ਰਾਹੁਲ ਗਾਂਧੀ ਦੀ ''ਭਾਰਤ ਜੋੜੋ'' ਯਾਤਰਾ ''ਚ ਕਾਂਗਰਸ ਦਾ ਝੰਡਾ ਉਠਾ ਕੇ ਸ਼ਾਮਲ ਹੋਇਆ ਅਮਰੀਕੀ ਨਾਗਰਿਕ

11/26/2022 12:00:22 PM

ਮੱਧ ਪ੍ਰਦੇਸ਼- ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' 'ਚ ਇਕ ਅਮਰੀਕੀ ਨਾਗਰਿਕ ਗ੍ਰਾਂਟ ਸ਼ਾਮਲ ਹੋਇਆ। ਉਸ ਦਾ ਕਹਿਣਾ ਹੈ ਕਿ ਰਾਹੁਲ ਦਾ ਯੂਨੀਫਾਈਡ ਕਰਨ ਵਾਲਾ ਅੰਦੋਲਨ ਉਸ ਨੂੰ ਪਸੰਦ ਹੈ, ਇਸ ਲਈ ਉਹ ਇਸ 'ਚ ਸ਼ਾਮਲ ਹੋਇਆ ਹੈ। ਗ੍ਰਾਂਟ ਤਾਮਿਲਨਾਡੂ ਦੀ ਯੂਨੀਵਰਸਿਟੀ 'ਚ ਪੀ.ਐੱਚ.ਡੀ. ਕਰ ਰਿਹਾ ਹੈ। ਉਸ ਨੇ ਕਿਹਾ ਕਿ ਇਸ ਯਾਤਰਾ ਦਾ ਮਕਸਦ ਬਿਲਕੁੱਲ ਕਲੀਅਰ ਹੈ ਭਾਰਤ ਨੂੰ ਜੋੜਨਾ। ਇਸ ਦੇ ਚੰਗੇ ਮੈਸੇਜ ਨੂੰ ਦੇਖਦੇ ਹੋਏ ਮੈਂ ਇਸ 'ਚ ਸ਼ਾਮਲ ਹੋਇਆ ਹਾਂ।

ਇਹ ਵੀ ਪੜ੍ਹੋ : ਬੱਚੇ ਦਾ ਕਤਲ ਕਰ ਉਸ ਦਾ ਖ਼ੂਨ ਪੀਣ ਵਾਲੀ ਔਰਤ ਸਣੇ ਤਿੰਨ ਨੂੰ ਕੋਰਟ ਨੇ ਸੁਣਾਈ ਮਿਸਾਲੀ ਸਜ਼ਾ

ਦੱਸਣਯੋਗ ਹੈ ਕਿ ਕਾਂਗਰਸ ਦੇ ਉੱਤਰ ਪ੍ਰਦੇਸ਼ ਮਾਮਲਿਆਂ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਾਲੀ 'ਭਾਰਤ ਜੋੜੋ ਯਾਤਰਾ' 'ਚ ਆਪਣੇ ਪਤੀ ਅਤੇ ਪੁੱਤਰ ਨਾਲ ਵੀਰਵਾਰ ਨੂੰ ਪਹਿਲੀ ਵਾਰ ਸ਼ਾਮਲ ਹੋਈ ਸੀ। ਮੱਧ ਪ੍ਰਦੇਸ਼ 'ਚ ਇਸ ਯਾਤਰਾ 'ਚ ਪ੍ਰਿਯੰਕਾ ਨਾਲ ਉਸ ਦੇ ਪਤੀ ਰਾਬਰਟ ਵਾਡਰਾ ਅਤੇ ਪੁੱਤਰ ਰੇਹਾਨ ਵੀ ਪੈਦਲ ਤੁਰਦੇ ਦਿਖਾਈ ਦਿੱਤੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha