ਯੂ. ਪੀ. ਐਂਟੀ ਰੋਮਿਓ ਦਲ ਦੀਆਂ ਮੈਂਬਰਾਂ ਨੇ ਇਕ ਮਨਚਲੇ ਦੇ ਸਿਰੋ ਉਤਾਰਿਆਂ ਆਸ਼ਿਕੀ ਦਾ ਭੂਤ

11/04/2017 1:18:45 PM

ਸ਼ਾਮਲੀ— ਉੱਤਰ ਪ੍ਰਦੇਸ਼ ਸਰਕਾਰ ਦੀ ਕਾਨੂੰਨ ਵਿਅਸਥਾ ਕਾਫੀ ਖਰਾਬ ਹੈ, ਇੱਥੇ ਗੁੰਡੇ ਸ਼ਰੇਆਮ ਗੁੰਡਾਗਰਦੀ ਕਰਨ ਤੋਂ ਬਾਜ ਨਹੀਂ ਆ ਰਹੇ। ਅਜਿਹੀ ਹੀ ਮਾਮਲਾ ਸਾਹਮਣੇ ਆਇਆ ਜਿਸ ਨੂੰ ਐਂਟੀ ਰੋਮਿਓ ਦਲ ਦੀਆਂ ਮੈਂਬਰਾਂ ਨੇ ਇਕ ਆਸ਼ਕ ਨੂੰ ਖੂਬ ਸਬਕ ਸਿਖਾਇਆ। ਮਿਲੀ ਜਾਣਕਾਰੀ ਅਨੁਸਾਰ ਇਹ ਵੱਖ-ਵੱਖ ਸਥਾਨਾਂ 'ਤੇ ਮਹਿਲਾਵਾਂ ਅਤੇ ਵਿਦਿਆਰਥਣਾਂ ਨਾਲ ਛੇੜਛਾੜ ਕਰਦੇ ਹਨ। ਜਿਸ ਦੇ ਵਿਰੁੱਧ ਇਹ ਮੁਹਿੰਮ ਚਲਾਈ ਗਈ ਹੈ।
ਦਰਅਸਲ, ਮਾਮਲਾ ਸਦਰ ਕੋਤਵਾਲੀ ਇਲਾਕੇ ਦਾ ਹੈ, ਜਿੱਥੇ ਔਰਤਾਂ ਨੇ ਇਕ ਮਨਚਲੇ ਦੀ ਖੂਬ ਕੁੱਟਮਾਰ ਕੀਤੀ। ਦੱਸਣਾ ਚਾਹੁੰਦੇ ਹਾਂ ਕਿ ਕੁੱਟਮਾਰ ਕਰਨ ਵਾਲੀ ਮਹਿਲਾ ਪੁਲਸ ਕਰਮਚਾਰੀ ਹੈ ਅਤੇ ਮਹਿਲਾ ਐਂਟੀ ਰੋਮਿਓ ਦੀ ਮੈਂਬਰ ਵੀ ਹੈ। ਇਸ ਦਲ ਦੇ ਮੈਂਬਰਾਂ ਨੇ ਸ਼ਾਮਲੀ 'ਚ ਵੱਖ-ਵੱਖ ਸਥਾਨਾਂ 'ਤੇ ਮੁਹਿੰਮ ਦੌਰਾਨ ਅੱਧੀ ਦਰਜਨ ਸਥਾਨਾਂ 'ਤੇ ਐਂਟੀ ਰੋਮਿਓ ਦਰ ਦੀ ਟੀਮ ਦਲ ਦੇ ਮੈਂਬਰਾਂ ਨੇ ਮਨਚਲਿਆਂ ਨੂੰ ਦੌੜਾ-ਦੌੜਾ ਕੇ ਖੂਬ ਕੁੱਟਿਆ। ਮੌਕੇ ਦੀਆਂ ਤਸਵੀਰਾਂ ਕੈਮਰੇ 'ਚ ਕੈਦ ਕੀਤੀਆਂ। ਮਹਿਲਾ ਟੀਮ ਦੇ ਪਹੁੰਚਣ 'ਤੇ ਕੁਝ ਜਗ੍ਹਾ ਤੋਂ ਮਨਚਲਿਆਂ ਭੱਜਦੇ ਨਜ਼ਰ ਆਏ। ਹਾਲਾਂਕਿ ਟੀਮ ਨੇ ਮਨਚਲੇ ਨੂੰ ਮਾਫੀ ਮੰਗਣ ਤੋਂ ਬਾਅਦ 'ਚ ਛੱਡ ਦਿੱਤਾ ਗਿਆ।


Related News