ਸਿਹਤ ਅਤੇ ਖੂਬਸੂਰਤੀ ਲਈ ਲਾਹੇਵੰਦ ਹੈ ਦਾਲਚੀਨੀ, ਇੰਝ ਕਰੋ ਇਸਤੇਮਾਲ

01/12/2020 7:22:52 PM

ਨਵੀਂ ਦਿੱਲੀ (ਏਜੰਸੀ)- ਦਾਲਚੀਨੀ ਦੀ ਵਰਤੋਂ ਖਾਣੇ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ ਪਰ ਇਹ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਸਿਹਤ ਅਤੇ ਖੂਬਸੂਰਤੀ ਦੋਵਾਂ ਲਈ ਦਾਲਚੀਨੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਦਾਲਚੀਨੀ ਵਿੱਚ ਮੌਜੂਦ ਕੰਪਾਊਂਡ ਕਈ ਦਵਾਈਆਂ ਵਾਲੇ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਲਈ ਦਾਲਚੀਨੀ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਦੀਆਂ ਹਨ। ਜੇਕਰ ਦੁੱਧ ਵਿੱਚ ਇਸ ਨੂੰ ਮਿਲਾ ਕੇ ਪੀਤਾ ਜਾਵੇ ਤਾਂ ਇਹ ਸਿਹਤ ਲਈ ਕਾਫੀ ਲਾਹੇਵੰਦ ਸਾਬਿਤ ਹੁੰਦੀ ਹੈ। ਇਸ ਦੁੱਧ ਨੂੰ ਬਣਾਉਣਾ ਬਹੁਤ ਆਸਾਨ ਹੁੰਦਾ ਹੈ। ਇੱਕ ਕੱਪ ਦੁੱਧ ਵਿੱਚ ਇੱਕ ਚੌਥਾਈ ਚਮਚ ਦਾਲਚੀਨੀ ਮਿਲਾ ਕੇ ਚੰਗੀ ਤਰ੍ਹਾਂ ਉਬਾਲ ਕੇ ਪੀਓ।
ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਸੌਣ ਵੇਲੇ ਇੱਕ ਕੱਪ ਦੁੱਧ ਵਿੱਚ ਚੁਟਕੀ ਭਰ ਦਾਲਚੀਨੀ ਮਿਲਾ ਕੇ ਜ਼ਰੂਰ ਪੀਓ, ਜਿਸ ਨਾਲ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ।
ਸਰਦੀ ਜ਼ੁਕਾਮ ਤੋਂ ਲਈ
ਸਰਦੀ ਜ਼ੁਕਾਮ ਹੋਣ 'ਤੇ ਦਾਲਚੀਨੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਕ ਚੱਮਚ ਸ਼ਹਿਦ ਵਿਚ ਥੋੜ੍ਹੀ ਜਿਹੀ ਦਾਲਚੀਨੀ ਪਾਉਡਰ ਮਿਲਾ ਕੇ ਸਵੇਰੇ-ਸ਼ਾਮ ਲੈਣ ਨਾਲ ਖਾਂਸੀ ਜ਼ੁਕਾਮ ਵਿਚ ਆਰਾਮ ਮਿਲਦਾ ਹੈ। ਹਲਕੇ ਗਰਮ ਪਾਣੀ ਵਿਚ ਇਕ ਚੁਟਕੀ ਦਾਲਚੀਨੀ ਪਾਉਡਰ ਅਤੇ ਇਕ ਚੁਟਕੀ ਪਿਸੀ ਕਾਲੀ ਮਿਰਚ ਸ਼ਹਿਦ ਵਿਚ ਮਿਲਾ ਕੇ ਪੀਣ ਨਾਲ ਜੁਕਾਮ ਅਤੇ ਗਲੇ ਦੀ ਖਰਾਸ਼ ਦੂਰ ਹੁੰਦੀ ਹੈ। ਇਸ ਦੇ ਪਾਊਡਰ ਨੂੰ ਪਾਣੀ ਦੇ ਨਾਲ ਮਿਲਾ ਕੇ ਪੇਸਟ ਬਣਾ ਕੇ ਮੱਥੇ 'ਤੇ ਲਗਾਉਣ ਨਾਲ ਠੰਡੀ ਹਵਾ ਨਾਲ ਹੋਣ ਵਾਲੇ ਸਿਰ ਦਰਦ ਵਿਚ ਆਰਾਮ ਮਿਲਦਾ ਹੈ।
ਹੋਰ ਬੀਮਾਰੀਆਂ ਲਈ
ਇਕ ਚਮਚ ਸ਼ਹਿਦ ਵਿਚ ਥੋੜ੍ਹਾ ਜਿਹੀ ਦਾਲਚੀਨੀ ਪਾਊਡਰ ਮਿਲਾ ਕੇ ਦੰਦਾਂ 'ਤੇ ਲਗਾਤਾਰ ਦੋ-ਤਿੰਨ ਵਾਰ ਮਲਣ ਨਾਲ ਦੰਦ ਦਰਦ ਵਿਚ ਆਰਾਮ ਮਿਲਦਾ ਹੈ। ਤਣਾਅ ਹੋਣ 'ਤੇ ਸ਼ਹਿਦ ਦੇ ਨਾਲ ਥੋੜ੍ਹਾ ਜਿਹਾ ਪਾਊਡਰ ਮਿਲਾ ਕੇ ਲੈਂਦੇ ਰਹਿਣ ਨਾਲ ਆਰਾਮ ਮਿਲਦਾ ਹੈ ਅਤੇ ਯਾਦ ਸ਼ਕਤੀ ਵੀ ਤੇਜ਼ ਹੁੰਦੀ ਹੈ। ਇਹ ਅਸਥਮਾ ਅਤੇ ਲਕਵਾ ਵਿਚ ਵੀ ਬਹੁਤ ਫਾਇਦੇਮੰਦ ਹੈ।
ਬਲੱਡ ਸ਼ੂਗਰ ਕੰਟਰੋਲ ਕਰੇ
ਦਾਲਚੀਨੀ ਵਿੱਚ ਬਹੁਤ ਸਾਰੇ ਕੰਪਾਊਂਡਸ ਪਾਏ ਜਾਂਦੇ ਹਨ। ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। ਦਾਲਚੀਨੀ ਵਾਲਾ ਦੁੱਧ ਖ਼ਾਸ ਤੌਰ ਤੇ ਟਾਈਪ-2 ਡਾਇਬਟੀਜ਼ ਵਾਲੇ ਮਰੀਜ਼ਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
ਖੂਬਸੂਰਤ ਵਾਲ ਅਤੇ ਚਮੜੀ ਦੇ ਲਈ
ਜੇਕਰ ਤੁਹਾਨੂੰ ਵੀ ਕਿਸੇ ਵੀ ਤਰ੍ਹਾਂ ਦੀ ਬਾਲ ਅਤੇ ਚਮੜੀ ਦੀ ਕੋਈ ਵੀ ਸਮੱਸਿਆ ਰਹਿੰਦੀ ਹੈ ਤਾਂ ਦੁੱਧ ਵਿਚ ਦਾਲਚੀਨੀ ਮਿਲਾ ਕੇ ਜ਼ਰੂਰ ਪੀਓ । ਕਿਉਂਕਿ ਇਸ ਵਿੱਚ ਐਂਟੀ ਬੈਕਟੀਰੀਅਲ ਗੁਣ ਚਮੜੀ ਅਤੇ ਵਾਲਾਂ ਦੀ ਇਨਫੈਕਸ਼ਨ ਬਚਾਅ ਵਿਚ ਮਦਦ ਕਰਦੇ ਹਨ।
ਪਾਚਨ ਦੀ ਸਮੱਸਿਆ ਠੀਕ ਕਰੇ
ਜੇਕਰ ਤੁਹਾਡੀ ਪਾਚਣ ਕਿਰਿਆ ਠੀਕ ਨਹੀਂ ਹੈ ਅਤੇ ਹਮੇਸ਼ਾ ਬਦਹਜ਼ਮੀ ਅਤੇ ਗੈਸ ਦੀ ਸਮੱਸਿਆ ਰਹਿੰਦੀ ਹੈ ਤਾਂ ਦਾਲਚੀਨੀ ਵਾਲਾ ਦੁੱਧ ਪੀਣਾ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਇਸ ਨਾਲ ਗੈਸ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਜੇਕਰ ਤੁਸੀਂ ਰੋਜ਼ਾਨਾ ਦੁੱਧ ਵਿਚ ਚੁਟਕੀ ਭਰ ਦਾਲਚੀਨੀ ਮਿਲਾ ਕੇ ਪੀਂਦੇ ਹੋ ਤਾਂ ਤੁਹਾਨੂੰ ਕਦੇ ਵੀ ਬੁਢਾਪੇ ਵਿੱਚ ਹੱਡੀਆਂ ਅਤੇ ਜੋੜਾਂ ਦੇ ਦਰਦ ਦੀ ਸਮੱਸਿਆ ਨਹੀਂ ਹੋਵੇਗੀ ਕਿਉਂਕਿ ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਬੋਲੇਪਨ ਨੂੰ ਕਰੇ ਦੂਰ
ਸ਼ਹਿਦ ਅਤੇ ਦਾਲਚੀਨੀ ਪਾਊਡਰ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਇਕ-ਇਕ ਚਮਚ ਸਵੇਰੇ ਅਤੇ ਰਾਤ ਨੂੰ ਲੈਣ ਨਾਲ ਸੁਣਨ ਦੀ ਸ਼ਕਤੀ ਵੱਧਦੀ ਹੈ। ਘੱਟ ਸੁਣਾਈ ਦੇਣ ਦੀ ਸਮੱਸਿਆ ਹੋਣ 'ਤੇ ਕੰਨ ਵਿਚ ਦਾਲਚੀਨੀ ਦੇ ਤੇਲ ਦੀਆਂ ਕੁਝ ਬੂੰਦਾਂ ਨਾਲ ਆਰਾਮ ਮਿਲਦਾ ਹੈ।

Sunny Mehra

This news is Content Editor Sunny Mehra