ਤੈਸ਼ ''ਚ ਆਏ ਪਤੀ ਨੇ ਪਤਨੀ ਸਣੇ ਕੀਤਾ ਵੱਡਾ ਕਾਂਡ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ

08/26/2023 4:51:22 PM

ਅਮਰੋਹਾ- ਉੱਤਰ ਪ੍ਰਦੇਸ਼ ਦੇ ਅਮਰੋਹਾ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਪੈਸਿਆਂ ਨੂੰ ਲੈ ਕੇ ਪਿਤਾ ਨਾਲ ਹੋਏ ਵਿਵਾਦ ਮਗਰੋਂ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਕਾਰ ਸਮੇਤ ਗੰਗਾ ਨਦੀ ਵਿਚ ਛਾਲ ਮਾਰ ਦਿੱਤੀ। ਵੇਖਦੇ ਹੀ ਵੇਖਦੇ ਕਾਰ ਤੇਜ਼ ਵਹਾਅ 'ਚ ਵਹਿ ਕੇ ਗਾਇਬ ਹੋ ਗਈ। ਜਿਸ ਤੋਂ ਬਾਅਦ ਪਤੀ-ਪਤਨੀ ਅਤੇ ਕਾਰ ਦੀ ਭਾਲ ਲਈ ਫਲੱਡ ਲਾਈਟ ਵਿਚ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ। ਅੱਜ ਸਵੇਰੇ ਪਤੀ ਦੀ ਲਾਸ਼ ਬਰਾਮਦ ਹੋ ਗਈ ਹੈ, ਜਦਕਿ ਪਤਨੀ ਅਤੇ ਕਾਰ ਦੀ ਭਾਲ ਅਜੇ ਵੀ ਜਾਰੀ ਹੈ।

ਇਹ ਵੀ ਪੜ੍ਹੋ- ਹਿਮਾਚਲ 'ਚ ਕੁਦਰਤ ਦਾ ਕਹਿਰ; ਹੁਣ ਤੱਕ 372 ਲੋਕਾਂ ਦੀ ਮੌਤ, 2400 ਘਰ ਹੋਏ ਢਹਿ-ਢੇਰੀ

ਆਲਮ ਦੀ ਲਾਸ਼ ਬਰਾਮਦ, ਪਤਨੀ ਦੀ ਭਾਲ ਜਾਰੀ

ਓਧਰ ਜ਼ਿਲ੍ਹਾ ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ, ਜਦੋਂ ਸ਼ਾਨ-ਏ-ਆਲਮ ਨਾਂ ਦੇ ਵਿਅਕਤੀ ਨੇ ਆਪਣੇ ਪਰਿਵਾਰ ਨਾਲ ਬਹਿਸ ਮਗਰੋਂ ਆਪਣੀ ਪਤਨੀ ਨੂੰ ਬਿਠਾ ਕੇ ਆਪਣੀ ਕਾਰ ਨਦੀ ਵਿਚ ਸੁੱਟ ਦਿੱਤੀ। ਅੱਜ ਸਵੇਰੇ ਉਕਤ ਵਿਅਕਤੀ ਆਲਮ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਪਰ ਉਸ ਦੀ ਪਤਨੀ ਦਾ ਪਤਾ ਨਹੀਂ ਲੱਗ ਸਕਿਆ। 

5 ਮਹੀਨੇ ਪਹਿਲਾਂ ਆਲਮ ਦਾ ਹੋਇਆ ਸੀ ਵਿਆਹ

ਦੱਸ ਦੇਈਏ ਕਿ ਪੂਰਾ ਮਾਮਲਾ ਗਜਰੌਲਾ ਇਲਾਕੇ ਦੇ ਸਿਕਰੀ ਖਾਦਰ ਪਿੰਡ ਦਾ ਹੈ। ਇੱਥੇ ਸਾਬਿਰ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਸਾਬਿਰ ਦੇ 2 ਪੁੱਤਰ ਅਤੇ 4 ਧੀਆਂ ਹਨ। ਇਨ੍ਹਾਂ ਵਿਚ ਸਾਬਿਰ ਦਾ ਵੱਡਾ ਪੁੱਤਰ 22 ਸਾਲਾ ਸ਼ਾਨੇ ਆਲਮ ਪਿੰਡ ਦੀ ਦੁਕਾਨ ਵਿਚ ਦਰਜੀ ਦਾ ਕੰਮ ਕਰਦਾ ਸੀ। ਕਰੀਬ 5 ਮਹੀਨੇ ਪਹਿਲਾਂ ਆਲਮ ਦਾ ਵਿਆਹ ਨੇੜੇ ਦੇ ਪਿੰਡ ਕਸੇਰੂਆ ਵਾਸੀ ਨਾਜ਼ੀਆ ਨਾਲ ਹੋਇਆ ਸੀ।

