ਸ਼ਿਵ ਸੈਨਾ 'ਚ ਸ਼ਾਮਲ ਹੋਈ ਉਰਮਿਲਾ, ਕਿਹਾ- ਮੈਂ 'ਮੀਡੀਆ ਮੇਡ' ਨਹੀਂ 'ਪੀਪਲ ਮੇਡ' ਸਟਾਰ ਹਾਂ

12/02/2020 12:22:20 AM

ਮੁੰਬਈ - ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਮੰਗਲਵਾਰ ਨੂੰ ਸ਼ਿਵ ਸੈਨਾ 'ਚ ਸ਼ਾਮਲ ਹੋ ਗਈ। ਮਾਤੋਸ਼ਰੀ 'ਚ ਸ਼ਿਵ ਸੈਨਾ ਪ੍ਰਧਾਨ ਅਤੇ ਮੁੱਖ ਮੰਤਰੀ ਉਧਵ ਠਾਕਰੇ ਦੀ ਮੌਜੂਦਗੀ 'ਚ ਉਨ੍ਹਾਂ ਦੀ ਪਤਨੀ ਰਸ਼ਮੀ ਠਾਕਰੇ ਨੇ ਉਰਮਿਲਾ ਨੂੰ ਸ਼ਿਵ ਬੰਧਨ ਬੰਨ੍ਹ ਕੇ ਪਾਰਟੀ 'ਚ ਰਸਮੀ ਤੌਰ 'ਤੇ ਸ਼ਾਮਲ ਕੀਤਾ। ਸ਼ਿਵ ਸੈਨਾ 'ਚ ਸ਼ਾਮਲ ਹੋਣ ਤੋਂ ਬਾਅਦ ਉਰਮਿਲਾ ਨੇ ਕਿਹਾ ਕਿ ਉਹ 'ਮੀਡੀਆ ਮੇਡ' ਨਹੀਂ ਸਗੋਂ 'ਪੀਪਲ ਮੇਡ' ਸਟਾਰ ਹੈ। ਮੈਂ ਚਾਹੁੰਦੀ ਹਾਂ ਕਿ ਜਨਤਾ ਮੈਨੂੰ ਨੇਤਾ ਬਣਾਏ ਅਤੇ ਮੈਂ ਉਨ੍ਹਾਂ ਲਈ ਕੰਮ ਕਰਾਂ।

ਉਰਮਿਲਾ ਮਾਤੋਂਡਕਰ ਨੇ ਕਿਹਾ ਕਿ ਉਨ੍ਹਾਂ ਨੇ 14 ਮਹੀਨੇ ਪਹਿਲਾਂ ਕਾਂਗਰਸ ਛੱਡ ਦਿੱਤੀ ਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਮੈਂ ਇੱਜ਼ਤ ਕਰਦੀ ਹਾਂ। ਮੂਲਰੂਪ ਨਾਲ ਮੈਂ ਸ਼ਿਵ ਸੈਨਿਕ ਹੀ ਹਾਂ ਅਤੇ ਸ਼ਿਵ ਸੈਨਾ ਕਰਮਚਾਰੀ ਦੇ ਰੂਪ 'ਚ ਕੰਮ ਕਰਨਾ ਮੈਨੂੰ ਵਧੀਆ ਲੱਗੇਗਾ। ਉਰਮਿਲਾ ਨੇ ਕਿਹਾ ਕਿ ਸ਼ਿਵ ਸੈਨਾ ਵੱਲੋਂ ਵਿਧਾਨ ਪਰਿਸ਼ਦ 'ਚ ਮੈਂਬਰ ਨਾਮਜ਼ਦ ਕਰਨ ਲਈ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਕੋਲ ਮੇਰੀ ਸਿਫਾਰਿਸ਼ ਕੀਤੀ ਗਈ ਹੈ। ਜੇਕਰ ਮੈਂ ਵਿਧਾਨ ਪਰਿਸ਼ਦ ਮੈਂਬਰ ਨਾਮਜ਼ਦ ਹੁੰਦੀ ਹਾਂ, ਤਾਂ ਸੂਬੇ ਦੀਆਂ ਔਰਤਾਂ ਲਈ ਕੰਮ ਕਰਾਂਗੀ।

ਮੈਂ ਜਨਮ ਅਤੇ ਕਰਮ ਤੋਂ ਹਿੰਦੂ
ਉਰਮਿਲਾ ਮਾਤੋਂਡਕਰ ਨੇ ਕਿਹਾ, “ਮੈਂ ਜਨਮ ਅਤੇ ਕਰਮ ਤੋਂ ਹਿੰਦੂ ਹਾਂ। ਸੈਕੁਲਰ ਹੋਣ ਦਾ ਇਹ ਮਤਲੱਬ ਨਹੀਂ ਹੈ ਕਿ ਕਿਸੇ ਵੀ ਧਰਮ ਨਾਲ ਨਫ਼ਰਤ ਕਰਾਂ। ਹਿੰਦੂ ਧਰਮ ਵਸੁਧੈਵ ਕੁਟੰਬਕਮ ਦੀ ਸਿੱਖਿਆ ਦਿੰਦਾ ਹੈ। ਉਰਮਿਲਾ ਨੇ ਸਾਲ 2016 'ਚ 9 ਸਾਲ ਦੇ ਛੋਟੇ ਉਮਰ ਦੇ ਕਾਰੋਬਾਰੀ ਅਤੇ ਮਾਡਲ ਮੋਹਸਿਨ ਅਖ਼ਤਰ ਮੀਰ ਨਾਲ ਵਿਆਹ ਕੀਤਾ ਹੈ ਜੋ ਕਸ਼ਮੀਰ ਮੂਲ ਦਾ ਹਾਂ।“
ਕੰਗਨਾ 'ਤੇ ਵਰ੍ਹੇ ਪੰਜਾਬੀ ਸਿੰਗਰ, ਚਬੂਤਰਾ ਟੁੱਟਿਆ ਤਾਂ ਦੁਨੀਆ ਚੁੱਕੀ ਫਿਰਦੀ ਸੀ... 

ਕੰਗਨਾ ਨੂੰ ਜ਼ਰੂਰਤ ਤੋਂ ਜ਼ਿਆਦਾ ਮਹੱਤਵ ਦਿੱਤਾ ਗਿਆ
ਉਰਮਿਲਾ ਨੇ ਅਦਾਕਾਰਾ ਕੰਗਨਾ ਰਾਣੌਤ 'ਤੇ ਵੀ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ ਕਿ ਕੰਗਨਾ ਨੂੰ ਜ਼ਰੂਰਤ ਤੋਂ ਜ਼ਿਆਦਾ ਮਹੱਤਵ ਦਿੱਤਾ ਗਿਆ। ਉਰਮਿਲਾ ਨੇ ਕਿਹਾ ਕਿ ਬਾਲੀਵੁੱਡ 'ਤੇ ਹੁਣ ਤੱਕ ਕਈ ਸਾਰੇ ਦੋਸ਼ ਲਗਾਏ ਗਏ ਪਰ ਮੈ ਬਾਲੀਵੁੱਡ ਦੇ ਨਾਲ ਹਾਂ। ਮੇਰੀ ਇੱਛਾ ਹੈ ਕਿ ਬਾਲੀਵੁੱਡ 'ਚ ਸਾਰੇ ਇੱਕਜੁਟ ਰਹਿਣ।


Inder Prajapati

Content Editor

Related News