ਉੱਤਰ ਪ੍ਰਦੇਸ਼: ਖੇਤ ''ਚ ਖੋਦਾਈ ਦੌਰਾਨ ਮਿਲੇ ਪੀਲੀ ਧਾਤੂ ਦੇ ਸਿੱਕੇ, ਪਈਆਂ ਭਾਜੜਾਂ

10/13/2020 5:26:51 PM

ਸੁਲਤਾਨਪੁਰ- ਉੱਤਰ ਪ੍ਰਦੇਸ਼ 'ਚ ਸੁਲਤਾਨਪੁਰ ਦੇ ਦੇਹਾਤ ਖੇਤਰ 'ਚ ਖੇਤ ਦੀ ਖੋਦਾਈ ਦੌਰਾਨ ਭਾਰੀ ਮਾਤਰਾ 'ਚ ਪੀਲੀ ਧਾਤੂ ਦੇ ਸਿੱਕੇ ਮਿਲਣ ਨਾਲ ਭਾਜੜਾਂ ਪੈ ਗਈਆਂ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਮੰਗਲਵਾਰ ਨੂੰ ਕਨਹਈਪੁਰ ਪਿੰਡ 'ਚ ਖੇਤ ਦੀ ਖੋਦਾਈ ਦੌਰਾਨ ਭਾਰੀ ਮਾਤਰਾ 'ਚ ਪੀਲੀ ਧਾਤੂ ਦੇ ਸਿੱਕੇ ਮਿਲੇ ਹਨ। ਉਨ੍ਹਾਂ ਨੇ ਦੱਸਿਆ ਕਿ ਮਜ਼ਦੂਰ ਪਿੰਡ ਦੇ ਇਕ ਖੇਤ ਦੀ ਖੋਦਾਈ ਕਰ ਰਹੇ ਸਨ। ਉਸ ਸਮੇਂ ਮਿੱਟੀ ਦੀ ਮਟਕੀ 'ਚ ਉਨ੍ਹਾਂ ਨੂੰ ਇਹ ਸਿੱਕੇ ਮਿਲੇ। ਜਾਣਕਾਰੀ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ। 

ਪੁਲਸ ਸੂਤਰਾਂ ਅਨੁਸਾਰ ਕੋਤਵਾਲੀ ਦੇਹਾਤ ਥਾਣਾ ਖੇਤਰ ਦੇ ਬਾਬੂਗੰਜ ਪੁਲਸ ਚੌਕੀ ਦੇ ਅਧੀਨ ਕੰਧਈਪੁਰ ਬਜ਼ਾਰ ਵਾਸੀ ਲੇਖਈ ਵਰਮਾ ਦੀ ਜ਼ਮੀਨ 'ਤੇ ਹਫ਼ਤੇ ਭਰ ਪਹਿਲਾਂ ਮਜ਼ਦੂਰਾਂ ਵਲੋਂ ਖੋਦਾਈ ਕੀਤੀ ਜਾ ਰਹੀ ਸੀ, ਜਿਸ 'ਚ ਮਿੱਟੀ ਦੇ ਭਾਂਡੇ 'ਚ ਪੀਲੀ ਧਾਤੂ ਦੇ ਸਿੱਕੇ ਮਿਲੇ ਤਾਂ ਮਜ਼ਦੂਰਾਂ ਨੇ ਰੌਲਾ ਪਾ ਦਿੱਤਾ। ਇਸ ਤੋਂ ਬਾਅਦ ਇਹ ਸਿੱਕੇ ਲੋਕ ਕੋਲ ਦੇ ਬਜ਼ਾਰ 'ਚ ਲੈ ਕੇ ਪਹੁੰਚੇ। ਜਿੱਥੇ ਸ਼ੱਕ ਹੋਣ 'ਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਖੋਦਾਈ ਕਰਨ ਵਾਲੇ ਮਜ਼ਦੂਰਾਂ ਨੂੰ ਦੇਰ ਰਾਤ ਫੜਿਆ ਅਤੇ ਪੁੱਛ-ਗਿੱਛ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕਰੀਬ 52 ਸਿੱਕੇ ਮਿਲਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਮਾਮਲੇ 'ਚ ਖੇਤਰ ਅਧਿਕਾਰੀ ਲਮਬੁਆਨੇ ਨੇ ਮੀਡੀਆ ਨੂੰ ਦੱਸਿਆ ਕਿ ਖੋਦਾਈ 'ਚ ਮਿਲੇ ਸਿੱਕੇ ਪੀਲੀ ਧਾਤੂ ਦੇ ਹਨ। ਜੋ ਸਮਾਰਟ ਅਸ਼ੋਕ ਦੇ ਕਾਲ ਦੇ ਹਨ। ਦੇਖਣ ਤੋਂ ਅਜਿਹਾ ਲੱਗਦਾ ਹੈ ਕਿ ਗੌਤਮ ਬੁੱਧ ਦੀ ਮੂਰਤੀ ਬਣੀ ਹੋਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

DIsha

This news is Content Editor DIsha