ਬਦਲਾਅ ਲਈ ਲੜਨਾ ਜਾਰੀ ਰੱਖਾਂਗੀ : ਉਰਮਿਲਾ ਮਾਤੋਂਡਕਰ

05/07/2019 12:42:29 PM

ਮੁੰਬਈ— ਉਰਮਿਲਾ ਮਾਤੋਂਡਕਰ ਇਕ ਬਿਹਤਰੀਨ ਬਾਲੀਵੁੱਡ ਅਭਿਨੇਤਰੀ ਹੈ। ਉਨ੍ਹਾਂ ਨੇ ਭੂਤ (2003), ਪਿਆਰ ਤੂਨੇ ਕਯਾ ਕੀਯਾ (2001) ਅਤੇ ਰੰਗੀਲਾ (1995) ਵਰਗੀਆਂ ਫਿਲਮਾਂ 'ਚ ਇਕ ਵਧੀਆ ਅਭਿਨੇਤਰੀ ਦੇ ਰੂਪ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ 'ਚ ਰਾਜਨੀਤੀ 'ਚ ਕਦਮ ਰੱਖਣ ਵਾਲੀ ਉਰਮਿਲਾ ਨੇ ਕਾਂਗਰਸ ਦੀ ਟਿਕਟ 'ਤੇ ਮੁੰਬਈ ਨਾਰਥ ਤੋਂ ਲੋਕ ਸਭਾ ਚੋਣਾਂ ਲੜੀਆਂ। ਚੌਥੇ ਪੜਾਅ ਦੀ ਵੋਟਿੰਗ 'ਚ ਉਨ੍ਹਾਂ ਦੇ ਸੰਸਦੀ ਖੇਤਰ ਲਈ ਵੋਟਿੰਗ ਹੋ ਚੁੱਕੀ ਹੈ। 23 ਮਈ ਨੂੰ ਨਤੀਜੇ ਆਉਣ ਤੋਂ ਬਾਅਦ ਹੀ ਸਥਿਤੀ ਸਾਫ ਹੋ ਸਕੇਗੀ ਪਰ ਉਰਮਿਲਾ ਨਤੀਜੇ ਆਉਣ ਤਕ ਇਕਾਂਤ 'ਚ ਬੈਠੇ ਰਹਿਣਾ ਪਸੰਦ ਨਹੀਂ ਕਰਦੀ। ਉਨ੍ਹਾਂ ਨੇ ਇਕ ਅਖਬਾਰ ਨਾਲ ਵਿਸ਼ੇਸ਼ ਗੱਲਬਾਤ 'ਚ ਕਿਹਾ ਕਿ ਉਹ ਬਦਲਾਅ ਲਈ ਲੜਨਾ ਜਾਰੀ ਰੱਖੇਗੀ।

Image result for Urmila Matondkar

ਓਰਮਿਲਾ ਨੇ ਅੱਜ-ਕੱਲ ਟਵਿੱਟਰ ਜੁਆਇਨ ਕੀਤਾ ਹੈ। ਉਹ ਕਹਿੰਦੀ ਹੈ ਕਿ ਹਰ ਕੋਈ ਖੁਦ ਨੂੰ ਸੋਸ਼ਲ ਮੀਡੀਆ 'ਤੇ ਕੁਝ ਨਾ ਕੁਝ ਲਿਖਣ ' ਰੁੱਝਿਆ ਹੋਇਆ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਰਾਜਨੀਤੀ ਉਨ੍ਹਾਂ ਦੇ ਦਿਮਾਗ 'ਚ ਹੈ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਉਰਮਿਲਾ ਨੇ ਕਿਹਾ- ਕਦੇ ਨਹੀਂ, ਸਾਲਾਂ ਤਕ ਨਹੀਂ। ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ਨੂੰ ਇਕ ਕਰੀਅਰ ਬਦਲ ਦੇ ਰੂਪ 'ਚ ਨਹੀਂ ਮੰਨਦੀ, ਸਿਰਫ ਇਸ ਲਈ ਕਿ ਉਹ ਸਿਰਫ ਇਕ ਕਲਾਕਾਰ ਹੈ। 45 ਸਾਲ ਦੀ ਉਰਮਿਲਾ ਨੇ ਕਿਹਾ ਕਿ ਉਨ੍ਹਾਂ ਦਾ ਵੀ ਨਿੱਜੀ ਜੀਵਨ ਹੈ। ਜਦੋਂ ਉਹ ਅਭਿਨੇਤਰੀ ਸੀ ਤਾਂ ਸਿਰਫ ਆਪਣੇ ਕੰਮ ਦੇ ਬਾਰੇ ਗੱਲ ਕਰਦੀ ਸੀ ਪਰ ਅੱਜ ਉਹ ਆਪਣੇ ਕੰਮ ਦੇ ਨਾਲ ਮੁੱਦਿਆਂ 'ਤੇ ਵੀ ਗੱਲ ਕਰਦੀ ਹੈ। 

 



ਆਪਣੀ ਲਿਸਟ 'ਚ ਸ਼ਾਮਲ ਮੁੱਦਿਆਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਬੋਲਣ ਦੀ ਆਜ਼ਾਦੀ ਨਹੀਂ ਹੈ। ਕਿਸੇ ਵੀ ਤਰ੍ਹਾਂ ਦੀ ਆਜ਼ਾਦੀ ਨਹੀਂ ਹੈ। ਲੋਕਾਂ 'ਚ ਜ਼ਬਰਦਸਤ ਧਾਰਮਿਕ ਅਸਹਿਣਸ਼ੀਲਤਾ ਹੈ ਅਤੇ ਸਮਾਜ ਜਾਤਾਂ ਅਤੇ ਭਾਈਚਾਰੇ 'ਚ ਵੰਡਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਨਾਲ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਅਸੀਂ ਉਸ ਤਰੱਕੀ ਵੱਲ ਨਹੀਂ ਜਾ ਰਹੇ। ਇਸ ਤੋਂ ਪਹਿਲਾਂ ਕਿ ਸਮਾਜ ਦਾ ਖਾਤਮਾ ਹੋ ਜਾਵੇ, ਸਾਨੂੰ ਸਮਾਂ ਰਹਿੰਦੇ ਅਜਿਹੇ ਨੇਤਾਵਾਂ ਨੂੰ ਬਦਲ ਦੇਣਾ ਚਾਹੀਦਾ ਹੈ।

 

 

ਮੈਂ ਉਸ ਪਰਿਵਾਰ ਤੋਂ ਹਾਂ ਜੋ ਸਮਾਜ ਅਤੇ ਰਾਜਨੀਤੀ ਬਾਰੇ ਜਾਣੂ ਹੈ। ਮੈਂ ਫਿਲਮੀ ਬੈਕਗਰਾਊਂਡ ਦੀ ਨਹੀਂ, ਜੇਕਰ ਲੋਕਾਂ ਦੇ ਪਿਆਰ ਅਤੇ ਸਮਰਥਨ ਨਾਲ ਮੈਂ ਸਿਆਸਤ 'ਚ ਹਾਂ ਤਾਂ ਮੇਰਾ ਵੀ ਫਰਜ਼ ਬਣਦਾ ਹੈ ਕਿ ਮੈਂ ਉਨ੍ਹਾਂ ਲਈ ਕੁਝ ਕਰਾਂ। ਸਾਰੇ ਲੋਕ ਇਹ ਮੰਨਦੇ ਹਨ ਕਿ ਫਿਲਮੀ ਦੁਨੀਆ ਤੋਂ ਰਾਜਨੀਤੀ 'ਚ ਆਉਣ ਵਾਲੇ ਕਲਾਕਾਰ ਕੁਝ ਨਹੀਂ ਕਰਦੇ ਪਰ ਮੈਂ ਉਨ੍ਹਾਂ 'ਚੋਂ ਨਹੀਂ ਹਾਂ। ਅਜਿਹੇ ਲੋਕਾਂ ਦੀ ਨਿੰਦਾ ਕਰਨਾ ਮੇਰੇ ਲਈ ਆਸਾਨ ਹੈ ਪਰ ਮੈਂ ਅਜਿਹਾ ਨਹੀਂ ਕਰਾਂਗੀ।


Tanu

Content Editor

Related News