ਜਨਾਨੀ ਨੇ ਤਿੰਨ ਬੱਚਿਆਂ ਸਮੇਤ ਖਾਧਾ ਜ਼ਹਿਰ, ਪਤੀ ਵੀ ਕਰ ਚੁੱਕਿਆ ਹੈ ਖੁਦਕੁਸ਼ੀ

06/04/2020 3:41:20 PM

ਬਾਂਦਾ- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੀ ਨਰੈਨੀ ਕੋਤਵਾਲੀ ਖੇਤਰ ਦੇ ਮੋਤਿਆਰੀ ਪਿੰਡ 'ਚ ਕਥਿਤ ਤੌਰ 'ਤੇ ਆਰਥਿਕ ਤੰਗੀ ਤੋਂ ਪਰੇਸ਼ਾਨ ਇਕ ਜਨਾਨੀ ਨੇ ਆਪਣੇ ਤਿੰਨ ਬੱਚਿਆਂ ਨਾਲ ਜ਼ਹਿਰ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਗੰਭੀਰ ਹਾਲਤ 'ਚ ਜਨਾਨੀ ਅਤੇ ਉਸ ਦੇ ਬੱਚਿਆਂ ਦਾ ਇਲਾਜ ਹਸਪਤਾਲ 'ਚ ਚੱਲ ਰਿਹਾ ਹੈ। ਜਨਾਨੀ ਦਾ ਪਤੀ ਲਵਕੁਸ਼ (31) ਇਕ ਮਹੀਨੇ ਪਹਿਲਾਂ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਚੁਕਿਆ ਹੈ। ਮ੍ਰਿਤਕ ਲਵਕੁਸ਼ ਦੇ ਨਾਂ ਕੁੱਲ 2 ਵੀਘੇ ਖੇਤੀ ਯੋਗ ਜ਼ਮੀਨ ਹੈ, ਜਿਸ ਨਾਲ ਪਰਿਵਾਰ ਦਾ ਪਾਲਣ-ਪੋਸ਼ਣ ਹੁੰਦਾ ਹੈ। ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਮੈਡੀਕਲ ਸੇਵਾ ਅਧਿਕਾਰੀ (ਈ.ਐੱਮ.ਓ.) ਡਾਕਟਰ ਵਿਨੀਤ ਸਚਾਨ ਨੇ ਵੀਰਵਾਰ ਨੂੰ ਦੱਸਿਆ ਕਿ ਮੋਤਿਆਰੀ ਪਿੰਡ ਦੀ ਜਨਾਨੀ ਸੁਸ਼ਮਾ (29) ਅਤੇ ਉਸ ਦੀ ਧੀ ਲਕਸ਼ਮੀ (5), ਦੇਵਕੀ (3) ਅਤੇ ਬੇਟਾ ਦੁਰਗਾ (8 ਮਹੀਨੇ) ਨੂੰ ਬੁੱਧਵਾਰ ਦੀ ਦੇਰ ਸ਼ਾਮ ਕੋਈ ਜ਼ਹਿਰੀਲਾ ਪਦਾਰਥ ਖਾਣ 'ਤੇ ਉਸ ਦੇ ਪਰਿਵਾਰ ਵਾਲਿਆਂ ਨੇ ਇੱਥੇ ਟਰਾਮਾ ਸੈਂਟਰ 'ਚ ਇਲਾਜ ਲਈ ਭਰਤੀ ਕਰਵਾਇਆ ਹੈ। ਜਨਾਨੀ ਅਤੇ ਉਸ ਦੇ ਬੱਚਿਆਂ ਦੀ ਹਾਲਤ 'ਚ ਸੁਧਾਰ ਹੈ।''

ਉਨ੍ਹਾਂ ਦੱਸਿਆ ਕਿ ਜਨਾਨੀ ਨੇ ਡਾਕਟਰਾਂ ਦੇ ਪੁੱਛਣ 'ਤੇ ਦੱਸਿਆ ਕਿ ਆਰਥਿਕ ਪਰੇਸ਼ਾਨੀ ਕਾਰਨ ਉਸ ਦਾ ਪਤੀ ਲਵਕੁਸ਼ (31) ਇਕ ਮਹੀਨੇ ਪਹਿਲਾਂ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਸੀ। ਪਤੀ ਦੀ ਮੌਤ ਤੋਂ ਬਾਅਦ ਬੱਚਿਆਂ ਦੇ ਪਾਲਣ-ਪੋਸ਼ਣ ਨਾ ਕਰ ਪਾਉਣ ਕਾਰਨ ਪਰੇਸ਼ਾਨ ਹੋ ਕੇ ਉਸ ਨੇ ਦੁੱਧ ਨਾਲ ਤਿੰਨ ਬੱਚਿਆਂ ਨੂੰ ਜ਼ਹਿਰੀਲਾ ਪਦਾਰਥ ਪਿਲਾਇਆ, ਫਿਰ ਖੁਦ ਵੀ ਪੀ ਲਿਆ। ਨਰੈਨੀ ਕੋਤਵਾਲੀ ਦੇ ਇੰਚਾਰਜ ਨਿਰੀੜਕ (ਐੱਸ.ਐੱਚ.ਓ.) ਗਿਰਿੰਦਰ ਸਿੰਘ ਨੇ ਕਿਹਾ ਕਿ ਔਰਤ ਦੇ ਪਤੀ ਨੇ ਇਕ ਮਹੀਨੇ ਪਹਿਲਾਂ ਸ਼ੱਕੀ ਹਾਲਾਤਾਂ 'ਚ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਸੀ। ਉਸ ਦੀ ਮੌਤ ਤੋਂ ਬਾਅਦ ਬੁੱਧਵਾਰ ਸ਼ਾਮ ਔਰਤ ਨੇ ਆਪਣੇ ਤਿੰਨ ਬੱਚਿਆਂ ਨਾਲ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ 'ਚ ਔਰਤ ਅਤੇ ਉਸ ਦੇ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ। ਹਾਲੇ ਔਰਤ ਦੇ ਬਿਆਨ ਦਰਜ ਨਹੀਂ ਕੀਤੇ ਜਾ ਸਕੇ। ਇਸ ਲਈ ਖੁਦਕੁਸ਼ੀ ਦੀ ਕੋਸ਼ਿਸ਼ ਦੇ ਅਸਲੀ ਕਾਰਨ ਦੀ ਜਾਣਕਾਰੀ ਨਹੀਂ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


DIsha

Content Editor

Related News