ਇਹ ਵੀ ਪੜ੍ਹੋ- ਹਰਿਆਣਾ ਦੇ ਨੂਹ 'ਚ ਇੰਟਰਨੈੱਟ ਸੇਵਾਵਾਂ ਮੁੜ ਮੁਲਤਵੀ, ਜਾਣੋ ਵਜ੍ਹਾ

 ਪੈਸਿਆਂ ਨੂੰ ਲੈ ਕੇ ਹੋਇਆ ਵਿਵਾਦ

ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੀ ਸ਼ਾਮ ਨੂੰ ਆਲਮ ਦਾ ਆਪਣੇ ਪਿਤਾ ਸਾਬਿਰ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ ਸੀ। ਵਿਵਾਦ ਵੱਧਦਾ ਵੇਖ ਕੇ ਆਲੇ-ਦੁਆਲੇ ਦੇ ਲੋਕਾਂ ਨੇ ਆਲਮ ਨੂੰ ਸਮਝਾਇਆ ਪਰ ਮਾਮਲਾ ਸ਼ਾਂਤ ਨਹੀਂ ਹੋਇਆ। ਵਿਵਾਦ ਇੰਨਾ ਵੱਧ ਗਿਆ ਕਿ ਗੁੱਸੇ ਵਿਚ ਆਲਮ ਨੇ ਆਪਣੀ ਵੈਗਨ-ਆਰ ਕਾਰ ਕੱਢੀ ਅਤੇ ਪਤਨੀ ਨਾਜ਼ੀਆ ਨੂੰ ਬਿਠਾ ਕੇ ਰਾਤ ਕਰੀਬ 8 ਵਜੇ ਘਰੋਂ ਚੱਲਾ ਗਿਆ। ਓਧਰ ਆਪਣੇ ਪੁੱਤਰ ਆਲਮ ਨੂੰ ਗੁੱਸੇ 'ਚ ਘਰੋਂ ਜਾਂਦਾ ਵੇਖ ਕੇ ਪਿਤਾ ਨੇ ਰੋਕਣਾ ਚਾਹਿਆ ਤਾਂ ਉਸ ਨੇ ਪਿਤਾ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਭੈਣ ਅਤੇ ਮਾਂ ਨੂੰ ਵੀ ਟੱਕਰ ਮਾਰੀ। ਟੱਕਰ ਵਿਚ ਤਿੰਨੋਂ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਆਲਮ ਨੇ ਤੇਜ਼ ਰਫ਼ਤਾਰ ਵਿਚ ਕਾਰ ਉੱਥੋਂ ਲੈ ਕੇ ਨਿਕਲ ਗਿਆ। ਕਾਰ ਵਿਚ ਬੈਠੀ ਉਸ ਦੀ ਪਤਨੀ ਉਸ ਨੂੰ ਰੋਕਦੀ ਰਹੀ ਪਰ ਉਹ ਨਹੀਂ ਮੰਨਿਆ। 

ਇਹ ਵੀ ਪੜ੍ਹੋ-  ਲਾਕਡਾਊਨ 'ਚ ਚੱਲੀ ਗਈ ਸੀ ਨੌਕਰੀ, ਮਸ਼ਰੂਮ ਦੀ ਖੇਤੀ ਨੇ ਬਦਲ ਦਿੱਤੀ ਤਕਦੀਰ

90 ਦੀ ਸਪੀਡ ਨਾਲ ਕਾਰ ਸਮੇਤ ਗੰਗਾ ਨਦੀ 'ਚ ਮਾਰੀ ਛਾਲ

ਕੁਝ ਹੀ ਦੇਰ 'ਚ ਜਦੋਂ ਪਿੰਡ ਤੋਂ ਕਰੀਬ 3 ਕਿਲੋਮੀਟਰ ਦੂਰ ਵਹਿ ਰਹੀ ਗੰਗਾ ਨਦੀ ਕੋਲ ਪਹੁੰਚਿਆ ਤਾਂ ਆਲਮ ਨੇ ਖ਼ੌਫਨਾਕ ਕਦਮ ਚੁੱਕਿਆ। ਚਸ਼ਮਦੀਦਾਂ ਮੁਤਾਬਤ ਉਸ ਨੇ ਕਰੀਬ 80-90 ਦੀ ਸਪੀਡ 'ਤੇ ਕਾਰ ਸਮੇਤ ਗੰਗਾ ਨਦੀ 'ਚ ਛਾਲ ਮਾਰ ਦਿੱਤੀ। ਇਸ ਤੋਂ ਪਹਿਲਾਂ ਕੋਈ ਕੁਝ ਸਮਝ ਸਕਦਾ ਅਤੇ ਪਤੀ-ਪਤਨੀ ਨੂੰ ਬਚਾਉਣ ਲਈ ਕੁਝ ਕੀਤਾ ਜਾਂਦਾ, ਕਾਰ ਸਮੇਤ ਆਲਮ ਅਤੇ ਪਤਨੀ ਨਾਜੀਆ ਗੰਗਾ ਵਿਚ ਵਹਿ ਗਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu