ਉੱਤਰ ਪ੍ਰਦੇਸ਼ : ਬਿਜਲੀ ਦੇ ਪੋਲ ਨਾਲ ਟਕਰਾਈ ਕਾਰ, 5 ਦੀ ਮੌਤ

06/27/2017 1:20:07 AM

ਰਾਏਬਰੇਲੀ— ਉੱਤਰ ਪ੍ਰਦੇਸ਼ ਦੇ ਰਾਏਬਰੇਲੀ 'ਚ ਉਸ ਵੇਲੇ ਇਕ ਵੱਡਾ ਹਾਦਸਾ ਹੋ ਗਿਆ, ਜਦੋਂ ਇਕ ਕਾਰ ਬਿਜਲੀ ਦੇ ਪੋਲ ਨਾਲ ਟਕਰਾ ਗਈ। ਰਾਏਬਰੇਲੀ ਦੇ ਆਪਟਾ ਪਿੰਡ 'ਚ ਕਾਰ ਦੇ ਬਿਜਲੀ ਦੇ ਪੋਲ ਨਾਲ ਟਕਰਾਉਣ ਦੇ ਬਾਅਦ ਕਾਰ 'ਚ ਅੱਗ ਲੱਗ ਗਈ, ਜਿਸ ਨਾਲ 5 ਲੋਕਾਂ ਦੀ ਮੌਤ ਹੋ ਗਈ। 
ਜਾਣਕਾਰੀ ਮੁਤਾਬਕ ਕਾਰ ਸਵਾਰ ਲੋਕ ਪਿੰਡ ਦੇ ਪ੍ਰਧਾਨ ਦੇ ਬੇਟੇ 'ਤੇ ਹਮਲਾ ਕਰਨ ਆਏ ਸਨ। ਉਥੇ ਦੂਜੇ ਪਾਸੇ ਪਿੰਡ ਦੇ ਪ੍ਰਧਾਨ ਦੇ ਬੇਟੇ 'ਤੇ ਵੀ ਹਮਲੇ ਦੇ ਦੋਸ਼ ਹਨ। ਇਸ ਸਬੰਧ 'ਚ ਮੌਕੇ 'ਤੇ ਪਹੁੰਚੀ ਪੁਲਸ ਨੇ ਪਿੰਡ ਦੇ ਪ੍ਰਧਾਨ ਦੇ 2 ਮੁੰਡਿਆ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਘਟਨਾ ਦੇ ਸਬੰਧ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।