ਸਿਆਸੀ ਸਮਰਥਨ ਪ੍ਰਾਪਤ ਸ਼ਹਿਰੀ ਨਕਸਲੀਆਂ ਨੇ ਕਈ ਸਾਲਾਂ ਤੱਕ ਰੋਕਿਆ ਸਰਦਾਰ ਸਰੋਵਰ ਬੰਨ੍ਹ ਦਾ ਕੰਮ : PM ਮੋਦੀ

09/23/2022 1:11:55 PM

ਅਹਿਮਦਾਬਾਦ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਸਿਆਸੀ ਤੌਰ 'ਤੇ ਸਮਰਥਿਤ 'ਸ਼ਹਿਰੀ ਨਕਸਲੀਆਂ ਅਤੇ ਵਿਕਾਸ ਵਿਰੋਧੀ ਤੱਤਾਂ' ਨੇ ਗੁਜਰਾਤ 'ਚ ਨਰਮਦਾ ਨਦੀ 'ਤੇ ਸਰਦਾਰ ਸਰੋਵਰ ਬੰਨ੍ਹ ਦੇ ਨਿਰਮਾਣ ਨੂੰ ਕਈ ਸਾਲਾਂ ਤੱਕ ਇਹ ਦਾਅਵਾ ਕਰਦੇ ਹੋਏ ਰੋਕੇ ਰੱਖਿਆ ਕਿ ਇਹ ਵਾਤਾਵਰਣ ਨੂੰ ਨੁਕਸਾਨ ਪਹੁੰਚਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਯਾਨੀ ਅੱਜ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਏਕਤਾ ਨਗਰ 'ਚ ਸੂਬਿਆਂ ਦੇ ਵਾਤਾਵਰਣ ਮੰਤਰੀਆਂ ਦੇ 2 ਦਿਨਾਂ ਰਾਸ਼ਟਰੀ ਸੰਮੇਲਨ ਦਾ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਕਰਨ ਤੋਂ ਬਾਅਦ ਇਹ ਗੱਲ ਕਹੀ।

ਇਹ ਵੀ ਪੜ੍ਹੋ : ਇਰਾਕ ਤੋਂ ਆਏ 6 ਮਹੀਨੇ ਦੇ ਬੱਚੇ ਦੇ ਦਿਲ 'ਚ ਸਨ ਕਈ ਛੇਕ, ਦਿੱਲੀ ਦੇ ਡਾਕਟਰਾਂ ਨੇ ਦਿੱਤੀ ਨਵੀ ਜ਼ਿੰਦਗੀ

ਪੀ.ਐੱਮ. ਮੋਦੀ ਨੇ ਕਿਹਾ,''ਸਿਆਸੀ ਸਮਰਥਨ ਪ੍ਰਾਪਤ ਸ਼ਹਿਰੀ ਨਕਸਲੀਆਂ ਅਤੇ ਵਿਕਾਸ ਵਿਰੋਧੀ ਤੱਤਾਂ ਨੇ ਗੁਜਰਾਤ 'ਚ ਨਰਮਦਾ ਨਦੀ 'ਤੇ ਸਰਦਾਰ ਸਰੋਵਰ ਬੰਨ੍ਹ ਦੇ ਨਿਰਮਾਣ ਨੂੰ ਕਈ ਸਾਲਾਂ ਤੱਕ ਰੋਕੇ ਰੱਖਿਆ ਅਤੇ ਦਾਅਵਾ ਕਰਦੇ ਰਹੇ ਕਿ ਇਹ ਵਾਤਾਵਰਣ ਨੂੰ ਨੁਕਸਾਨ ਪਹੁੰਚਾਏਗਾ। ਇਸ ਦੇਰੀ ਕਾਰਨ ਵੱਡੀ ਰਕਮ ਦਾ ਨੁਕਸਾਨ ਹੋਇਆ। ਹੁਣ ਜਦੋਂ ਬੰਨ੍ਹ ਬਣ ਕੇ ਤਿਆਰ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਨ੍ਹਾਂ ਦੇ ਦਾਅਵੇ ਕਿੰਨੇ ਖੋਖਲ੍ਹੇ ਸਨ।'' ਨਕਸਲਵਾਦ ਦੇ ਪ੍ਰਤੀ ਹਮਦਰਦੀ ਰੱਖਣ ਵਾਲਿਆਂ ਦੇ ਨਾਲ-ਨਾਲ ਕੁਝ ਸਮਾਜਿਕ ਵਰਕਰਾਂ ਲਈ ਕੁਝ ਰਾਜਨੀਤਕ ਖੇਪੇ ਹਮੇਸ਼ਾ 'ਸ਼ਹਿਰੀ ਨਕਸਲ' (ਅਰਬਨ ਨਕਸਲ) ਸ਼ਬਦ ਦੀ ਵਰਤੋਂ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ,''ਇਹ ਸ਼ਹਿਰੀ ਨਕਸਲੀ ਅਜੇ ਵੀ ਸਰਗਰਮ ਹਨ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਵਪਾਰ ਨੂੰ ਸੌਖਾ ਬਣਾਉਣ ਜਾਂ ਜੀਵਨ ਨੂੰ ਸੌਖਾ ਬਣਾਉਣ ਵਾਲੇ ਪ੍ਰਾਜੈਕਟਾਂ ਨੂੰ ਵਾਤਾਵਰਣ ਦੇ ਨਾਮ 'ਤੇ ਰੋਕਿਆ ਨਾ ਜਾਵੇ। ਅਜਿਹੇ ਲੋਕਾਂ ਦੀ ਸਾਜਿਸ਼ ਨਾਲ ਨਜਿੱਠਣ ਲਈ ਸਾਡੇ ਕੋਲ ਇਕ ਸੰਤੁਲਿਤ ਦ੍ਰਿਸ਼ਟੀਕੋਣ ਹੋਣਾ ਚਾਹੀਦਾ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News