15 ਸਾਲਾ ਮੁੰਡੇ ਨੇ CBSE 10ਵੀਂ ’ਚੋਂ ਲਏ 100 ਫ਼ੀਸਦੀ ਅੰਕ, ਸੁਫ਼ਨਾ ਪੂਰਾ ਕਰਨ ਦੀ ਖਿੱਚੀ ਤਿਆਰੀ

08/04/2021 2:02:37 PM

ਲਖਨਊ— ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਦੇ 15 ਸਾਲਾ ਕੁਮਾਰ ਵਿਸ਼ਵਾਸ ਸਿੰਘ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) 10ਵੀਂ ਜਮਾਤ ਦੇ 5 ਵਿਸ਼ਿਆਂ ’ਚੋਂ 100 ਫ਼ੀਸਦੀ ਅੰਕ ਹਾਸਲ ਕੀਤੇ। ਬੋਰਡ ਵਲੋਂ 10ਵੀਂ ਜਮਾਤ ਦੇ ਨਤੀਜੇ ਕੱਲ੍ਹ ਭਾਵ ਮੰਗਲਵਾਰ ਨੂੰ ਜਾਰੀ ਕੀਤੇ ਗਏ। ਬੁਲੰਦਸ਼ਹਿਰ ਦੇ ਵਿੱਦਿਆ ਗਿਆਨ ਸਕੂਲ ਦੇ ਵਿਦਿਆਰਥੀ ਵਿਸ਼ਵਾਸ ਨੇ ਅੰਗਰੇਜ਼ੀ, ਹਿੰਦੀ, ਗਣਿਤ, ਸਮਾਜਿਕ ਵਿਗਿਆਨ ਅਤੇ ਆਰਟੀਫੀਸ਼ੀਅਲ ਇਟੈਲੀਜੈਂਸ ’ਚ 100 ਫ਼ੀਸਦੀ ਅੰਕ ਹਾਸਲ ਕੀਤੇ। 15 ਸਾਲਾ ਕੁਮਾਰ ਵਿਸ਼ਵਾਸ ਨੇ CBSE 10ਵੀਂ ’ਚੋਂ ਲਏ 100 ਫ਼ੀਸਦੀ ਅੰਕ, ਸੁਫ਼ਨਾ ਪੂਰਾ ਕਰਨ ਦੀ ਖਿੱਚੀ ਤਿਆਰੀ  

ਇਹ ਵੀ ਪੜ੍ਹੋ: CBSE 10ਵੀਂ ਜਮਾਤ ਦੇ ਨਤੀਜੇ: 99.04 ਫ਼ੀਸਦੀ ਵਿਦਿਆਰਥੀ ਹੋਏ ਪਾਸ, ਕੁੜੀਆਂ ਨੇ ਮਾਰੀ ਬਾਜ਼ੀ

ਕੁਮਾਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦਰਮਿਆਨ ਮੈਂ ਚੰਗਾ ਫਾਇਦਾ ਚੁੱਕਿਆ ਅਤੇ ਉਹ ਚੰਗੇ ਅੰਕ ਹਾਸਲ ਕਰਨ ਦੇ ਯੋਗ ਹੋਇਆ। ਕੁਮਾਰ ਨੇ ਅੱਗੇ ਕਿਹਾ ਕਿ ਮੈਂ ਤਕਨਾਲੋਜੀ ਦੀ ਵਧੀਆ ਵਰਤੋਂ ਕੀਤੀ। ਅਧਿਆਪਕਾਂ ਵਲੋਂ ਆਪਣੇ ਪੜ੍ਹਾਈ ਨੂੰ ਲੈ ਕੇ ਹਰ ਤਰ੍ਹਾਂ ਦੇ ਖ਼ਦਸ਼ੇ ਨੂੰ ਆਨਲਾਈਨ ਮਦਦ ਜ਼ਰੀਏ ਦੂਰ ਕੀਤਾ। ਇਹ ਸੌਖਾ ਨਹੀਂ ਸੀ ਪਰ ਮੈਂ ਆਪਣੇ ਮਾਪਿਆਂ ਦੇ ਸਹਿਯੋਗ ਸਦਕਾ ਇਹ ਕਰ ਵਿਖਾਇਆ। ਕੁਮਾਰ ਨੇ ਦੱਸਿਆ ਕਿ ਉਹ ਭਾਰਤੀ ਯੁੱਧ ਨਾਇਕਾਂ ਤੋਂ ਪ੍ਰੇਰਿਤ ਹੈ ਅਤੇ ਦੇਸ਼ ਦੀ ਸੇਵਾ ਲਈ ਫ਼ੌਜ ਵਿਚ ਭਰਤੀ ਹੋਣਾ ਚਾਹੁੰਦਾ ਹੈ। ਉਹ ਨੈਸ਼ਨਲ ਡਿਫੈਂਸ ਅਕੈਡਮੀ (ਐੱਨ. ਡੀ. ਏ.) ਦੇ ਦਾਖ਼ਲੇ ਦੀ ਤਿਆਰੀ ਕਰ ਰਿਹਾ ਹੈ। 

ਇਹ ਵੀ ਪੜ੍ਹੋ: CBSE 10ਵੀਂ ਜਮਾਤ ਦੇ ਨਤੀਜੇ ਜਾਰੀ, ਵਿਦਿਆਰਥੀ ਇੰਝ ਕਰਨ ਚੈੱਕ

ਕੁਮਾਰ ਵਿਸ਼ਵਾਸ ਨੇ ਆਪਣੇ ਸਕੂਲ ਬਾਰੇ ਗੱਲ ਕਰਦਿਆਂ ਕਿਹਾ ਕਿ ਵਿੱਦਿਆ ਗਿਆਨ ਆਪਣੇ ਆਪ ਵਿਚ ਇਕ ਅਦਭੁੱਤ ਅਹਿਸਾਸ ਹੈ। ਇਹ ਉੱਚ ਗੁਣਵੱਤਾ ਵਾਲੀ ਸਿੱਖਿਆ ਮੁਫ਼ਤ ਪ੍ਰਦਾਨ ਕਰਦਾ ਹੈ। ਅਧਿਆਪਕ ਬਹੁਤ ਹੀ ਸਹਿਯੋਗੀ ਅਤੇ ਮਿਹਨਤੀ ਹਨ। ਉਨ੍ਹਾਂ ਦਾ ਤਜਰਬਾ ਅਤੇ ਗਿਆਨ ਸਾਡੀ ਤਰੱਕੀ ਲਈ ਮਹੱਤਵਪੂਰਨ ਹਨ। ਮੈਂ ਆਪਣੇ ਸਾਰੇ ਅਧਿਆਪਕਾਂ ਦਾ ਤਹਿ-ਦਿਲ ਤੋਂ ਧੰਨਵਾਦੀ ਹਾਂ। ਉਨ੍ਹਾਂ ਨੇ ਜੋ ਪੜ੍ਹਾਈ, ਸਿਖਾਇਆ ਅੱਜ ਉਸ ਦੇ ਬਦੌਲਤ ਅੱਜ ਮੈਂ ਚੰਗੇ ਅੰਕ ਹਾਸਲ ਕੀਤੇ। ਓਧਰ ਪਿ੍ਰੰਸੀਪਲ ਵਿਸ਼ਵਜੀਤ ਬੈਨਰਜੀ ਨੇ ਕਿਹਾ ਕਿ ਉਸ ਦੇ ਅਧਿਆਪਕਾਂ ਮੁਤਾਬਕ ਉਹ ਆਪਣੀ ਪੜ੍ਹਾਈ ਵੱਲ ਵਧੇਰੇ ਦਿਲਚਸਪੀ ਰੱਖਦਾ ਰਿਹਾ। ਇਸ ਕਰ ਕੇ ਹੀ ਉਸ ਨੂੰ 5 ਵਿਸ਼ਿਆਂ ਵਿਚ 100 ਅੰਕ ਹਾਸਲ ਕਰਨ ਵਿਚ ਮਦਦ ਮਿਲੀ। ਦੱਸ ਦੇਈਏ ਕਿ ਕੋਰੋਨਾ ਵਾਇਰਸ ਨੂੰ ਵੇਖਦੇ ਹੋਏ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਹੋਣ ਮਗਰੋਂ ਸੀ. ਬੀ. ਐੱਸ. ਈ. ਨੇ ਮੰਗਲਵਾਰ ਨੂੰ ਅੰਦਰੂਨੀ ਮੁਲਾਂਕਣ ਨੀਤੀ ਦੇ ਆਧਾਰ ’ਤੇ ਇਸ ਸਾਲ ਦੇ ਨਤੀਜਿਆਂ ਦਾ ਐਲਾਨ ਕੀਤਾ।

Tanu

This news is Content Editor Tanu