ਚੀਨ ਸਰਹੱਦ ''ਤੇ ਭਾਰਤੀ ਫੌਜੀਆਂ ਹੱਥ ਹੁਣ ਅਮਰੀਕੀ ਰਾਈਫਲ, 500 ਮੀਟਰ ਦੂਰੋਂ ਹੀ ਢੇਰ ਹੋਵੇਗਾ ਦੁਸ਼ਮਣ

08/07/2021 8:55:25 PM

ਨਵੀਂ ਦਿੱਲੀ - ਲੱਦਾਖ ਵਿੱਚ ਲਾਈਨ ਆਫ ਐਕਚੁਅਲ ਕੰਟਰੋਲ (LAC) 'ਤੇ ਚੀਨ ਦੇ ਸਾਹਮਣੇ ਤਾਇਨਾਤ ਭਾਰਤੀ ਫੌਜੀਆਂ ਨੂੰ ਹੁਣ ਅਤਿ ਆਧੁਨਿਕ ਅਮਰੀਕੀ ਰਾਈਫਲ ਉਪਲੱਬਧ ਕਰਵਾਈ ਜਾ ਰਹੀ ਹੈ। ਲੱਦਾਖ ਦੇ ਨਯੋਮਾ ਫਾਰਵਰਡ ਬੇਸ 'ਤੇ ਤਾਇਨਾਤ ਫੌਜੀਆਂ ਨੂੰ ਅਮਰੀਕੀ ਸਿਗ ਸਾਉਰ 716 ਅਸਾਲਟ ਰਾਈਫਲ ਅਤੇ ਸਵਿਸ ਐੱਮ.ਪੀ-9 ਪਿਸਟਲ ਗਨ ਦਿੱਤੀ ਗਈ ਹੈ।

ਅੱਤਵਾਦ ਵਿਰੋਧੀ ਕਾਰਵਾਈਆਂ ਵਿੱਚ ਜੁਟੇ ਸੁਰੱਖਿਆ ਬਲਾਂ ਨੂੰ 72,500 ਆਧੁਨਿਕ ਅਤੇ ਖ਼ਤਰਨਾਕ ਰਾਈਫਲ ਉਪਲੱਬਧ ਕਰਾਉਣ ਤੋਂ ਬਾਅਦ ਭਾਰਤ ਨੇ ਚੀਨ ਸਰਹੱਦ 'ਤੇ ਤਾਇਨਾਤ ਫੌਜੀਆਂ ਲਈ 75000 ਰਾਈਫਲਾਂ ਦਾ ਆਰਡਰ ਦਿੱਤਾ ਸੀ। ਇਨ੍ਹਾਂ ਨੂੰ ਪੂਰਬੀ ਲੱਦਾਖ ਵਿੱਚ ਚੀਨ ਸਰਹੱਦ 'ਤੇ ਤਾਇਨਾਤ ਫੌਜੀਆਂ ਦੇ ਹਵਾਲੇ ਕੀਤਾ ਜਾਵੇਗਾ। 7.62x51 mm ਕੈਲੀਬਰ ਦੇ ਇਨ੍ਹਾਂ ਰਾਈਫਲਾਂ ਨਾਲ ਦੁਸ਼ਮਣ ਨੂੰ 500 ਮੀਟਰ ਦੀ ਦੂਰੀ ਤੋਂ ਹੀ ਢੇਰ ਕੀਤਾ ਜਾ ਸਕਦਾ ਹੈ। ਇਸ ਦੇ ਲਈ ਪਿਛਲੇ ਸਾਲ ਅਕਤੂਬਰ ਵਿੱਚ ਅਮਰੀਕੀ ਕੰਪਨੀ ਸਿਗ ਸਾਉਰ ਤੋਂ 780 ਕਰੋੜ ਰੁਪਏ ਦਾ ਸੌਦਾ ਕੀਤਾ ਗਿਆ ਸੀ। 

ਇਹ ਵੀ ਪੜ੍ਹੋ - ਕੁਲਗਾਮ 'ਚ ਪੁਲਸ ਪਾਰਟੀ 'ਤੇ ਅੱਤਵਾਦੀ ਹਮਲਾ, ਇੱਕ ਜਵਾਨ ਸ਼ਹੀਦ

ਨਵੇਂ ਰਾਈਫਲ ਇੰਸਾਸ ਰਾਈਫਲਸ ਦੀ ਜਗ੍ਹਾ ਲੈ ਰਹੇ ਹਨ, ਜਿਸ ਦਾ ਉਤਪਾਦਨ ਆਰਡੀਨੈਂਸ ਫੈਕਟਰੀਜ ਬੋਰਡ ਤੋਂ ਕੀਤਾ ਗਿਆ ਸੀ। ਯੋਜਨਾ ਮੁਤਾਬਕ 1.5 ਲੱਖ ਅਮਰੀਕੀ ਰਾਈਫਲ ਅੱਤਵਾਦ ਵਿਰੋਧੀ ਅਭਿਆਨਾਂ ਵਿੱਚ ਜੁਟੇ ਫੌਜੀਆਂ ਅਤੇ ਸਰਹੱਦ 'ਤੇ ਤਾਇਨਾਤ ਜਵਾਨਾਂ ਨੂੰ ਦਿੱਤੇ ਜਾਣਗੇ। ਹੋਰ ਸੁਰੱਖਿਆ ਕਰਮਚਾਰੀਆਂ ਨੂੰ ਏ.ਕੇ. 203 ਰਾਈਫਲ ਦਿੱਤੇ ਜਾਣਗੇ, ਜਿਸ ਦਾ ਉਤਪਾਦਨ ਅਮੇਠੀ ਦੀ ਹਥਿਆਰ ਫੈਕਟਰੀ ਵਿੱਚ ਭਾਰਤ ਅਤੇ ਰੂਸ ਦੁਆਰਾ ਸੰਯੁਕਤ ਰੂਪ ਨਾਲ ਕੀਤਾ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News