ਕਾਂਗਰਸ ਪਾਰਟੀ ਤੋਂ ਨਾਰਾਜ਼ ਉਰਮਿਲਾ, ਫੜ ਸਕਦੀ ਹੈ ਭਾਜਪਾ ਜਾਂ ਸ਼ਿਵ ਸੈਨਾ ਦਾ ਪੱਲਾ!

07/09/2019 6:01:51 PM

ਮੁੰਬਈ— ਹਾਲ ਹੀ 'ਚ ਹੋਈਆਂ ਲੋਕ ਸਭਾ ਚੋਣਾਂ 'ਚ ਉੱਤਰੀ ਮੁੰਬਈ ਤੋਂ ਕਾਂਗਰਸ ਉਮੀਦਵਾਰ ਰਹੀ ਅਭਿਨੇਤਰੀ ਉਰਮਿਲਾ ਮਾਤੋਂਡਕਰ ਇਕ ਵਾਰ ਫਿਰ ਸੁਰਖੀਆਂ 'ਚ ਹੈ। ਉਨ੍ਹਾਂ ਦੀ ਇਕ ਚਿੱਠੀ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਨੇ ਕਾਂਗਰਸ ਦੇ ਸਥਾਨਕ ਨੇਤਾਵਾਂ ਦੀ ਖਰਾਬ ਪਲਾਨਿੰਗ, ਪੈਸਿਆਂ ਦੀ ਕਮੀ ਅਤੇ ਪਾਰਟੀ ਲੀਡਰਸ਼ਿਪ ਦੀ ਅਸਫਲਤਾ ਵਰਗੇ ਮੁੱਦੇ ਚੁੱਕੇ ਸਨ। ਉਰਮਿਲਾ ਨੇ ਇਹ ਚਿੱਠੀ ਮੁੰਬਈ ਕਾਂਗਰਸ ਦੇ ਪ੍ਰਧਾਨ ਮਿਲਿੰਦ ਦੇਵੜਾ ਨੂੰ ਪਾਰਟੀ ਦੀ ਬਿਹਤਰੀ ਲਈ ਲਿਖੀ ਸੀ। ਇਸ ਗੁਪਤ ਚਿੱਠੀ ਦੇ ਬਾਹਰ ਆਉਣ ਤੋਂ ਬਾਅਦ ਉਰਮਿਲਾ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ।

ਉਨ੍ਹਾਂ ਕਿਹਾ ਕਿ ਹਰ ਪਾਰਟੀ 'ਚ ਮਸਲੇ ਸੁਲਝਾਏ ਜਾਂਦੇ ਹਨ। ਮੈਂ ਦੇਸ਼ ਦੀ ਸੇਵਾ ਲਈ ਕਾਂਗਰਸ ਜੁਆਇਨ ਕੀਤੀ ਸੀ ਨਾ ਕਿ ਕਿਸੇ ਏਜੰਡੇ ਲਈ। ਇਹ ਚਿੱਠੀ ਉਰਮਿਲਾ ਨੇ 16 ਮਈ ਨੂੰ ਲਿਖੀ ਸੀ। ਸਵਾਲ ਇਹ ਉਠਦਾ ਹੈ ਕਿ ਹੁਣ ਇਹ ਚਿੱਠੀ ਬਾਹਰ ਕਿਉਂ ਆਈ? 23 ਮਈ ਨੂੰ ਨਤੀਜੇ ਆਉਣ ਤੋਂ ਪਹਿਲਾਂ ਦੀ ਗੱਲ ਹੈ, ਜਦੋਂ ਉਰਮਿਲਾ ਨੂੰ ਆਪਣੀ ਹਾਰ ਦਾ ਅੰਦਾਜਾ ਹੋ ਗਿਆ ਸੀ। ਇਸ ਗੁਪਤ ਚਿੱਠੀ ਦੇ ਬਾਹਰ ਆਉਣ ਤੋਂ ਬਾਅਦ ਉਰਮਿਲਾ ਕਾਫੀ ਨਾਰਾਜ਼ ਹੈ। ਉਨ੍ਹਾਂ ਦੇ ਕਰੀਬੀ ਦੀ ਮੰਨੀਏ ਤਾਂ ਉਹ ਜਲਦ ਹੀ ਕਾਂਗਰਸ ਨੂੰ ਛੱਡ ਕੇ ਕਿਸੇ ਦੂਜੀ ਪਾਰਟੀ ਦਾ ਪੱਲਾ ਫੜ ਸਕਦੀ ਹੈ। ਉਰਮਿਲਾ ਭਾਜਪਾ ਅਤੇ ਸ਼ਿਵ ਸੈਨਾ ਵਲੋਂ ਪਾਰਟੀ ਜੁਆਇਨ ਕਰ ਸਕਦੀ ਹੈ। ਆਉਣ ਵਾਲੇ ਦਿਨਾਂ ਵਿਚ ਉਰਮਿਲਾ ਆਪਣੇ ਅਗਲੇ ਕਦਮ ਦਾ ਖੁਲਾਸਾ ਕਰ ਸਕਦੀ ਹੈ।

Tanu

This news is Content Editor Tanu