ਉੱਤਰ ਪ੍ਰਦੇਸ਼ : ਇਕ ਹੀ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ

02/01/2020 1:23:00 PM

ਫਤਿਹਪੁਰ— ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲੇ 'ਚ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸ਼ਾਂਤੀ ਨਗਰ ਫਾਇਰ ਸਟੇਸ਼ਨ ਦੇ ਪਿੱਛੇ ਇਕ ਘਰ 'ਚ 5 ਲੋਕਾਂ ਦੀਆਂ ਲਾਸ਼ਾਂ ਮਿਲਣ ਨਾਲ ਹੜਕੰਪ ਮਚ ਗਿਆ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਮਕਾਨ ਦਾ ਦਰਵਾਜ਼ਾ ਤੋੜ ਕੇ ਲਾਸ਼ਾਂ ਬਾਹਰ ਕੱਢੀਆਂ। ਕਿਆਸ ਲਗਾਏ ਜਾ ਰਹੇ ਹਨ ਕਿ ਬੱਚਿਆਂ ਨੂੰ ਜ਼ਹਿਰ ਖੁਆਉਣ ਤੋਂ ਬਾਅਦ ਔਰਤ ਨੇ ਖੁਦ ਵੀ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ।

ਚਸ਼ਮਦੀਦਾਂ ਨੇ ਦੱਸਿਆ ਕਿ ਸ਼ਾਂਤੀ ਨਗਰ ਵਾਸੀ ਰਾਮ ਭਰੋਸੇ ਢਾਬੇ 'ਤੇ ਕੰਮ ਕਰਦਾ ਹੈ। ਉਹ ਨਸ਼ੇ ਦਾ ਆਦੀ ਹੈ। ਚਾਰ ਦਿਨ ਪਹਿਲਾਂ ਪਤੀ-ਪਤਨੀ 'ਚ ਵਿਵਾਦ ਹੋਇਆ ਸੀ। ਇਸ ਦੇ ਬਾਅਦ ਤੋਂ ਗਾਇਬ ਹੈ। ਕਈ ਦਿਨਾਂ ਤੋਂ ਘਰ ਦਾ ਦਰਵਾਜ਼ਾ ਬੰਦ ਸੀ। ਪਰਿਵਾਰ ਦੇ ਲੋਕ ਬਾਹਰ ਨਹੀਂ ਦਿਖਾਈ ਦਿੱਤੇ। ਬੱਦਬੂ ਆਉਣ 'ਤੇ ਪਿੰਡ ਵਾਸੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਦਰਵਾਜ਼ਾ ਤੋੜ ਕੇ ਘਰ ਦੇ ਅੰਦਰ ਪਈਆਂ ਲਾਸ਼ਾਂ ਨੂੰ ਬਾਹਰ ਕੱਢਿਆ। ਸੂਚਨਾ 'ਤੇ ਪੁਲਸ ਨੇ ਵੱਡੇ ਅਫ਼ਸਰ ਵੀ ਆ ਗਏ।

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਸ਼ਯਾਮਾ (40), ਪਿੰਕੀ (21), ਪ੍ਰਿਯੰਕਾ (14), ਨਨਕੀ (10), ਵਰਸ਼ਾ (13) ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। ਕਮਰੇ 'ਚ ਜ਼ਹਿਰ ਦੀ ਪੁੜੀਆ ਵੀ ਮਿਲੀ ਹੈ। ਦਰਵਾਜ਼ਾ ਅੰਦਰੋਂ ਬੰਦ ਹੋਣ ਕਾਰਨ ਖੁਦਕੁਸ਼ੀ ਦੀ ਗੱਲ ਸਾਹਮਣੇ ਆ ਰਹੀ ਹੈ। ਫਿਲਹਾਲ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਨਾਲ ਹੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


DIsha

Content Editor

Related News