PM ਮੋਦੀ ਕੱਲ੍ਹ ਅਮਰੀਕੀ ਰਾਸ਼ਟਰਪਤੀ ਬਾਈਡੇਨ ਨਾਲ ਕਰਨਗੇ ਵਰਚੁਅਲ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ

04/10/2022 8:44:09 PM

ਨੈਸ਼ਨਲ ਡੈਸਕ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਕੱਲ੍ਹ ਵਰਚੁਅਲ ਮੀਟਿੰਗ ਕਰਨ ਵਾਲੇ ਹਨ। ਵਿਦੇਸ਼ ਮੰਤਰਾਲਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਮੰਤਰਾਲਾ ਮੁਤਾਬਕ ਦੋਵੇਂ ਨੇਤਾ ਚੱਲ ਰਹੇ ਦੁਵੱਲੇ ਸਹਿਯੋਗ ਦੀ ਸਮੀਖਿਆ ਕਰਨਗੇ ਅਤੇ ਦੱਖਣੀ ਏਸ਼ੀਆ, ਹਿੰਦ-ਪ੍ਰਸ਼ਾਂਤ ਖੇਤਰ ਅਤੇ ਆਪਸੀ ਹਿੱਤ ਦੇ ਗਲੋਬਲ ਮੁੱਦਿਆਂ 'ਤੇ ਹਾਲ ਦੇ ਘਟਨਾਕ੍ਰਮਾਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ।

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਬੇਘਰ ਹੋਏ ਲੋਕਾਂ ਦੀ ਗਿਣਤੀ 45 ਲੱਖ ਪਹੁੰਚੀ : ਸੰਯੁਕਤ ਰਾਸ਼ਟਰ

ਮੰਤਰਾਲਾ ਨੇ ਕਿਹਾ ਕਿ ਵਰਚੁਅਲ ਬੈਠਕ ਦੋਵਾਂ ਪੱਖਾਂ ਨੂੰ ਦੁਵੱਲੇ ਵਪਾਰਕ ਗਲੋਬਲ ਰਣਨੀਤੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਆਪਣੇ ਨਿਯਮਿਤ ਅਤੇ ਉੱਚ-ਪੱਧਰੀ ਜੁੜਾਅ ਨੂੰ ਜਾਰੀ ਰੱਖਣ 'ਚ ਸਮਰੱਥ ਬਣਾਏਗੀ। ਦੋਵਾਂ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਨੇ ਇਹ ਵਰਚੁਅਲ ਗੱਲਬਾਤ ਭਾਰਤ-ਅਮਰੀਕਾ ਦਰਮਿਆਨ ਹੋਣ ਵਾਲੀ ਚੌਥੀ 2+2 ਮੰਤਰੀ ਪੱਧਰੀ ਗੱਲਬਾਤ ਹੋਵੇਗੀ। ਟੂ ਪਲੱਸ ਟੂ ਗੱਲਬਾਤ 'ਚ ਹਿੱਸਾ ਲੈਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਮਰੀਕਾ ਪਹੁੰਚੇ ਹੋਏ ਹਨ। ਟੂ ਪਲੱਸ ਟੂ ਦੀ ਅਗਵਾਈ ਭਾਰਤੀ ਪੱਖ 'ਚ ਰਾਜਨਾਥ ਸਿੰਘ ਅਤੇ ਐੱਸ ਜੈਸ਼ੰਕਰ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਰੱਖਿਆ ਸਕੱਤਰ ਲਾਇਡ ਆਸਟਿਨ ਅਤੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਕਰਨਗੇ।

ਇਹ ਵੀ ਪੜ੍ਹੋ : ਇਮਰਾਨ ਖਾਨ ਨੇ ਪਾਰਟੀ ਦੀ ਕੋਰ ਕਮੇਟੀ ਦੀ ਬੁਲਾਈ ਬੈਠਕ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar