ਅਮਰੀਕਾ ਤੋਂ ਫੋਨ ਕਰ ਪਤੀ ਨੇ ਕਿਹਾ ਤਿੰਨ ਤਲਾਕ, ਜਨਾਨੀ ਨੇ ਸਰਕਾਰ ਨੂੰ ਚਿੱਠੀ ਲਿਖ ਲਗਾਈ ਗੁਹਾਰ

12/10/2020 5:40:31 PM

ਹੈਦਰਾਬਾਦ- ਹੈਦਰਾਬਾਦ ਦੀ 24 ਸਾਲਾ ਜਨਾਨੀ ਨੇ ਸੋਮਾਲੀਆ ਦੇ ਨਾਗਰਿਕ ਅਤੇ ਅਮਰੀਕੀ ਨਾਗਰਿਕਤਾ ਪ੍ਰਾਪਤ ਆਪਣੇ ਪਤੀ 'ਤੇ ਬਿਨਾਂ ਕਾਰਨ ਦੱਸੇ ਫੋਨ 'ਤੇ ਤਿੰਨ ਤਲਾਕ ਦੇਣ ਦਾ ਦੋਸ਼ ਲਗਾਇਆ ਹੈ। ਜਨਾਨੀ ਨੇ ਇਸ ਮਾਮਲੇ 'ਚ ਕੇਂਦਰ ਸਰਕਾਰ ਨੂੰ ਦਖਲਅੰਦਾਜ਼ੀ ਕਰਨ ਦੀ ਅਪੀਲ ਕੀਤੀ ਹੈ। ਇੱਥੇ ਆਪਣੇ ਪਿਤਾ ਨਾਲ ਰਹਿ ਰਹੀ ਜਨਾਨੀ ਨੇ ਬੁੱਧਵਾਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਸੰਬੋਧਨ ਕਰਦੇ ਹੋਏ ਚਿੱਠੀ ਲਿਖ ਕੇ ਨਿਆਂ ਦੀ ਗੁਹਾਰ ਲਗਾਈ। ਜਨਾਨੀ ਨੇ ਕਿਹਾ ਕਿ ਹੈਦਰਾਬਾਦ 'ਚ ਪੜ੍ਹਾਈ ਦੌਰਾਨ ਉਸ ਨੇ 25 ਜਨਵਰੀ 2015 ਨੂੰ ਸੋਮਾਲੀਆਈ ਨਾਗਰਿਕਾ ਨਾਲ ਵਿਆਹ ਕੀਤਾ ਸੀ। ਜਨਾਨੀ ਅਨੁਸਾਰ ਉਦੋਂ ਤੋਂ ਉਹ ਹਰ 6 ਮਹੀਨਿਆਂ ਬਾਅਦ ਹੈਦਰਾਬਾਦ ਆਉਂਦਾ ਸੀ।

ਇਹ ਵੀ ਪੜ੍ਹੋ : 5 ਸਾਲਾ ਬੱਚੀ ਨਾਲ 2 ਨਾਬਾਲਗ ਮੁੰਡਿਆਂ ਨੇ ਕੀਤਾ ਸਮੂਹਕ ਜਬਰ ਜ਼ਿਨਾਹ

ਉਹ ਆਖਰੀ ਵਾਰ ਇਸ ਸਾਲ ਫਰਵਰੀ 'ਚ ਆਇਆ ਸੀ। ਜਨਾਨੀ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਅਮਰੀਕਾ ਦੇ ਬੋਸਟਨ ਚੱਲਾ ਗਿਆ ਅਤੇ ਉਸ ਦੇ ਸੰਪਰਕ 'ਚ ਰਿਹਾ। ਨਾਲ ਹੀ ਜ਼ਰੂਰਤ ਦੇ ਪੈਸੇ ਵੀ ਭੇਜਦਾ ਸੀ। ਜਨਾਨੀ ਨੇ ਚਿੱਠੀ 'ਚ ਕਿਹਾ,''7 ਅਕਤੂਬਰ ਨੂੰ ਅਚਾਨਕ ਮੇਰੇ ਪਤੀ ਨੇ ਮੇਰੇ ਪਿਤਾ ਦੇ ਨੰਬਰ 'ਤੇ ਫੋਨ ਕੀਤਾ ਅਤੇ ਬਿਨਾਂ ਕਾਰਨ ਦੱਸੇ ਮੈਨੂੰ ਤਿੰਨ ਵਾਰ ਤਲਾਕ ਬੋਲ ਦਿੱਤਾ। ਉਦੋਂ ਤੋਂ ਉਹ ਮੇਰੇ ਸੰਪਰਕ 'ਚ ਨਹੀਂ ਹਨ।''

ਇਹ ਵੀ ਪੜ੍ਹੋ : ਨਵੀਂ ਵਿਆਹੀ ਲਾੜੀ ਦਾ ਕਾਰਾ, ਸਹੁਰੇ ਪਰਿਵਾਰ ਨੂੰ ਜ਼ਹਿਰੀਲਾ ਦੁੱਧ ਪਿਲਾ ਨਕਦੀ ਤੇ ਗਹਿਣੇ ਲੈ ਹੋਈ ਫਰਾਰ


DIsha

Content Editor

Related News