ਅਮਰੀਕੀ ਰਿਪੋਰਟ ''ਚ ਭਾਰਤ ਦੀ ਤਰੀਫ ਵੀ ਤੇ ਆਲੋਚਨਾ ਵੀ, ਜੰਮੂ ਸਣੇ ਇਨ੍ਹਾਂ ਮੁੱਦਿਆਂ ਦਾ ਹੋਇਆ ਜ਼ਿਕਰ

04/01/2021 2:57:23 AM

ਵਾਸ਼ਿੰਗਟਨ - ਅਮਰੀਕਾ ਵਿਚ ਜੋ ਬਾਈਡੇਨ ਪ੍ਰਸ਼ਾਸਨ ਵੱਲੋਂ ਜਨਤਕ ਕੀਤੀਆਂ ਗਈਆਂ ਮਨੁੱਖੀ ਅਧਿਕਾਰ ਰਿਪੋਰਟਾਂ ਵਿਚ ਮਨੁੱਖੀ ਅਧਿਕਾਰ ਦੇ ਮੁੱਦੇ 'ਤੇ ਭਾਰਤ ਦੀ ਤਰੀਫ ਕੀਤੀ ਗਈ ਹੈ ਪਰ ਕਈ ਮੁੱਦਿਆਂ 'ਤੇ ਭਾਰਤ ਦੀ ਆਲੋਚਨਾ ਵੀ ਕੀਤੀ ਗਈ ਹੈ। ਰਿਪੋਰਟ ਵਿਚ ਜੰਮੂ-ਕਸ਼ਮੀਰ ਵਿਚ ਭਾਰਤ ਸਰਕਾਰ ਵੱਲੋਂ ਉਠਾਏ ਗਏ ਮਨੁੱਖੀ ਹਿੱਤਾਂ ਲਈ ਕਦਮ ਦੀ ਤਰੀਫ ਕੀਤੀ ਗਈ ਤਾਂ ਪ੍ਰੈੱਸ ਦੀ ਆਜ਼ਾਦੀ, ਗੈਰ-ਕਾਨੂੰਨੀ ਹੱਤਿਆਵਾਂ, ਪ੍ਰਗਟਾਵੇ ਦੀ ਆਜ਼ਾਦੀ ਅਤੇ ਧਾਰਮਿਕ ਆਜ਼ਾਦੀ ਨੂੰ ਲੈ ਕੇ ਭਾਰਤ ਦੀ ਆਲੋਚਨਾ ਵੀ ਕੀਤੀ ਗਈ ਹੈ। ਮੰਗਲਵਾਰ ਪ੍ਰਕਾਸ਼ਿਤ '2020 ਕੰਟ੍ਰੀਸ ਰਿਪੋਰਟਸ ਆਨ ਹਿਊਮਨ ਰਾਈਟਸ ਪ੍ਰੈਕਟੀਸੈਡਸ' ਦੀ ਰਿਪੋਰਟ ਵਿਚ ਦੁਨੀਆ ਭਰ ਦੇ ਵੱਖ-ਵੱਖ ਮੁਲਕਾਂ ਵਿਚ ਮਨੁੱਖੀ ਅਧਿਕਾਰ ਦੀ ਹਾਲਤ ਨੂੰ ਲੈ ਕੇ ਰਿਪੋਰਟ ਪੇਸ਼ ਕੀਤੀ ਗਈ ਹੈ। ਇਹ ਰਿਪੋਰਟ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਪੇਸ਼ ਕੀਤੀ ਹੈ।

ਇਹ ਵੀ ਪੜੋ - ਕੋਰੋਨਾ ਦਾ ਕਹਿਰ : ਫਰਾਂਸ ਨੇ ਸਕੂਲ ਬੰਦ ਕਰਨ ਦਾ ਕੀਤਾ ਐਲਾਨ ਤੇ ਲਾਈਆਂ ਇਹ ਪਾਬੰਦੀਆਂ

