ਬਿਜਲੀ ਬੋਰਡ ''ਚ ਨੌਕਰੀ ਦਾ ਸੁਨਹਿਰੀ ਮੌਕਾ, ਅੱਜ ਹੀ ਕਰੋ ਅਪਲਾਈ

09/29/2020 11:34:39 AM

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਿਟਡ ਨੇ ਅਸਿਸਟੈਂਟ ਅਕਾਊਂਟੈਂਟ ਦੇ ਅਹੁਦਿਆਂ 'ਤੇ ਨਿਯੁਕਤੀ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਅਰਜ਼ੀਆਂ ਮੰਗੀਆਂ ਹਨ। ਇਸ ਤਹਿਤ 33 ਯੋਗ ਉਮੀਦਵਾਰਾਂ ਦੀ ਨਿਯੁਕਤੀ ਹੋਵੇਗੀ।

ਅਹੁਦਾ ਦਾ ਨਾਂ - ਅਸਿਸਟੈਂਟ ਅਕਾਊਂਟੈਂਟ
ਅਹੁਦੇ - 33
ਤਨਖ਼ਾਹ - 29,800–94,300/- ਰੁਪਏ

ਸਿੱਖਿਅਕ ਯੋਗਤਾ
ਭਾਰਤ ਦੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਾਮਰਸ ਵਿਚ ਡਿਗਰੀ ਦਾ ਹੋਣਾ ਲਾਜ਼ਮੀ ਹੈ।

ਉਮਰ ਹੱਦ
ਘੱਟ ਤੋਂ ਘੱਟ 21 ਸਾਲ ਅਤੇ ਵੱਧ ਤੋਂ ਵੱਧ 40 ਸਾਲ ਦੇ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਉਮਰ ਹੱਦ ਦੀ ਗਿਣਤੀ 01 ਜੁਲਾਈ 2020 ਦੇ ਆਧਾਰ 'ਤੇ ਕੀਤੀ ਜਾਵੇਗੀ।

ਮਹੱਤਵਪੂਰਣ ਤਾਰੀਖ਼ਾਂ

  • ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ - 29 ਸਤੰਬਰ 2020
  • ਅਰਜ਼ੀ ਫ਼ੀਸ ਜਮ੍ਹਾਂ ਕਰਣ ਦੀ ਤਾਰੀਖ਼ - 29 ਸਤੰਬਰ 2020


ਅਰਜ਼ੀ ਫ਼ੀਸ
ਸਾਧਾਰਨ, ਓ.ਬੀ.ਸੀ., ਈ.ਡਬਲਯੂ.ਐੱਸ. ਵਰਗ ਨੂੰ 1,000 ਰੁਪਏ, ਜਦੋਂਕਿ ਉੱਤਰ ਪ੍ਰਦੇਸ਼ ਦੇ ਐੱਸ.ਸੀ., ਐੱਸ.ਟੀ. ਵਰਗ ਨੂੰ 700 ਰੁਪਏ ਅਰਜ਼ੀ ਫ਼ੀਸ ਦੇ ਤੌਰ 'ਤੇ ਜਮ੍ਹਾ ਕਰਣੇ ਹੋਣਗੇ। ਫ਼ੀਸ ਦਾ ਭੁਗਤਾਨ ਡੈਬਿਟ, ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ ਜਾਂ ਐੱਸ.ਬੀ.ਆਈ. ਚਲਾਣ ਰਾਹੀਂ ਕੀਤਾ ਜਾ ਸਕਦਾ ਹੈ।

ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਯੂ.ਪੀ.ਪੀ.ਸੀ.ਐੱਲ. ਦੀ ਅਧਿਕਾਰਤ ਵੈੱਬਸਾਈਟ http://upenergy.in/uppcl 'ਤੇ ਜਾ ਕੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਕਰ ਸਕਦੇ ਹਨ।


cherry

Content Editor

Related News