ਸ਼ਹੀਦ ਦੀ ਭੈਣ ਦਾ ਦਰਦ : ਸੁਰੱਖਿਆ ਕਵਚ ਹੁੰਦਾ ਤਾਂ ਬਚ ਜਾਂਦਾ ਮੇਰਾ ਭਰਾ

07/04/2020 4:49:24 PM

ਓਰੈਯਾ- ਉੱਤਰ ਪ੍ਰਦੇਸ਼ 'ਚ ਕਾਨਪੁਰ ਦੇ ਚੌਬੇਪੁਰ ਖੇਤਰ 'ਚ ਬਦਮਾਸ਼ਾਂ ਨਾਲ ਹੋਏ ਮੁਕਾਬਲੇ 'ਚ ਸ਼ਹੀਦ ਹੋਏ ਸਿਪਾਹੀ ਰਾਹੁਲ ਦੀ ਭੈਣ ਨੇ ਪੁਲਸ ਮੁਲਾਜ਼ਮਾਂ ਦੇ ਮੁਕਾਬਲੇ 'ਤੇ ਜਾਂਦੇ ਸਮੇਂ ਸੁਰੱਖਿਆ ਇੰਤਜ਼ਾਮਾਂ 'ਤੇ ਸਵਾਲ ਚੁੱਕੇ। ਸ਼ਹੀਦ ਦੀ ਭੈਣ ਨੇ ਕਿਹਾ ਕਿ ਜੇਕਰ ਸੁਰੱਖਿਆ ਕਵਚ ਹੁੰਦਾ ਤਾਂ ਸ਼ਾਇਦ ਉਸ ਦਾ ਭਰਾ ਅਪਰਾਧੀਆਂ ਦੀ ਗੋਲੀਆਂ ਦਾ ਨਿਸ਼ਾਨਾ ਬਣਨ ਤੋਂ ਬਚ ਜਾਂਦਾ। ਰਾਹੁਲ ਦੀ ਭੈਣ ਨੰਦਨੀ ਨੇ ਸ਼ਨੀਵਾਰ ਨੂੰ ਕਿਹਾ,''ਜਦੋਂ ਸਾਰਿਆਂ ਨੂੰ ਪਤਾ ਸੀ ਕਿ ਤਿੰਨ ਥਾਣਿਆਂ ਦਾ ਫੋਰਸ ਖੂੰਖਾਰ ਅਪਰਾਧੀ ਨਾਲ ਮੁਕਾਬਲੇ ਨੂੰ ਜਾ ਰਹੇ ਹਨ ਤਾਂ ਉਨ੍ਹਾਂ ਨੂੰ ਸੁਰੱਖਿਆ ਦੇ ਰੂਪ 'ਚ ਹੈਲਮੇਟ ਅਤੇ ਬੁਲੇਟਪਰੂਫ ਜੈਕੇਟ ਕਿਉਂ ਨਹੀਂ ਦਿੱਤੇ ਗਏ। ਕੀ ਕਿਸੇ ਨੂੰ ਪਤਾ ਨਹੀਂ ਸੀ ਕਿ ਉੱਥੇ ਗੋਲੀਬਾਰੀ ਹੋ ਸਕਦੀ ਹੈ।''

ਉਨ੍ਹਾਂ ਨੇ ਕਿਹਾ,''ਮੁਕਾਬਲੇ 'ਚ ਜਾਣ ਤੋਂ ਪਹਿਲਾਂ ਰਾਹੁਲ ਨੇ ਪਿਤਾ ਓਮ ਕੁਮਾਰ ਨੂੰ ਫੋਨ ਕਰ ਕੇ ਦੱਸਿਆ ਸੀ ਕਿ ਮੁਕਾਬਲੇ 'ਚ ਜਾ ਰਿਹਾ ਹਾਂ ਤਾਂ ਪਾਪਾ ਨੇ ਕਿਹਾ ਸੀ ਕਿ ਸੰਭਲ ਕੇ ਜਾਣਾ।'' ਨੰਦਨੀ ਨੇ ਕਿਹਾ,''ਜੇਕਰ ਮੇਰੇ ਭਰਾ ਨੇ ਹੈਲਮੇਟ ਅਤੇ ਬੁਲੇਟਪਰੂਫ ਜੈਕੇਟ ਪਾਈ ਹੁੰਦੀ ਤਾਂ ਸਿਰ ਅਤੇ ਸਰੀਰ 'ਚ ਗੋਲੀ ਨਹੀਂ ਲੱਗਦੀ ਅਤੇ ਨਾ ਉਸ ਦੀ ਮੌਤ ਹੁੰਦੀ।''


DIsha

Content Editor

Related News