ਜੰਮੂ-ਕਸ਼ਮੀਰ 'ਚ ਸੁਧਰੇ ਹਾਲਾਤ
ਅਮਰੀਕੀ ਰਿਪੋਰਟ ਵਿਚ ਆਖਿਆ ਗਿਆ ਹੈ ਕਿ ਜੰਮੂ-ਕਸ਼ਮੀਰ ਦੇ ਹਾਲਾਤਾਂ ਵਿਚ ਸੁਧਾਰ ਹੋਇਆ ਹੈ ਅਤੇ ਮਨੁੱਖੀ ਅਧਿਕਾਰ ਦੀ ਸਥਿਤੀ ਵਿਚ ਵੀ ਕਾਫੀ ਸੁਧਾਰ ਦਰਜ ਕੀਤਾ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ਵਿਚ ਭਾਰਤ ਸਰਕਾਰ ਨੇ ਸੁਰੱਖਿਆ ਅਤੇ ਸੰਚਾਰ ਸਬੰਧੀ ਪਾਬੰਦੀਆਂ ਹਟਾ ਲਈਆਂ ਹਨ, ਜਿਸ ਕਾਰਣ ਸਥਿਤੀ ਵਿਚ ਕਾਫੀ ਸੁਧਾਰ ਆਇਆ ਹੈ। ਸਰਕਾਰ ਕਸ਼ਮੀਰ ਦੀ ਸਥਿਤੀ ਨੂੰ ਆਮ ਕਰਨ ਲਈ ਕਾਫੀ ਯਤਨ ਕਰ ਰਹੀ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਜ਼ਿਆਦਾਤਰ ਸਿਆਸੀ ਵਰਕਰਾਂ ਨੂੰ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਹੈ। ਹਾਲਾਂਕਿ ਰਿਪੋਰਟ ਵਿਚ ਕੁਝ ਮੁੱਦਿਆਂ 'ਤੇ ਭਾਰਤ ਸਰਕਾਰ ਦੀ ਕੰਮ ਕਰਨ ਦੀ ਯੋਜਨਾ 'ਤੇ ਸਵਾਲ ਚੁੱਕੇ ਸਨ, ਜਿਸ ਵਿਚ ਇਕ ਦਰਜਨ ਤੋਂ ਜ਼ਿਆਦਾ ਮਨੁੱਖੀ ਅਧਿਕਾਰਾਂ ਨਾਲ ਜੁੜੇ ਅਹਿਮ ਮੁੱਦੇ ਸ਼ਾਮਲ ਹਨ। ਜਿਨ੍ਹਾਂ ਵਿਚ ਪੁਲਸ ਵੱਲੋਂ ਹਿਰਾਸਤ ਵਿਚ ਕਤਲ, ਪੁਲਸ ਅਤੇ ਜੇਲ ਅਧਿਕਾਰੀਆਂ ਵੱਲੋਂ ਹਿਰਾਸਤ ਵਿਚ ਲਏ ਗਏ ਲੋਕਾਂ ਨੂੰ ਤਸੀਹੇ ਦਿੱਤੇ ਜਾਣੇ ਸ਼ਾਮਲ ਹਨ।

ਇਹ ਵੀ ਪੜੋ - ਬ੍ਰਾਜ਼ੀਲ ਨੇ ਭਾਰਤ ਦੀ ਇਹ ਕੋਰੋਨਾ ਵੈਕਸੀਨ ਲੈਣ ਤੋਂ ਕੀਤਾ ਇਨਕਾਰ, ਮੈਨਿਊਫੈਕਚਰਿੰਗ 'ਤੇ ਚੁੱਕੇ ਸਵਾਲ

ਅਮਰੀਕਾ ਵਿਚ ਵੀ ਮਨੁੱਖੀ ਅਧਿਕਾਰ ਦੀ ਸਮੱਸਿਆ
ਅਮਰੀਕਾ ਨੇ ਮਨੁੱਖੀ ਅਧਿਕਾਰ ਨੂੰ ਲੈ ਕੇ ਉਸ ਵੇਲੇ ਰਿਪੋਰਟ ਜਾਰੀ ਕੀਤੀ ਹੈ, ਜਦ ਖੁਦ ਅਮਰੀਕਾ ਅਜਿਹੇ ਹੀ ਹਾਲਾਤਾਂ ਨਾਲ ਨਜਿੱਠ ਰਿਹਾ ਹੈ ਅਤੇ ਨਸਲਵਾਦ ਦੀ ਸਮੱਸਿਆ ਅਮਰੀਕੀ ਸਮਾਜ ਵਿਚ ਘਰ-ਘਰ ਤੱਕ ਫੈਲੀ ਹੋਈ ਹੈ। ਜਦ ਅਮਰੀਕੀ ਵਿਦੇਸ਼ ਮੰਤਰੀ ਤੋਂ ਅਮਰੀਕੀ ਸਮਾਜ ਵਿਚ ਵਿਆਪਤ ਨਸਲਵਾਦ 'ਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਮਰੀਕੀ ਸਮਾਜ ਵੀ ਇਸੇ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਘਰੇਲੂ ਪੱਧਰ 'ਤੇ ਸਾਨੂੰ ਕਈ ਮੁੱਦਿਆਂ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਇਸ ਵਿਚ ਨਸਲਵਾਦ ਸਣੇ ਸਮਾਜ ਵਿਚ ਕਈ ਹੋਰ ਸਮੱਸਿਆਵਾਂ ਹਨ। ਜਿਨ੍ਹਾਂ 'ਤੇ ਅਸੀਂ ਅੱਖਾਂ ਨਹੀਂ ਬੰਦ ਕਰ ਸਕਦੇ ਅਤੇ ਅਮਰੀਕਾ ਦਾ ਪ੍ਰਸ਼ਾਸਨ ਇਨ੍ਹਾਂ ਤਮਾਮ ਸਮੱਸਿਆਵਾਂ 'ਤੇ ਕੰਮ ਕਰੇਗਾ।

ਇਹ ਵੀ ਪੜੋ - ਜਿੰਨ ਤੋਂ ਛੁਟਕਾਰਾ ਪਾਉਣ ਲਈ ਕੁਵੈਤੀ ਮਹਿਲਾ ਨੇ ਖਰਚ ਕਰ ਦਿੱਤੇ 99 ਹਜ਼ਾਰ ਡਾਲਰ

Khushdeep Jassi

This news is Content Editor Khushdeep Jassi