ਸਟਾਰ ਦੀ ਤਰ੍ਹਾਂ ਰਾਜਨੀਤੀ 'ਚ ਨਹੀਂ ਆਈ ਹਾਂ : ਉਰਮਿਲਾ

04/12/2019 4:29:20 PM

ਮੁੰਬਈ— 1990 ਦੇ ਦਹਾਕੇ ਦੀ ਫਿਲਮ ਸਟਾਰ ਉਰਮਿਲਾ ਮਤੋਂੜਕਰ ਲੋਕ ਸਭਾ ਚੋਣਾਂ ਲੜ ਰਹੀ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਟਾਰ ਦੇ ਤੌਰ 'ਤੇ ਰਾਜਨੀਤੀ 'ਚ ਨਹੀਂ ਆਈ ਹੈ ਅਤੇ ਲੋਕਾਂ ਦੇ ਪ੍ਰਤੀਨਿਧੀ ਦੇ ਤੌਰ 'ਤੇ ਪਛਾਣ ਬਣਾਉਣਾ ਪਸੰਦ ਕਰੇਗੀ। ਉਰਮਿਲਾ ਨੇ ਕਿਹਾ,''ਮੈਂ ਸਟਾਰ ਦੀ ਅਕਸ ਨਾਲ ਇਹ ਸਭ ਨਹੀਂ ਕਰ ਰਹੀ ਹਾਂ। ਮੈਂ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੀ ਹਾਂ। ਮੈਨੂੰ ਪਤਾ ਹੈ ਕਿ ਇਹ ਕਠਿਨ ਹੈ।'' ਉਨ੍ਹਾਂ ਨੇ ਕਿਹਾ,''ਮੈਂ ਜਨਪ੍ਰਤੀਨਿਧੀ ਦੇ ਤੌਰ 'ਤੇ ਉਨ੍ਹਾਂ 'ਚ ਆਪਣੇ ਪ੍ਰਤੀ ਵਿਸ਼ਵਾਸ ਜਗਾਉਣਾ ਚਾਹੁੰਦੀ ਹਾਂ ਨਾ ਕਿ ਕਿਸੇ ਹੋਰ ਸਟਾਰ ਦੀ ਤਰ੍ਹਾਂ ਹੱਥ ਮਿਲਾ ਕੇ ਸਿਰਫ ਵੋਟ ਮੰਗਣਾ ਚਾਹੁੰਦੀ ਹਾਂ, ਕਿਉਂਕਿ ਇਨ੍ਹਾਂ ਵਿਚਾਰਾਂ ਨਾਲ ਮੈਂ ਰਾਜਨੀਤੀ 'ਚ ਨਹੀਂ ਆਈ ਹਾਂ।''

ਇਹ ਪੁੱਛਣ 'ਤੇ ਕਿ ਉਹ ਲੋਕਪ੍ਰਿਯ ਚਿਹਰਾ ਹਨ ਅਤੇ ਵੋਟ ਮੰਗਣ ਲਈ ਕੀ ਬਾਲੀਵੁੱਡ ਦੀਆਂ ਹੋਰ ਹਸਤੀਆਂ ਉਨ੍ਹਾਂ ਨਾਲ ਆਉਣਗੀਆਂ ਤਾਂ ਉਨ੍ਹਾਂ ਨੇ ਤੁਰੰਤ ਜਵਾਬ ਦਿੱਤਾ,''ਮੈਂ ਦੂਜਿਆਂ ਬਾਰੇ ਗੱਲ ਨਹੀਂ ਕਰ ਸਕਦੀ, ਇਹ ਉੱਚਿਤ ਨਹੀਂ ਹੈ।'' ਉਹ ਮੁੰਬਈ ਉੱਤਰੀ ਲੋਕ ਸਭਾ ਸੀਟ ਤੋਂ ਚੋਣ ਲੜ ਰਹੀ ਹੈ, ਜਿੱਥੋਂ ਕਦੇ ਗੋਵਿੰਦਾ ਵੀ ਸੰਸਦ ਮੈਂਬਰ ਰਹੇ ਹਨ। ਚੋਣ ਪ੍ਰਚਾਰ 'ਚ ਸਥਾਨਕ ਲੋਕਾਂ ਨਾਲ ਮੁਲਾਕਾਤ ਕਰ ਰਹੀ ਉਰਮਿਲਾ ਦਾ ਕਹਿਣਾ ਹੈ ਕਿ ਇਲਾਕੇ ਦੇ ਮੁੱਖ ਮੁੱਦੇ ਹਨ ਘਰ, ਪਾਣੀ ਦੀ ਕਮੀ ਅਤੇ ਸਾਫ਼-ਸਫ਼ਾਈ।


DIsha

Content Editor

Related News