ਮੰਨਤ ਪੂਰੀ ਹੋਣ ''ਤੇ ਭਗਵਾਨ ਸ਼ਿਵ ਨੂੰ ਚੜ੍ਹਾਈ ਆਪਣੀ ਜੀਭ

02/15/2018 9:45:37 AM

ਕੋਰਬਾ - ਹੈਰਾਨ ਕਰ ਦੇਣ ਵਾਲੀ ਇਕ ਘਟਨਾ 'ਚ ਛੱਤੀਸਗੜ੍ਹ ਦੇ ਕੋਰਬਾ ਜ਼ਿਲੇ 'ਚ 28 ਸਾਲਾ ਇਕ ਔਰਤ ਨੇ ਆਪਣੀ ਜੀਭ ਕੱਟ ਕੇ ਭਗਵਾਨ ਸ਼ਿਵ ਨੂੰ ਚੜ੍ਹਾ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੋਰਬਾ ਜ਼ਾਲ ਹੈੱਡਕੁਆਰਟਰ ਤੋਂ 60 ਕਿਲੋਮੀਟਰ ਦੂਰ ਸਥਿਤ ਨੁਨੇਰਾ ਪਿੰਡ 'ਚ ਅੱਜ ਸਵੇਰੇ ਸੀਮਾ ਬਾਈ ਗੋਂਡ ਨੇ ਪੂਜਾ ਤੋਂ ਬਾਅਦ ਸ਼ਿਵਲਿੰਗ ਸਾਹਮਣੇ ਆਪਣੀ ਜ਼ੁਬਾਨ ਕੱਟ ਕੇ ਭਗਵਾਨ ਸ਼ਿਵ ਨੂੰ ਚੜ੍ਹਾ ਦਿੱਤੀ। ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਸਥਿਰ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਕੋਈ ਮੰਨਤ ਮੰਗੀ ਸੀ, ਜਿਸ ਤੋਂ ਬਾਅਦ ਉਸ ਨੇ ਭਗਵਾਨ ਨੂੰ ਆਪਣੀ ਜੀਬ ਚੜ੍ਹਵਾ ਦਿੱਤੀ।