ਬੀਮਾਰ ਸੁਹਰੇ ਨੂੰ ਠੀਕ ਕਰਨ ਲਈ ਤਾਂਤਰਿਕ ਜੇਠ ਦੀ ਚਾਲ, ਨਨਾਣ ਨੇ ਭਰਜਾਈ ਨੂੰ ਮਾਰੇ ਚਾਕੂ

01/08/2020 5:31:10 PM

ਬਰੇਲੀ (ਉੱਤਰ ਪ੍ਰਦੇਸ਼)— ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਇਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਤਾਂਤਰਿਕ ਜੇਠ, ਨਨਾਣ ਅਤੇ ਨੰਦੋਈ (ਨਨਾਣ ਦਾ ਪਤੀ) ਨੇ ਘਰ ਦੀ ਨੂੰਹ ਦੀ ਬਲੀ ਦੇਣ ਦੀ ਕੋਸ਼ਿਸ਼ ਕੀਤੀ। ਔਰਤ ਦੇ ਸਰੀਰ 'ਤੇ ਚਾਕੂਆਂ ਨਾਲ ਲੱਗੇ 101 ਜ਼ਖਮਾਂ 'ਤੇ ਡਾਕਟਰਾਂ ਨੇ 300 ਟਾਂਕੇ ਲਗਾਉਣੇ ਪਏ। ਮਾਮਲਾ ਸ਼ਹਿਰ ਦੇ ਬਾਰਾਦਰੀ ਥਾਣੇ ਦੇ ਮੁਹੱਲਾ ਸਿਕਲਾਪੁਰ ਦਾ ਹੈ। ਪੁਲਸ ਨੇ ਮੁਕੱਦਮਾ ਦਰਜ ਕਰ ਕੇ ਦੋਸ਼ੀ ਨਨਾਣ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਤਾਂਤਰਿਕ ਜੇਠ ਅਤੇ ਨੰਦੋਈ ਫਰਾਰ ਹੈ।

300 ਟਾਂਕੇ ਲੱਗੇ ਹਨ
ਬਰੇਲੀ ਦੇ ਸੀਨੀਅਰ ਪੁਲਸ ਸੁਪਰਡੈਂਟ ਸ਼ੈਲੇਂਦਰ ਪਾਂਡੇ ਨੇ ਦੱਸਿਆ ਕਿ ਦੋਸ਼ੀ ਨਨਾਣ ਅਸਾਧਾਰਣ ਹਰਕਤਾਂ ਕਰ ਰਹੀ ਹੈ। ਉਸ ਨੇ ਪੀੜਤਾ ਰੇਨੂੰ ਨੂੰ ਚਾਕੂ ਮਾਰਨ ਦੀ ਗੱਲ ਕਬੂਲ ਕਰ ਲਈ ਹੈ। ਰੇਨੂੰ ਦਾ ਇਲਾਜ ਕਰ ਰਹੇ ਡਾਕਟਰ ਮੁਕੂਲ ਅਗਰਵਾਲ ਨੇ ਦੱਸਿਆ ਕਿ ਮਰੀਜ਼ ਦੇ ਸਰੀਰ 'ਤੇ ਕਰੀਬ 101 ਜ਼ਖਮ ਹਨ, ਜਿਸ 'ਤੇ 300 ਟਾਂਕੇ ਲਗਾਉਣੇ ਪਏ। 2 ਦਰਜਨ ਤੋਂ ਵਧ ਟਾਂਕੇ ਤਾਂ ਸਿਰਫ਼ ਚਿਹਰੇ 'ਤੇ ਆਏ ਹਨ, ਹਾਲਤ ਨਾਜ਼ੁਕ ਹੈ। ਇੰਸਪੈਕਟਰ ਨਰੇਸ਼ ਤਿਆਗੀ ਨੇ ਦੱਸਿਆ ਕਿ ਦੋਸ਼ੀ ਨਨਾਣ ਮੋਨੀ ਨੂੰ ਜੇਲ ਭੇਜ ਦਿੱਤਾ ਗਿਆ ਹੈ। ਉਸ ਨੇ ਜ਼ੁਰਮ ਕਬੂਲ ਲਈ ਹੈ। ਹੋਰ ਦੀ ਤਲਾਸ਼ 'ਚ ਦਬਿਸ਼ ਦਿੱਤੀ ਜਾ ਰਹੀ ਹੈ।

ਬੀਮਾਰ ਪਿਤਾ ਨੂੰ ਠੀਕ ਕਰਨ ਲਈ ਰਚੀ ਰੇਨੂੰ ਦੀ ਬਲੀ ਦੀ ਸਾਜਿਸ਼
ਉਨ੍ਹਾਂ ਨੇ ਦੱਸਿਆ ਕਿ ਭੋਜੀਪੁਰਾ ਦੇ ਮਾਰਡਨ ਵਿਲੇਜ ਘੰਘੋਰਾ ਪਿੰਡ ਵਾਸੀ ਰੇਨੂੰ ਦਾ ਵਿਆਹ 8 ਸਾਲ ਪਹਿਲਾਂ ਸਿਕਲਾਪੁਰ 'ਚ ਧਰਮਸ਼ਾਲਾ ਵਾਲੀ ਗਲੀ ਵਾਸੀ ਸੰਜੀਵ ਨਾਲ ਹੋਇਆ। ਦੋਹਾਂ ਦੀ ਇਕ ਬੇਟੀ ਵੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਰੇਨੂੰ ਦਾ ਸਹੁਰਾ ਜਗਦੀਸ਼ ਬੀਮਾਰ ਰਹਿ ਰਿਹਾ ਸੀ। ਰੇਨੂੰ ਦਾ ਜੇਠ ਅਤੇ ਨਨਾਣ ਮੋਨੀ ਤਾਂਤਰਿਕ ਕ੍ਰਿਆ ਕਰਦੇ ਹਨ। ਤਿੰਨਾਂ ਨੇ ਮਿਲ ਕੇ ਪਿਤਾ ਨੂੰ ਤੰਤਰ ਵਿਦਿਆ ਨਾਲ ਠੀਕ ਕਰਨ ਲਈ ਰੇਨੂੰ ਦੀ ਬਲੀ ਦੇਣ ਦੀ ਸਾਜਿਸ਼ ਰਚੀ।

ਇਸ ਤਰ੍ਹਾਂ ਬਚਾਈ ਰੇਨੂੰ ਨੇ ਜਾਨ
ਫਿਰ ਐਤਵਾਰ ਦੇਰ ਰਾਤ ਉਸ ਦੀ ਬਲੀ ਦੇਣ ਦੀ ਕੋਸ਼ਿਸ਼ ਕੀਤੀ। ਇਸ ਲਈ ਰੇਨੂੰ ਦੇ ਚਿਹਰੇ ਸਮੇਤ ਪੂਰੇ ਸਰੀਰ 'ਤੇ ਚਾਕੂ ਨਾਲ 101 ਜ਼ਖਮ ਕੀਤੇ ਗਏ ਸਨ। ਇਸ ਦੌਰਾਨ ਕਿਸੇ ਤਰ੍ਹਾਂ ਰੇਨੂੰ ਜਾਨ ਬਚਾ ਕੇ ਘਰੋਂ ਦੌੜ ਗਈ ਸੀ। ਰੇਨੂੰ ਘਰੋਂ ਖੂਨ ਨਾਲ ਲੱਥਪੱਥ ਹੋ ਕੇ ਨਿਕਲੀ ਸੀ ਅਤੇ ਬਰੇਲੀ ਕਾਲਜ ਪਹੁੰਚ ਕੇ ਬੇਹੋਸ਼ ਹੋ ਗਈ। ਇਸ ਦੌਰਾਨ ਗਸ਼ਤ 'ਤੇ ਨਿਕਲੀ ਪੁਲਸ ਨੇ ਉਸ ਨੂੰ ਜ਼ਿਲਾ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ। ਪਤੀ, ਸੱਸ ਅਤੇ ਸਹੁਰਾ ਆਦਿ ਨੂੰ ਸਭ ਪਤਾ ਸੀ ਪਰ ਉਨ੍ਹਾਂ ਨੇ ਚੁੱਪੀ ਸਾਧ ਰੱਖੀ ਸੀ। ਔਰਤ ਨੂੰ ਹੋਸ਼ ਆਇਆ, ਉਦੋਂ ਉਸ ਨੇ ਪੂਰੀ ਘਟਨਾ ਦੱਸੀ। ਐਤਵਾਰ ਦੇਰ ਰਾਤ ਰੇਨੂੰ ਦੇ ਭਰਾ ਨੇ ਐੱਸ.ਐੱਸ.ਪੀ. ਨੂੰ ਮਿਲ ਕੇ ਸ਼ਿਕਾਇਤ ਕੀਤੀ। ਉਦੋਂ ਸਾਰੇ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ।

DIsha

This news is Content Editor DIsha