ਉਰਮਿਲਾ ਮਾਤੋਂਡਕਰ ਭਾਸ਼ਣ ''ਚ ਕਰ ਗਈ ਵੱਡੀ ਗਲਤੀ, ਯੂਜ਼ਰਸ ਉਡਾ ਰਹੇ ਨੇ ਮਜ਼ਾਕ

04/03/2019 3:12:06 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਉਰਮਿਲਾ ਮਾਤੋਂਡਕਰ ਕਾਂਗਰਸ ਪਾਰਟੀ 'ਚ ਸ਼ਾਮਲ ਹੋਈ ਹੈ। ਕਾਂਗਰਸ ਨੇ ਉਰਮਿਲਾ ਨੂੰ ਮੁੰਬਈ ਨੌਰਥ ਤੋਂ ਟਿਕਟ ਦਿੱਤੀ ਹੈ। ਚੋਣ ਪ੍ਰਚਾਰ ਵਿਚ ਜੁੱਟੀ ਉਰਮਿਲਾ ਨੇ ਆਪਣੇ ਭਾਸ਼ਣ ਦੌਰਾਨ ਵੱਡੀ ਗਲਤੀ ਕਰ ਦਿੱਤੀ, ਜਿਸ ਕਾਰਨ ਉਹ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਈ।

Image result for urmila matondkar congress

ਉਨ੍ਹਾਂ ਨੇ ਲੋਕਾਂ ਦੀ ਵੱਡੀ ਭੀੜ ਦਰਮਿਆਨ ਕਿਹਾ ਕਿ ਆਉਣ ਵਾਲੇ 5 ਸਾਲਾਂ ਵਿਚ ਮੁੰਬਈ 'ਚ ਕੁਝ ਨਹੀਂ ਬਦਲੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁੰਬਈ ਕਾਂਗਰਸ ਦੀ ਸੀ ਅਤੇ ਹਮੇਸ਼ਾ ਰਹੇਗੀ। ਬਸ ਇੰਨਾ ਹੀ ਨਹੀਂ ਭਾਸ਼ਣ ਦਿੰਦੇ ਸਮੇਂ ਉਹ ਅਟਕ ਗਈ ਅਤੇ ਕੋਲ ਖੜ੍ਹੇ ਲੋਕਾਂ ਤੋਂ ਪੁੱਛ-ਪੁੱਛ ਕੇ 'ਵਰਕਰ' ਸ਼ਬਦ ਬੋਲਿਆ। 

Image result for urmila matondkar congress


ਉਰਮਿਲਾ ਦੇ ਭਾਸ਼ਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਜਮ ਕੇ ਵਾਇਰਲ ਹੋ ਰਹੀ ਹੈ। ਯੂਜ਼ਰਸ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ। ਆਓ ਜਾਣਦੇ ਹਾਂ ਯੂਜ਼ਰਸ ਨੇ ਉਰਮਿਲਾ ਨੂੰ ਕਿਸ ਤਰ੍ਹਾਂ ਲਿਆ ਨਿਸ਼ਾਨੇ 'ਤੇ—
ਇਕ ਨੇ ਲਿਖਿਆ, ''ਟਿਕਟ ਤਾਂ ਮਿਲ ਗਈ ਪਰ ਮੈਡਮ ਨੂੰ ਬੋਲਣਾ ਨਹੀਂ ਆਇਆ।'' ਇਕ ਹੋਰ ਯੂਜ਼ਰਸ ਨੇ ਲਿਖਿਆ, ''ਜੇਕਰ 'ਵਰਕਰ' ਬੋਲਣਾ ਨਹੀਂ ਸੀ ਆਉਂਦਾ ਤਾਂ 'ਚੌਕੀਦਾਰ' ਹੀ ਬੋਲ ਦਿੰਦੇ ਮੈਡਮ।'' ਇਕ ਨੇ ਉਰਮਿਲਾ ਦਾ ਮਜ਼ਾਕ ਉਡਾਉਂਦੇ ਹੋਏ ਲਿਖਿਆ- ''ਦੀਦੀ ਹਮਵਰਕ ਕਰ ਕੇ ਆਓ, ਰੱਟਾ ਮਾਰਨ ਬੁਰੀ ਆਦਤ ਹੈ।'' ਇਕ ਨੇ ਕੁਮੈਂਟ ਕਰ ਕੇ ਪੁੱਛਿਆ- 'ਰਾਮਗੋਪਾਲ ਵਰਮਾ ਦੀ ਫਿਲਮ ਦੀ ਸ਼ੂਟਿੰਗ ਚਲ ਰਹੀ ਹੈ ਕੀ?''


Tanu

Content Editor

Related News