ਪੁਲਸ ਕਰਮਚਾਰੀਆਂ ਨੇ ਕੋਵਿਡ ਮਦਦ ਫੰਡ 'ਚ 7 ਕਰੋੜ 70 ਲੱਖ ਰੁਪਏ ਦੀ ਮਦਦ ਦਿੱਤੀ

05/16/2020 1:45:06 PM

ਲਖਨਊ- ਉੱਤਰ ਪ੍ਰਦੇਸ਼ ਦੇ ਪੁਲਸ ਕਰਮਚਾਰੀਆਂ ਨੇ ਕੋਰੋਨਾ ਵਾਇਰਸ ਪੀੜਤਾਂ ਦੀ ਮਦਦ ਲਈ ਮੁੱਖ ਮੰਤਰੀ ਕੋਵਿਡ ਰਾਹਤ ਫੰਡ 'ਚ 7 ਕਰੋੜ 70 ਲੱਖ ਰੁਪਏ ਦੀ ਮਦਦ ਰਾਸ਼ੀ ਦਿੱਤੀ। ਪੁਲਸ ਡਾਇਰੈਕਟਰ ਜਨਰਲ ਐੱਚ.ਸੀ. ਅਵਸਥੀ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਰਾਹਤ ਫੰਡ 'ਚ ਜਮ੍ਹਾ ਕਰਨ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੂੰ ਪੁਲਸ ਕਰਮਚਾਰੀਆਂ ਵਲੋਂ 7 ਕਰੋੜ 70 ਲੱਖ ਰੁਪਏ ਦਾ ਚੈੱਕ ਸੌਂਪਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 15 ਅਪ੍ਰੈਲ ਨੂੰ ਪੁਲਸ ਕਰਮਚਾਰੀਆਂ ਵਲੋਂ 20 ਕਰੋੜ ਰੁਪਏ ਧਨ ਰਾਸ਼ੀ ਮੁੱਖ ਮੰਤਰੀ ਰਾਹਤ ਫੰਡ 'ਚ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 15 ਅਪ੍ਰੈਲ ਨੂੰ ਪੁਲਸ ਕਰਮਚਾਰੀਆਂ ਨੇ 20 ਕਰੋੜ ਰੁਪਏ ਧਨ ਰਾਸ਼ੀ ਮੁੱਖ ਮੰਤਰੀ ਰਾਹਤ ਫੰਡ 'ਚ ਦਿੱਤੀ ਗਈ ਸੀ।

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ 'ਚ ਹੁਣ ਤੱਕ 4097 ਲੋਕ ਇਸ ਦੀ ਲਪੇਟ ਦਿੱਤੀ ਚ ਆਏ ਹਨ ਅਤੇ ਇਸ ਦੇ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 95 ਹੋ ਗਈ ਹੈ, 2165 ਲੋਕ ਹੁਣ ਤੱਕ ਇਸ ਨਾਲ ਠੀਕ ਹੋਏ ਹਨ।


DIsha

Content Editor

Related News