ਪੰਜਾਬ ਤੋਂ ਪੈਦਲ ਹੀ ਆਪਣੇ ਘਰ ਜਾ ਰਹੇ ਮਜ਼ੂਦਰਾਂ ਨੂੰ ਬੱਸ ਨੇ ਕੁਚਲਿਆ, 6 ਦੀ ਮੌਤ

05/14/2020 12:02:41 PM

ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਬੁੱਧਵਾਰ ਦੇਰ ਰਾਤ 6 ਮਜ਼ਦੂਰਾਂ ਦੀ ਮੌਤ ਹੋ ਗਈ। ਮਜ਼ਦੂਰਾਂ ਨੂੰ ਕੁਚਲਣ ਵਾਲੀ ਰੋਡਵੇਜ਼ ਬੱਸ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੈਡੀਕਲ ਰਿਪੋਰਟ 'ਚ ਪਤਾ ਲੱਗਾ ਹੈ ਕਿ ਡਰਾਈਵਰ ਨਸ਼ੇ 'ਚ ਸੀ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਬੁੱਧਵਾਰ ਰਾਤ ਕਰੀਬ 10.30 ਵਜੇ ਟੋਹਨਾ ਰੋਲ ਵੱਲ ਆ ਰਹੀ ਰੋਡਵੇਜ਼ ਬੱਸ ਦਾ ਡਰਾਈਵਰ ਨਸ਼ੇ 'ਚ ਸੀ ਅਤੇ ਬੱਸ ਨੂੰ ਤੇਜ਼ੀ ਅਤੇ ਲਾਪਰਵਾਹੀ ਨਾਲ ਚੱਲਾ ਰਿਹਾ ਸੀ। ਉਸ ਨੇ ਪੈਦਲ ਘਰ ਜਾ ਰਹੇ ਮਜ਼ੂਦਰਾਂ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ 6 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ 4 ਮਜ਼ਦੂਰ ਜ਼ਖਮੀ ਹੋ ਗਏ। 2 ਦੀ ਹਾਲਤ ਗੰਭੀਰ ਹੈ।

ਪੰਜਾਬ 'ਚ ਕੰਮ ਕਰਦੇ ਸਨ ਮਜ਼ਦੂਰ
ਮੁਜ਼ੱਫਰਨਗਰ ਪੁਲਸ ਅਨੁਸਾਰ, ਮਰਨ ਵਾਲੇ ਬਿਹਾਰ ਦੇ ਪਟਨਾ, ਗੋਪਾਲਗੰਜ, ਭੋਜਪੁਰ ਦੇ ਰਹਿਣ ਵਾਲੇ ਹਨ। ਇਹ ਲੋਕ ਪੰਜਾਬ 'ਚ ਕੰਮ ਕਰਦੇ ਸਨ ਅਤੇ ਪੈਦਲ ਹੀ ਆਪਣੇ ਘਰ ਆ ਰਹੇ ਸਨ। ਇਸ ਹਾਦਸੇ 'ਚ 4 ਮਜ਼ਦੂਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 2 ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਮੇਰਠ ਰੈਫਰ ਕਰ ਦਿੱਤਾ ਗਿਆ ਹੈ।

ਸੀ.ਐੱਮ. ਯੋਗੀ ਨੇ ਮੁਆਵਜ਼ੇ ਦਾ ਕੀਤਾ ਐਲਾਨ
ਫਿਲਹਾਲ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਲਾਸ਼ਾਂ ਨੂੰ ਉਨ੍ਹਾਂ ਦੇ ਪਿੰਡ ਐਂਬੂਲੈਂਸ ਰਾਹੀਂ ਭੇਜਿਆ ਜਾਵੇਗਾ। ਨਾਲ ਹੀ ਜ਼ਖਮੀਆਂ ਅਤੇ ਸਾਥੀ ਮਜ਼ਦੂਰਾਂ ਨੂੰ ਵੀ ਘਰ ਭੇਜਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਵਿਚ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਮ੍ਰਿਤਕਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

ਮੱਧ ਪ੍ਰਦੇਸ਼ 'ਚ ਵੀ ਹੋਇਆ ਸੀ ਹਾਦਸਾ
ਬੁੱਧਵਾਰ ਦੇਰ ਰਾਤ ਨੂੰ ਹੀ ਮੱਧ ਪ੍ਰਦੇਸ ਦੇ ਗੁਨਾ ਦੇ ਕੈਂਟ ਥਾਣਾ ਖੇਤਰ 'ਚ ਮਜ਼ਦੂਰਾਂ ਦੀ ਬੱਸ ਅਤੇ ਟਰੱਕ 'ਚ ਟੱਕਰ ਹੋ ਗਈ। ਇਸ ਹਾਦਸੇ 'ਚ 8 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ, ਜਦੋਂ ਕਿ 50 ਤੋਂ ਵਧ ਜ਼ਖਮੀ ਹੋ ਗਏ। ਜ਼ਖਮੀਆਂ ਦਾ ਸਥਾਨਕ ਜ਼ਿਲਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਹ ਸਾਰੇ ਮਜ਼ਦੂਰ ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਜਾ ਰਹੇ ਸਨ।


DIsha

Content Editor

Related News