UP ਵਿਧਾਨ ਸਭਾ ਚੋਣਾਂ ਨੂੰ ਲੈ ਕੇ ''ਆਪ'' ਦਾ ਐਲਾਨ, ਸੰਜੇ ਸਿੰਘ ਨੂੰ ਬਣਾਇਆ CM ਉਮੀਦਵਾਰ

12/19/2020 3:10:31 PM

ਲਖਨਊ- ਉੱਤਰ ਪ੍ਰਦੇਸ਼ 'ਚ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਵੀਰਵਾਰ ਨੂੰ ਆਯੋਜਿਤ ਪ੍ਰੈੱਸ ਵਾਰਤਾ 'ਚ ਦੱਸਿਆ ਗਿਆ ਕਿ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਉੱਤਰ ਪ੍ਰਦੇਸ਼ 'ਚ ਮੁੱਖ ਮੰਤਰੀ ਅਹੁਦਾ ਦਾ ਚਿਹਰਾ ਹੋਣਗੇ। 'ਆਪ' ਦੀ ਪ੍ਰਦੇਸ਼ ਸਕੱਤਰ ਮੀਕਾਸ਼ੀ ਸ਼੍ਰੀਵਾਸਤਵ ਅਤੇ ਜ਼ਿਲ੍ਹਾ ਪ੍ਰਧਾਨ ਭੂਪੇਂਦਰ ਜਾਦੌਨ ਨੇ ਦੱਸਿਆ ਕਿ ਪਾਰਟੀ ਵਰਕਰਾਂ ਨੇ ਵੀ ਸੰਜੇ ਸਿੰਘ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਮੰਗ ਕੀਤੀ ਹੈ। 'ਆਪ' ਯੂ.ਪੀ. 'ਚ ਬਿਜਲੀ, ਪਾਣੀ, ਸਿਹਤ ਅਤੇ ਸਿੱਖਿਆ ਦੇ ਮੁੱਦੇ 'ਤੇ ਚੋਣ ਲੜਨ ਦੀ ਤਿਆਰੀ 'ਚ ਹੈ।

ਇਹ ਵੀ ਪੜ੍ਹੋ : PM ਮੋਦੀ ਦਾ ਕਿਸਾਨਾਂ ਨੂੰ ਸੰਦੇਸ਼- ਹਰ ਮੁੱਦੇ 'ਤੇ ਸਿਰ ਝੁਕਾ ਕੇ ਗੱਲ ਕਰਨ ਨੂੰ ਤਿਆਰ ਹੈ ਸਰਕਾਰ

ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜਨ ਅੰਦੋਲਨ ਰਾਹੀਂ 8 ਸਾਲ ਪਹਿਲਾਂ ਉਨ੍ਹਾਂ ਨੇ ਪਾਰਟੀ ਬਣਾਈ ਸੀ ਅਤੇ ਆਪ ਦਿੱਲੀ 'ਚ 3 ਵਾਰ ਸਰਕਾਰ ਬਣਾਉਣ 'ਚ ਸਫ਼ਲ ਰਹੀ। ਕੇਜਰੀਵਾਲ ਨੇ ਕਿਹਾ ਕਿ ਇਸ ਤੋਂਇਲਾਵਾ ਪਾਰਟੀ ਨੇ ਪੰਜਾਬ 'ਚ ਮੁੱਖ ਵਿਰੋਧੀ ਦਲ ਦੀ ਭੂਮਿਕਾ ਵੀ ਨਿਭਾਈ।

ਇਹ ਵੀ ਪੜ੍ਹੋ : ਰਾਤੋ-ਰਾਤ ਨਹੀਂ ਆਏ ਹਨ ਖੇਤੀ ਕਾਨੂੰਨ, 20-25 ਸਾਲਾਂ ਤੋਂ ਹੋ ਰਹੀ ਹੈ ਚਰਚਾ : PM ਮੋਦੀ
 


DIsha

Content Editor

Related News