ਘਰ 'ਚ ਅੱਗ ਲੱਗਣ ਨਾਲ ਜਿਉਂਦਾ ਸੜ ਗਿਆ ਪੂਰਾ ਪਰਿਵਾਰ, 4 ਦੀ ਮੌਤ

10/15/2019 12:44:35 PM

ਝਾਂਸੀ— ਉੱਤਰ ਪ੍ਰਦੇਸ਼ ਦੇ ਝਾਂਸੀ ਥਾਣਾ ਖੇਤਰ ਦੇ ਸੀਪਰੀ ਬਾਜ਼ਾਰ ਇਲਾਕੇ 'ਚ ਮੰਗਲਵਾਰ ਸਵੇਰੇ ਦਰਦਨਾਕ ਹਾਦਸਾ ਹੋ ਗਿਆ। ਦਯਾਰਾਮ ਕਾਲੋਨੀ 'ਚ ਸਥਿਤ ਕੁਮੁਦ ਕਰਿਆਨਾ ਸਟੋਰ 'ਚ ਅੱਗ ਲੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਇਲਾਕੇ ਦੇ ਲੋਕਾਂ ਨੂੰ ਉਸ ਸਮੇਂ ਜਾਣਕਾਰੀ ਮਿਲੀ, ਜਦੋਂ ਤੇਜ਼ ਧਮਾਕੇ ਨਾਲ ਅੱਗ ਲੱਗ ਗਈ। ਜਲਦ 'ਚ ਫਾਇਰ ਬ੍ਰਿਗੇਡ ਟੀਮ ਨੂੰ ਸੂਚਨਾ ਦਿੱਤੀ ਗਈ। ਜਾਣਕਾਰੀ ਮਿਲਦੇ ਹੀ ਐੱਸ.ਐੱਸ.ਪੀ. ਡਾ. ਓ.ਪੀ. ਸਿੰਘ ਮੌਕੇ 'ਤੇ ਪੁੱਜੇ। ਅੱਗ 'ਤੇ ਕਾਬੂ ਕਰਨ ਤੋਂ ਬਾਅਦ ਜਦੋਂ ਪੁਲਸ ਟੀਮ ਮਕਾਨ 'ਚ ਦਾਖਲ ਹੋਈ ਤਾਂ 70 ਸਾਲਾ ਕੁਮੁਦ ਉਦੈਨੀਆ, 45 ਸਾਲਾ ਜਗਦੀਸ਼, ਰਜਨੀ ਅਤੇ ਮੁਸਕਾਨ ਬੇਹੱਦ ਗੰਭੀਰ ਹਾਲਤ 'ਚ ਅੰਦਰ ਪਏ ਹੋਏ ਸਨ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ।

ਜਗਦੀਸ਼ ਦੇ ਭਰਾ ਦੀਪਕ ਨੇ ਦੱਸਿਆ ਕਿ ਅੱਧੀ ਰਾਤ ਦੇ ਸਮੇਂ ਤੇਜ਼ ਆਵਾਜ਼ ਆਈ ਅਤੇ ਘਰ 'ਚ ਹੀ ਬਣੀ ਦੁਕਾਨ 'ਚ ਅੱਗ ਲੱਗ ਗਈ। ਜਦੋ ਤੱਕ ਅੱਗ 'ਤੇ ਕਾਬੂ ਪਾਇਆ ਜਾਂਦਾ, ਉਦੋਂ ਤੱਕ ਸਾਰੇ ਲੋਕ ਝੁਲਸ ਗਏ ਸਨ। ਅੰਦਰ ਜਗਦੀਪ ਦੇ ਪਿਤਾ ਜੁਗਲ ਵੀ ਸਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭੇਜਿਆ ਗਿਆ। ਘਟਨਾ ਦੇ ਬਾਅਦ ਤੋਂ ਖੇਤਰ 'ਚ ਮਾਤਮ ਦਾ ਮਾਹੌਲ ਹੈ। ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਮੌਤ ਨਾਲ ਸਾਰੇ ਲੋਕ ਸਦਮੇ 'ਚ ਹਨ। ਹਾਲਾਂਕਿ ਪੁਲਸ ਨੇ ਸਾਰੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਹਾਦਸੇ ਵਾਲੀ ਜਗ੍ਹਾ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਿਸ ਘਰ 'ਚ ਅੱਗ ਲੱਗੀ ਸੀ, ਉਸ ਘਰ 'ਚ ਬਣੀ ਦੁਕਾਨ ਦਾ ਸ਼ਟਰ ਦੁਕਾਨ ਦੇ ਬਾਹਰ ਵੱਲ ਖੁੱਲ੍ਹਦਾ ਸੀ। ਜਿਸ ਸਮੇਂ ਅੱਗ ਲੱਗੀ ਹੋਵੇਗੀ, ਉਸ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਚਾਅ ਕੇ ਵੀ ਸ਼ਟਰ ਨਹੀਂ ਖੋਲ੍ਹ ਸਕੇ ਹੋਣਗੇ। ਘਰ 'ਚ ਵੇਂਟੀਲੇਸ਼ਨ ਠੀਕ ਨਾ ਹੋਣ ਕਾਰਨ ਧੂੰਆਂ ਪੂਰੇ ਘਰ 'ਚ ਭਰ ਗਿਆ ਸੀ। ਘਰ ਦੀਆਂ ਸਾਰੀਆਂ ਕੰਧਾਂ ਅਤੇ ਉੱਥੇ ਪਿਆ ਸਾਮਾਨ ਧੂੰਏ ਕਾਰਨ ਪੂਰੀ ਤਰ੍ਹਾਂ ਕਾਲੇ ਹੋ ਗਏ ਸਨ। ਉੱਥੇ ਹੀ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਜ਼ਿਲਾ ਪ੍ਰਸ਼ਾਸਨ ਨੂੰ ਪੀੜਤਾਵਾਂ ਦੇ ਪਰਿਵਾਰ ਵਾਲਿਆਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।


DIsha

Content Editor

Related News