂਡਾ ਰਾਸ਼ਟਰੀ ਰਾਜਮਾਰਗ 'ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਵਾਹਨ ਸਵਾਰ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 11 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਸੁਪਰਡੈਂਟ ਡਾ. ਵਿਪਿਨ ਕੁਮਾਰ ਮਿਸ਼ਰ ਨੇ ਦੱਸਿਆ ਕਿ ਕਰੀਬ 5.30 ਵਜੇ ਸੁਕਈਪੁਰਵਾ ਚੌਰਾਹਾ ਅਧੀਨ ਲਾਲਪੁਰ ਪਿੰਡ ਸਭਾ ਕੋਲ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਬਿਹਾਰ ਦੇ ਸੀਵਾਨ ਤੋਂ ਪੰਜਾਬ ਦੇ ਅੰਬਾਲਾ ਜਾ ਰਹੀ ਫੋਰਸ ਕਰੂਜ਼ਰ ਗੱਡੀ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ 'ਚ ਵਾਹਨ ਸਵਾਰ ਸਾਰੇ 16 ਮਜ਼ਦੂਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸੂਚਨਾ 'ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਭਾਈਚਾਰਕ ਸਿਹਤ ਕੇਂਦਰ ਪਯਾਗਪੁਰ ਅਤੇ ਜ਼ਿਲ੍ਹਾ ਹਸਪਤਾਲ ਬਹਿਰਾਈਚ 'ਚ ਚੱਲ ਰਿਹਾ ਹੈ। ਸਾਰੇ ਜ਼ਖਮੀਆਂ ਦੀ ਉਮਰ 18 ਤੋਂ 40 ਸਾਲ ਦਰਮਿਆਨ ਹੈ।

ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ 'ਚ ਜਿਤੇਂਦਰ ਗਿਰੀ ਵਾਸੀ ਲਾਲਗੜ੍ਹ ਜ਼ਿਲ੍ਹਾ ਸੀਵਾਨ ਬਿਹਾਰ, ਪਵਨ ਕੁਮਾਰ ਵਾਸੀ ਸੁਲੈਹੀਆ ਥਾਣਾ ਕੌੜੀਆ ਜ਼ਿਲ੍ਹਾ ਉੱਤਰ ਪ੍ਰਦੇਸ਼, ਸੰਜੇ ਪ੍ਰਸਾਦ ਵਾਸੀ ਬੈਰੀਆ ਥਾਣਾ ਸਿਧੌਲੀਆ ਗੋਪਾਲਗੰਜ ਬਿਹਾਰ, ਕੰਚਨ ਰਾਮ ਵਾਸੀ ਮੇੜਵਾਰ ਜਾਮਾ ਬਜ਼ਾਰ ਸੀਵਾਨ ਬਿਹਾਰ, ਬਸੰਤ ਪ੍ਰਸਾਦ ਵਾਸੀ ਮੇਘਵਾਰ ਥਾਣਾ ਜਾਮੋਂ ਬਜ਼ਾਰ ਸੀਵਾਨ ਬਿਹਾਰ ਦੱਸੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ 'ਚ ਮਨਜੀਤ ਰਾਮ ਵਾਸੀ ਹਰਿਹਰਪੁਰ ਲਾਲਗੜ੍ਹ ਬਿਹਾਰ, ਅਖਿਲੇਸ਼ ਹਰਿਹਰਪੁਰ ਪਚਰੂਖੀਆ ਸੀਵਾਨ, ਰੰਜੀਤ ਪ੍ਰਸਾਦ ਵਾਸੀ ਭਗਤਪੁਰ ਸੀਵਾਨ ਬਿਹਾਰ, ਵਿਕਾਸ ਕੁਮਾਰ ਵਾਸੀ ਹਰਿਹਰਪੁਰ ਲਾਲਗੰਜ ਸੀਵਾਨ, ਛੋਟੇਲਾਲ ਪ੍ਰਸਾਦ ਵਾਸੀ ਬਲਰਾ ਥਾਣਾ ਸਿਧੌਲੀਆ ਗੋਪਾਲਗੰਜ ਬਿਹਾਰ, ਦੀਪੂ ਰਾਮ, ਰਾਮੂ ਕੁਮਾਰ, ਚੌਰਸੀਆ, ਸੁਮੇਸ਼ਵਰ ਸਾਹ ਵਾਸੀ ਹਰਿਹਰਪੁਰ ਲਾਲਗੰਜ ਜੀ.ਬੀ. ਨਗਰ ਸੀਵਾਨ, ਮਨਜੀਤ ਰਾਮ, ਰਘੁਨਾਥ ਯਾਦਵ, ਹਰਿਹਰਪੁਰ ਪਚਰੂਖੀਆ ਜਨਪਦ ਸੀਵਾਨ, ਵਿਸ਼ਾਲ ਕੁਮਾਰ ਵਾਸੀ ਮੇਵਾਤ ਜ਼ਿਲ੍ਹਾ ਸੀਵਾਨ ਬਿਹਾਰ ਸ਼ਾਮਲ ਹਨ।

DIsha

This news is Content Editor DIsha