UP: ਪ੍ਰਯਾਗਰਾਜ ’ਚ ਸਮੂਹਿਕ ਕਤਲਕਾਂਡ ਨਾਲ ਫੈਲੀ ਸਨਸਨੀ, ਮਾਂ-ਬਾਪ ਸਮੇਤ 3 ਮਾਸੂਮ ਬੱਚੀਆਂ ਦਾ ਕਤਲ

04/16/2022 1:51:58 PM

ਪ੍ਰਯਾਗਰਾਜ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਇਕ ਹੀ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ ਹੈ। ਇਹ ਮਾਮਲਾ ਨਵਾਬਗੰਜ ਥਾਣਾ ਖੇਤਰ ਦੇ ਖਾਗਲਪੁਰ ਪਿੰਡ ਦਾ ਹੈ, ਜਿੱਥੇ ਸ਼ੁੱਕਰਵਾਰ ਰਾਤ ਇਕ ਹੀ ਪਰਿਵਾਰ ਦੇ 5 ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਰਨ ਵਾਲਿਆਂ ’ਚ ਪਤੀ-ਪਤਨੀ ਅਤੇ ਉਨ੍ਹਾਂ ਦੇ 3 ਬੱਚੀਆਂ ਸ਼ਾਮਲ ਹਨ। ਪਤੀ ਸਮੇਤ 3 ਬੱਚੀਆਂ ਦਾ ਤੇਜ਼ਧਾਰ ਹਥਿਆਰ ਨਾਲ ਗਲ ਵੱਢ ਕੇ ਕਤਲ ਕਰ ਦਿੱਤਾ ਗਿਆ, ਜਦਕਿ ਪਤੀ ਫੰਦੇ ਨਾਲ ਲਟਕਦਾ ਮਿਲਿਆ।

ਇਹ ਵੀ ਪੜ੍ਹੋ: ਭੈਣ ਦੇ ਪ੍ਰੇਮ ਸਬੰਧ ਨਾ ਸਹਾਰ ਸਕਿਆ ਭਰਾ, ਕੁਹਾੜੀ ਨਾਲ ਵੱਢ ਦਿੱਤੀ ਦਰਦਨਾਕ ਮੌਤ

ਓਧਰ ਐੱਸ. ਐੱਸ. ਪੀ. ਅਜੇ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ ’ਚ ਰਾਹੁਲ ਤਿਵਾੜੀ (37), ਉਸ ਦੀ ਪਤਨੀ ਪ੍ਰੀਤੀ ਤਿਵਾੜੀ (35) ਅਤੇ ਤਿੰਨ ਧੀਆਂ- ਮਾਹੀ (15), ਪਿਹੂ (13) ਅਤੇ ਕੁਹੂ (11) ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ ਸਾਢੇ 7 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਖਾਗਲਪੁਰ ਪਿੰਡ ’ਚ ਇਕ ਹੀ ਪਰਿਵਾਰ ਦੇ 5 ਲੋਕ ਮ੍ਰਿਤਕ ਮਿਲੇ ਹਨ। ਇਸ ਸੂਚਨਾ ’ਤੇ ਉਹ ਤੁਰੰਤ ਪੁਲਸ ਅਤੇ ਫੋਰੈਂਸਿਕ ਟੀਮ ਨਾਲ ਘਟਨਾ ਵਾਲੀ ਥਾਂ ’ਤੇ ਪਹੁੰਚੇ। 

ਇਹ ਵੀ ਪੜ੍ਹੋ: 108 ਫੁੱਟ ਉੱਚੀ ਮੂਰਤੀ ਦਾ ਉਦਘਾਟਨ; PM ਮੋਦੀ ਬੋਲੇ- ਹਨੂੰਮਾਨ ਜੀ ਇਕ ਭਾਰਤ-ਸ਼੍ਰੇਸ਼ਠ ਭਾਰਤ ਦੇ ਅਹਿਮ ਸੂਤਰ

ਪੁਲਸ ਨੇ ਪੂਰੇ ਘਟਨਾਕ੍ਰਾਮ ਦਾ ਨਿਰੀਖਣ ਕੀਤਾ ਅਤੇ ਘਰ ਦੇ ਮੁਖੀਆ ਰਾਹੁਲ ਦੀ ਲਾਸ਼ ਸਾੜੀ ਨਾਲ ਲਟਕਦੀ ਹੋਈ ਮਿਲੀ ਅਤੇ ਉਸ ਦੇ ਸਰੀਰ ’ਤੇ ਸੱਟ ’ਤੇ ਨਿਸ਼ਾਨ ਨਹੀਂ ਮਿਲੇ। ਪੁਲਸ ਮੁਤਾਬਕ ਅਜਿਹਾ ਲੱਗਦਾ ਹੈ ਕਿ ਰਾਹੁਲ ਨੇ ਖ਼ੁਦਕੁਸ਼ੀ ਕੀਤੀ ਹੈ। ਰਾਹੁਲ ਤੋਂ ਇਲਾਵਾ ਪਰਿਵਾਰ ਦੇ ਹੋਰ 4 ਮੈਂਬਰ ਰਾਹੁਲ ਦੀ ਪਤਨੀ ਅਤੇ 3 ਧੀਆਂ ਦਾ ਗਲ ਵੱਢ ਕੇ ਕਤਲ ਕਰ ਦਿੱਤਾ ਗਿਆ, ਜਿਸ ਤੋਂ ਉਨ੍ਹਾਂ ਦੇ ਕਤਲ ਕੀਤੇ ਜਾਣ ਦੇ ਸੰਕੇਤ ਮਿਲਦੇ ਹਨ। 

ਐੱਸ. ਐੱਸ. ਪੀ. ਅਜੇ ਕੁਮਾਰ ਨੇ ਕਿਹਾ ਕਿ ਰਾਹੁਲ ਦੀ ਲਾਸ਼ ’ਤੇ ਕਿਸੇ ਤਰ੍ਹਾਂ ਦੇ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਪੋਸਟਮਾਰਟਮ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਉਸ ਦੀ ਮੌਤ ਕਿਵੇਂ ਹੋਈ। ਜਾਂਚ ਲਈ 7 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ। ਪੁਲਸ ਕਤਲ ਅਤੇ ਖ਼ੁਦਕੁਸ਼ੀ ਦੋਹਾਂ ਪਹਿਲੂਆਂ ਤੋਂ ਘਟਨਾ ਦੀ ਜਾਂਚ ਕਰੇਗੀ। ਰਾਹੁਲ ਦੀ ਭੈਣ ਅਤੇ ਜੀਜਾ ਘਟਨਾ ਵਾਲੀ ਥਾਂ ’ਤੇ ਪਹੁੰਚੇ ਅਤੇ ਦੱਸਿਆ ਕਿ ਰਾਹੁਲ ਦਾ ਸਹੁਰੇ ਪੱਖ ਨਾਲ ਕਾਫੀ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ। 

ਇਹ ਵੀ ਪੜ੍ਹੋ: CM ਕੇਜਰੀਵਾਲ ਨੂੰ ਮਿਲਣ ਦਾ ਜਨੂੰਨ, 1600 ਕਿਲੋਮੀਟਰ ਸਾਈਕਲ ਚਲਾ ਕੇ ਨੌਜਵਾਨ ਪੁੱਜਾ ਦਿੱਲੀ


 

Tanu

This news is Content Editor Tanu