ਕੇਸ ਵਾਪਸ ਨਾ ਲੈਣ ''ਤੇ ਰੇਪ ਪੀੜਤਾ ''ਤੇ ਸੁੱਟਿਆ ਤੇਜ਼ਾਬ, ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ

12/09/2019 12:54:52 PM

ਮੁਜ਼ੱਫਰਨਗਰ— ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਥਾਣਾ ਸ਼ਾਹਪੁਰ ਖੇਤਰ 'ਚ ਓਨਾਵ ਵਰਗੀ ਹੀ ਸਨਸਨੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇਕ ਪਿੰਡ 'ਚ ਗੈਂਗਰੇਪ ਦੇ ਮਾਮਲੇ 'ਚ ਸਮਝੌਤਾ ਨਾ  ਕਰਨ 'ਤੇ ਦੋਸ਼ੀਆਂ ਨੇ ਘਰ 'ਚ ਦਾਖਲ ਹੋ ਕੇ ਪੀੜਤਾ 'ਤੇ ਤੇਜ਼ਾਬ ਸੁੱਟ ਦਿੱਤਾ। ਪੁਲਸ ਨੇ ਰਿਪੋਰਟ ਤਾਂ ਦਰਜ ਕੀਤੀ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ। ਵਾਰਦਾਤ ਤਿੰਨ ਦਿਨ ਪੁਰਾਣੀ ਹੈ, ਸ਼ਨੀਵਾਰ ਨੂੰ ਪੀੜਤਾ ਨੇ ਐੱਸ.ਐੱਸ.ਪੀ. ਦਫ਼ਤਰ ਪੁੱਜ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਪੀੜਤਾ ਨੇ ਐੱਸ.ਪੀ. ਦੇਹਾਤ ਨੇਪਾਲ ਸਿੰਘ ਨੂੰ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਮੁਜ਼ੱਫਰਗਰਨ ਤੋਂ ਆਉਂਦੇ ਸਮੇਂ ਪਿੰਡ ਦੇ ਹੀ ਤਿੰਨ ਲੋਕਾਂ ਨੇ ਕਾਰ 'ਚ ਲਿਫਟ ਦੇ ਕੇ ਉਸ ਨਾਲ ਗੈਂਗਰੇਪ ਕੀਤਾ ਸੀ। ਮਾਮਲੇ 'ਚ ਕੋਰਟ ਦੇ ਆਦੇਸ਼ 'ਤੇ ਰਿਪੋਰਟ ਦਰਜ ਕਰਵਾਈ ਸੀ। ਉਸ ਕੇਸ 'ਚ ਦੋਸ਼ੀ ਸਮਝੌਤੇ ਦਾ ਦਬਾਅ ਬਣਾ ਰਹੇ ਸਨ ਅਤੇ ਧਮਕੀਆਂ ਦੇ ਰਹੇ ਸਨ।

ਦੋਸ਼ ਹੈ ਕਿ 4 ਦਸੰਬਰ ਨੂੰ ਤੜਕੇ ਦੋਸ਼ੀ ਸ਼ਾਹਨਵਾਜ ਪੁੱਤਰ ਉਮਰਦੀਨ, ਆਰਿਫ਼ ਪੁੱਤਰ ਹਬੀਬ, ਸ਼ਰੀਫ਼ ਪੁੱਤਰ ਮੀਦੂ ਅਤੇ ਆਬਿਦ ਪੁੱਤਰ ਅਕਬਰ ਪੀੜਤਾ ਦੇ ਘਰ 'ਚ ਦਾਖਲ ਹੋਏ ਅਤੇ ਪੀੜਤਾ 'ਤੇ ਤੇਜ਼ਾਬ ਸੁੱਟ ਦਿੱਤਾ। ਔਰਤ ਦਾ ਚਿਹਰਾ, ਖੱਬਾ ਹੱਥ, ਪੇਟ-ਕਮਰ ਅਤੇ ਖੱਬਾ ਪੈਰ ਝੁਲਸ ਗਿਆ। ਪੁਲਸ ਨੇ ਔਰਤ ਨੂੰ ਜ਼ਿਲਾ ਹਸਪਤਾਲ ਭੇਜਿਆ, ਜਿੱਥੋਂ ਉਸ ਨੂੰ ਮੇਰਠ ਰੈਫਰ ਕੀਤਾ ਗਿਆ। 5 ਦਸੰਬਰ ਨੂੰ ਸ਼ਾਹਪੁਰ ਥਾਣਾ-ਪੁਲਸ ਨੇ ਚਾਰੇ ਦੋਸ਼ੀਆਂ ਵਿਰੁੱਧ ਰਿਪੋਰਟ ਦਰਜ ਕਰ ਲਈ ਪਰ ਗ੍ਰਿਫਤਾਰੀ ਨਹੀਂ ਕੀਤੀ।

DIsha

This news is Content Editor DIsha