ਉੱਤਰ ਪ੍ਰਦੇਸ਼ ''ਚ ਵਿਆਹੁਤਾ ਨੇ 14 ਮਹੀਨੇ ਦੇ ਬੇਟੇ ਸਮੇਤ ਫਾਹਾ ਲਗਾ ਕੀਤੀ ਖ਼ੁਦਕੁਸ਼ੀ

08/24/2020 12:32:06 PM

ਬਦਾਊਂ- ਉੱਤਰ ਪ੍ਰਦੇਸ਼ 'ਚ ਬਦਾਊਂ ਦੇ ਕੋਤਵਾਲੀ ਦਾਤਾਗੰਜ ਖੇਤਰ 'ਚ ਇਕ ਵਿਆਹੁਤਾ ਨੇ ਆਪਣੇ 14 ਮਹੀਨੇ ਦੇ ਬੇਟੇ ਦਾ ਕਤਲ ਕਰਨ ਤੋਂ ਬਾਅਦ ਖੁਦ ਵੀ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮਾਮਲਾ ਪਰਿਵਾਰਕ ਕਲੇਸ਼ ਨਾਲ ਜੁੜਿਆ ਹੈ। ਪੁਲਸ ਨੇ ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਸੁਪਰਡੈਂਟ ਪ੍ਰਵੀਨ ਸਿੰਘ ਚੌਹਾਨ ਨੇ ਕਿਹਾ ਕਿ ਦਾਤਾਗੰਜ ਕਸਬੇ ਬਿਜਲੀ ਕੇਂਦਰ ਨੇੜੇ ਰਹਿਣ ਵਾਲੇ ਸਰਤਾਜ ਦਾ ਨਿਕਾਹ 2 ਸਾਲ ਪਹਿਲਾਂ ਫਾਤਿਮਾ ਨਾਲ ਹੋਇਆ ਸੀ। ਉਸ ਦਾ ਇਕ ਬੇਟਾ ਉਮੇਦ 14 ਮਹੀਨੇ ਦਾ ਹੈ। 

ਉਨ੍ਹਾਂ ਨੇ ਕਿਹਾ ਕਿ ਪਰਿਵਾਰ 'ਚ ਆਏ ਦਿਨ ਵਿਵਾਦ ਹੁੰਦਾ ਸੀ। ਫਾਤਿਮਾ ਦੇ ਪਿਤਾ ਅਬਰਾਰ ਅਤੇ ਭਰਾ ਨਫੀਸ ਨੇ ਪੁਲਸ ਨੂੰ ਦੱਸਿਆ ਕਿ ਦਾਜ ਦੀ ਮੰਗ ਨੂੰ ਲੈ ਕੇ ਸਰਤਾਜ ਅਤੇ ਉਸ ਦੇ ਪਰਿਵਾਰ ਵਾਲੇ ਹਮੇਸ਼ਾ ਉਨ੍ਹਾਂ ਦੀ ਧੀ ਨਾਲ ਕੁੱਟਮਾਰ ਕਰਦੇ ਸਨ। ਐਤਵਾਰ ਦੁਪਹਿਰ ਵੀ ਸਰਤਾਜ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਦਾਜ 'ਚ ਕਾਰ ਲੈ ਕੇ ਆਉਣ ਲਈ ਕਿਹਾ ਸੀ। ਸਹੁਰੇ ਵਾਲਿਆਂ ਦੇ ਉਤਪੀੜਨ ਤੋਂ ਤੰਗ ਹੋ ਕੇ ਫਾਤਿਮਾ ਨੇ ਐਤਵਾਰ ਰਾਤ ਇਹ ਕਦਮ ਚੁੱਕਿਆ। ਪਹਿਲੇ ਉਸ ਨੇ ਆਪਣੇ ਬੇਟੇ ਨੂੰ ਰੱਸੀ ਦੇ ਫਾਹੇ ਨਾਲ ਲਟਕਾ ਦਿੱਤਾ, ਫਿਰ ਕੁੰਡੇ 'ਤੇ ਫਾਹਾ ਲਗਾ ਖੁਦ ਵੀ ਖ਼ੁਦਕੁਸ਼ੀ ਕਰ ਲਈ। ਪਰਿਵਾਰ ਵਾਲਿਆਂ ਨੂੰ ਜਦੋਂ ਇਸ ਦੀ ਜਾਣਕਾਰੀ ਮਿਲੀ ਤਾਂ ਭੱਜ-ਦੌੜ ਮਚ ਗਈ। ਪੁਲਸ ਨੇ ਸਰਤਾਜ ਨੂੰ ਹਿਰਾਸਤ 'ਚ ਲੈ ਲਿਆ ਹੈ।

DIsha

This news is Content Editor DIsha