ਰਾਮ ਰਹੀਮ ਦੇ ਸਤਿਸੰਗ ’ਚ ਹੰਗਾਮਾ, ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਕਾਰਕੁਨਾਂ ਨੇ ਪਾੜੇ ਪੋਸਟਰ

11/18/2022 11:27:26 AM

ਸ਼ਾਹਜਹਾਂਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ’ਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਸਤਿਸੰਗ ਪ੍ਰੋਗਰਾਮ ’ਚ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਅਤੇ ਬਜਰੰਗ ਦਲ ਦੇ ਕਾਰਕੁੰਨਾਂ ਨੇ ਹੰਗਾਮਾ ਕਰਦੇ ਹੋਏ ਬੈਨਰ ਫਾੜ ਦਿੱਤੇ। ਬਾਅਦ ’ਚ ਪੁਲਸ ਨੇ ਇਜਾਜ਼ਤ ਪੱਤਰ ਨਾ ਦਿਖਾ ਸਕਣ ’ਤੇ ਪ੍ਰੋਗਰਾਮ ਨੂੰ ਬੰਦ ਕਰਵਾ ਦਿੱਤਾ। ਪੁਲਸ ਅਧਿਕਾਰੀ ਅਖੰਡ ਪ੍ਰਤਾਪ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਰੋਜਾ ਥਾਣਾ ਇਲਾਕੇ ਸਥਿਤ ਇਕ ਮੈਰਿਜ ਹਾਲ ਦੇ ਲਾਅਨ ’ਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦਾ ਸਤਿਸੰਗ ਚੱਲ ਰਿਹਾ ਸੀ। ਇਸ ਦੌਰਾਨ ਵਿਹਿਪ ਨੇਤਾ ਰਾਜੇਸ਼ ਅਵਸਥੀ ਆਪਣੇ ਕਾਰਕੁੰਨਾਂ ਨਾਲ ਉਥੇ ਪਹੁੰਚੇ। 

ਇਹ ਵੀ ਪੜ੍ਹੋ : ‘No Money for Terror’ ਪ੍ਰੋਗਰਾਮ 'ਚ ਬੋਲੇ PM ਮੋਦੀ- ਅੱਤਵਾਦ ਮਨੁੱਖਤਾ ਲਈ ਵੱਡਾ ਖ਼ਤਰਾ

ਉਨ੍ਹਾਂ ਦੱਸਿਆ ਕਿ ਉਥੇ ਵੱਡੀ ਗਿਣਤੀ ’ਚ ਵਿਦਿਆਰਥਣਾਂ ਮਿਲੀਆਂ। ਸਤਿਸੰਗ ’ਚ ਬੱਚਿਆਂ ਤੇ ਔਰਤਾਂ ਦਾ ਬ੍ਰੇਨਵਾਸ਼ ਕੀਤਾ ਜਾ ਰਿਹਾ ਸੀ, ਇਸ ਲਈ ਅਸੀਂ ਇਸ ਦਾ ਵਿਰੋਧ ਕੀਤਾ ਅਤੇ ਬਿਨਾ ਇਜਾਜ਼ਤ ਹੋ ਰਹੇ ਸਤਿਸੰਗ ਨੂੰ ਬੰਦ ਕਰਵਾ ਦਿੱਤਾ। ਦੱਸਣਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ 2017 'ਚ ਆਪਣੀਆਂ ਸਾਧਵੀਆਂ ਨਾਲ ਜਬਰ ਜ਼ਿਨਾਹ ਦੇ ਦੋਸ਼ 'ਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਦੇ ਨਾਲ ਹੀ 2 ਸਾਲ ਪਹਿਲਾਂ ਇਕ ਪੱਤਰਕਾਰ ਦੇ ਕਤਲ ਕੇਸ 'ਚ ਉਮਰ ਕੈਦ ਅਤੇ 18 ਅਕਤੂਬਰ 2021 ਨੂੰ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਰਣਜੀਤ ਸਿੰਘ ਕਤਲ ਕੇਸ 'ਚ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha