ਯੂ.ਪੀ.-ਝਾਰਖੰਡ ''ਚ ਮੀਟ ''ਤੇ ਸਖਤੀ, ਉੱਥੇ ਹੀ ਪੱਛਮੀ ਬੰਗਾਲ ''ਚ ਮਮਤਾ ਸਰਕਾਰ ਨੇ ਸ਼ੁਰੂ ਕੀਤੀ ਮੀਟ ਦੀ ਡਿਲੀਵਰੀ

03/29/2017 1:52:55 PM

ਕੋਲਕਾਤਾ— ਉੱਤਰ ਪ੍ਰਦੇਸ਼ ਅਤੇ ਝਾਰਖੰਡ ਵਰਗੇ ਰਾਜਾਂ ''ਚ ਮੀਟ ਵੇਚਣ ਵਾਲਿਆਂ ''ਤੇ ਰਾਜ ਸਰਕਾਰ ਜਿੱਥੇ ਸਖਤ ਹੋ ਗਈ ਹੈ, ਉੱਥੇ ਹੀ ਪੱਛਮੀ ਬੰਗਾਲ ਦੀ ਮਮਤਾ ਸਰਕਾਰ ਮਾਸਾਹਾਰੀ ਖਾਣਾ ਲੋਕਾਂ ਦੇ ਘਰ ਤੱਕ ਪਹੁੰਚਾਉਣ ਦੀ ਯੋਜਨਾ ਬਣਾ ਰਹੀ ਹੈ। ਯੋਜਨਾ ਦਾ ਨਾਂ ''ਮੀਟ ਓਨ ਵੀਲਜ਼'' ਹੈ, ਜੋ ਕੋਲਕਾਤਾ ''ਚ ਘਰ-ਘਰ ਜਾ ਕੇ ਡਿਲੀਵਰੀ ਕਰੇਗੀ। ਇਸ ਪਹਿਲ ਦੀ ਸ਼ੁਰੂਆਤ ਪੱਛਮੀ ਬੰਗਾਲ ਲਾਈਵਸਟਾਕ ਡੈਵਲਪਮੈਂਟ ਕਾਰਪੋਰੇਸ਼ਨ ਲਿਮਟਿਡ ਦੇ ਮਸ਼ਹੂਰ ਬਰਾਂਡ ''ਹਰਿੰਘਤਾ ਮੀਟ'' ਨੇ ਕੀਤੀ ਹੈ। ਇਹ ਬਰਾਂਡ ਸਾਧਾਰਣ ਮੀਟ ਤੋਂ ਇਲਾਵਾ ਬਟੇਰ, ਬੱਤਖ, ਟਰਕੀ ਅਤੇ ਇਮੂ ਵਰਗੇ ਗੈਰ-ਰਵਾਇਤੀ ਵੀ ਉਪਲੱਬਧ ਕਰਵਾਉਂਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਕਿਆ ਹੋਇਆ ਮਾਸਾਹਾਰੀ ਖਾਣਾ ਲਿਜਾਉਣ ਤੋਂ ਇਲਾਵਾ ਇਸ ''ਚ ਹਰਿੰਘਤਾ ਦੇ ਪੈਕ ਆਈਟਮ ਵੀ ਵੇਚੇ ਜਾਣਗੇ।
ਇਹ ਸਕੀਮ ਪਸ਼ੂ ਵਸੀਲੇ ਵਿਕਾਸ ਵਿਭਾਗ ਦੇ ਮੰਤਰੀ ਸਵਪਨ ਦੇਬਨਾਥ ਨੇ ਸੋਮਵਾਰ ਨੂੰ ਵਿਭਾਗ ਦੇ ਸਾਲਟ ਲੇਕ ਸਥਿਤ ਹੈੱਡਕੁਆਰਟਰ ''ਤੇ ਲਾਂਚ ਕੀਤੀ। ਕੋਲਕਾਤਾ ਦੀ ਡਿਲੀਵਰੀ ਲਈ ਸ਼ੁਰੂਆਤ ''ਚ ਤਿੰਨ ਵੈਨਾਂ ਰੱਖੀਆਂ ਗਈਆਂ ਹਨ। ਅਧਿਕਾਰੀ ਨੇ ਦੱਸਿਆ,''''ਜੇਕਰ ਪਾਇਲਟ ਪ੍ਰਾਜੈਕਟ ਸਫਲ ਰਹਿੰਦਾ ਹੈ ਤਾਂ ਵਾਹਨਾਂ ਦੀ ਗਿਣਤੀ ਵਧਾ ਦਿੱਤੀ ਜਾਵੇਗੀ ਅਤੇ ਹੋਰ ਜ਼ਿਲਿਆਂ ''ਚ ਵੀ ਸਹੂਲਤ ਦਿੱਤੀ ਜਾਵੇਗੀ।'''' ਮੰਗਲਵਾਰ ਨੂੰ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉੱਤਰ ਪ੍ਰਦੇਸ਼ ''ਚ ਬੂਚੜਖਾਨਿਆਂ ''ਤੇ ਕੀਤੀ ਗਈ ਕਾਰਵਾਈ ''ਤੇ ਆਪਣੀ ਪ੍ਰਤੀਕਿਰਿਆ ਦਿੱਤੀ ਉਨ੍ਹਾਂ ਨੇ ਕਿਹਾ,''''ਜਾਤੀ ਅਤੇ ਧਰਮ ਦੇ ਨਾਂ ''ਤੇ ਹੋ ਰਹੇ ਭੇਦਭਾਵ ਨਾਲ ਲੋਕ ਡਰੇ ਹੋਏ ਹਨ।'''' ਬਟੇਰ ਬਰਿਆਨੀ, ਗੁੰਡਾਰਾਜ ਟਰਕੀ ਅਤੇ ਡਕ ਰੋਸਟ ਕੁਝ ਅਜਿਹੇ ਭੋਜਨ ਹਨ, ਜੋ ਵੇਚੇ ਜਾਣਗੇ।
ਇਕ ਅਧਿਕਾਰੀ ਨੇ ਦੱਸਿਆ ਕਿ ''ਹਰਿੰਘਤਾ ਮੀਟ'' ਬਰਾਂਡ ਦੀ ਸੇਲ ਪਿਛਲੇ ਕੁਝ ਸਾਲਾਂ ''ਚ ਤਿਗੁਣੀ ਹੋ ਗਈ ਹੈ। ਇਸ ਦਾ ਕਾਰਨ ਹੈ ਕਿ ਬਟੇਰ, ਬਤੱਖ ਅਤੇ ਟਰਕੀ ਦੇ ਮੀਟ ਦੀ ਮੰਗ ਦੁੱਗਣੀ ਹੋ ਗਈ ਹੈ। ਅਧਿਕਾਰੀ ਨੇ ਕਿਹਾ,''''2014-15 ''ਚ ਅਸੀਂ ਮੀਟ ਰਾਹੀਂ 4.35 ਲੱਖ ਦੀ ਵਿਕਰੀ ਕੀਤੀ ਸੀ। 2015-16 ''ਚ ਇਹ ਅੰਕੜਾ 9.58 ਲੱਖ ਰੁਪਏ ਤੱਕ ਪੁੱਜ ਗਿਆ। ਇੰਨਾ ਹੀ ਨਹੀਂ, ਅਹਾਰੇ ਬੰਗਲਾ ਫੂਡ ਫੈਸਟੀਵਲ ਨੂੰ ਵੀ ਜੋੜ ਲਿਆ ਜਾਵੇ ਤਾਂ ਇਸ ਸੇਲ 10 ਲੱਖ ਤੱਕ ਪੁੱਜ ਗਈ ਸੀ।'''' ਅਹਾਰੇ ਬੰਗਲਾ ਇਕ ਸਾਲਾਨਾ ਫੂਡ ਫੈਸਟੀਵਲ ਹੈ, ਜੋ ਪੱਛਮੀ ਬੰਗਾਲ ਸਰਕਾਰ ਆਯੋਜਿਤ ਕਰਦੀ ਹੈ।

Disha

This news is News Editor Disha