ਉੱਤਰ ਪ੍ਰਦੇਸ਼ : ਪਿਤਾ ਨੇ ਪੁੱਤਰ ਨਾਲ ਮਿਲ ਧੀ ਨੂੰ ਦਿੱਤੀ ਦਰਦਨਾਕ ਮੌਤ, ਧੜ ਨਾਲੋਂ ਵੱਖ ਕੀਤਾ ਸਿਰ

10/06/2020 5:07:25 PM

ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ 'ਚ ਸ਼ਾਹਜਹਾਂਪੁਰ ਦੇ ਸਿਧੌਲੀ ਖੇਤਰ 'ਚ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਪਿਤਾ ਨੇ ਆਪਣੇ ਪੁੱਤਰ ਨਾਲ ਮਿਲ ਕੇ ਨਾਬਾਲਗ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਸਿਧੌਲੀ ਖੇਤਰ ਦੇ ਸੁਹੇਲੀ ਪਿੰਡ ਵਾਸੀ ਇਕ ਪਿਤਾ ਨੂੰ ਆਪਣੀ ਧੀ 'ਤੇ ਨਾਜਾਇਜ਼ ਸੰਬੰਧਾਂ ਦਾ ਸ਼ੱਕ ਸੀ। ਪਿਤਾ ਨੂੰ ਸੂਚਨਾ ਮਿਲੀ ਕਿ ਉਸ ਦੀ ਨਾਬਾਲਗ ਧੀ ਗਰਭਵਤੀ ਹੋ ਗਈ ਹੈ। ਜਿਸ ਤੋਂ ਨਾਰਾਜ਼ ਹੋ ਕੇ ਪਿਤਾ ਨੇ ਆਪਣੀ ਨਾਬਾਲਗ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਪਿਤਾ ਨੇ ਆਪਣੀ ਧੀ ਦਾ ਕਤਲ ਬਹੁਤ ਦਰਦਨਾਕ ਤਰੀਕੇ ਨਾਲ ਕੀਤਾ। ਉਸ ਨੇ ਆਪਣੀ ਦੀ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਅਤੇ ਲਾਸ਼ ਨੂੰ ਟਿਕਾਣੇ ਲੱਗਾ ਦਿੱਤਾ। ਪੂਰੇ ਪਿੰਡ 'ਚ ਧੀ ਦੇ ਲਾਪਤਾ ਹੋਣ ਦੀ ਅਫ਼ਵਾਹ ਉੱਡਾ ਦਿੱਤੀ। ਮਾਮਲਾ ਪੁਲਸ ਦੇ ਸਾਹਮਣੇ ਆਇਆ ਤਾਂ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਹੋਈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਪਿਤਾ ਨੂੰ ਹਿਰਾਸਤ 'ਚ ਲੈ ਲਿਆ ਹੈ। ਪਿਤਾ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਪਿਤਾ ਨੇ ਆਪਣੇ ਪੁੱਤਰ ਨੂੰ ਵੀ ਨਾਲ ਮਿਲ ਕੇ ਕਤਲ ਕਰਨ 'ਚ ਸਹਿਯੋਗੀ ਦੱਸਿਆ ਹੈ। ਪੁਲਸ ਸੁਪਰਡੈਂਟ ਸ਼ਾਹਜਹਾਂਪੁਰ ਐੱਸ. ਆਨੰਦ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

DIsha

This news is Content Editor DIsha