ਉਰਮਿਲਾ ਦੇ ਪ੍ਰਚਾਰ ਦੌਰਾਨ ਕਾਂਗਰਸ-ਭਾਜਪਾ ਵਰਕਰਾਂ ਦਰਮਿਆਨ ਹੱਥੋਪਾਈ

04/15/2019 4:00:07 PM

ਮੁੰਬਈ— ਮੁੰਬਈ ਉੱਤਰ ਤੋਂ ਕਾਂਗਰਸ ਦੀ ਉਮੀਦਵਾਰ ਉਰਮਿਲਾ ਮੰਤੋੜਕਰ ਦੇ ਬੋਰੀਵਲੀ 'ਚ ਪ੍ਰਚਾਰ ਮੁਹਿੰਮ ਦੌਰਾਨ ਸੋਮਵਾਰ ਨੂੰ ਕਾਂਗਰਸ ਅਤੇ ਭਾਜਪਾ ਵਰਕਰਾਂ ਦਰਮਿਆਨ ਹੱਥੋਪਾਈ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮੌਕੇ 'ਤੇ ਮੌਜੂਦ ਇਕ ਚਸ਼ਮਦੀਦ ਨੇ ਦੱਸਿਆ ਕਿ ਭਾਜਪਾ ਵਰਕਰਾਂ ਨੇ ਬੋਰੀਵਲੀ ਰੇਲਵੇ ਸਟੇਸ਼ਨ ਦੇ ਬਾਹਰ ਕਾਂਗਰਸ ਵਰਕਰਾਂ ਨੂੰ ਦੇਖਦੇ ਹੀ 'ਮੋਦੀ-ਮੋਦੀ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਸਨ।

ਹੱਥੋਪਾਈ ਤੋਂ ਬਾਅਦ ਮੰਤੋੜਕਰ ਬੋਰੀਵਲੀ ਪੁਲਸ ਥਾਣੇ ਪਹੁੰਚੀ ਅਤੇ ਸ਼ਿਕਾਇਤ ਦਰਜ ਕਰਵਾਈ। ਕਾਂਗਰਸ ਉਮੀਦਵਾਰ ਦੇ ਇਕ ਸਹਿਯੋਗੀ ਨੇ ਦੱਸਿਆ ਕਿ ਮੰਤੋੜਕਰ ਨੇ ਘਟਨਾ ਤੋਂ ਬਾਅਦ ਪੁਲਸ ਸੁਰੱਖਿਆ ਦੀ ਮੰਗ ਕੀਤੀ ਹੈ ਅਤੇ ਉਹ ਅੱਜ ਦਿਨ 'ਚ ਮੀਡੀਆ ਨੂੰ ਸੰਬੋਧਨ ਕਰ ਸਕਦੀ ਹੈ। ਇਸ ਸੀਟ ਤੋਂ ਭਾਜਪਾ ਨੇ ਆਪਣਾ ਮੌਜੂਦਾ ਸੰਸਦ ਮੈਂਬਰ ਗੋਪਾਲ ਸ਼ੈੱਟੀ ਨੂੰ ਹੀ ਮੈਦਾਨ 'ਚ ਉਤਾਰਿਆ ਹੈ।


Related News