ਯਮੁਨਾ ਨਦੀ ’ਚ ਬਣਨ ਵਾਲੇ ਝੱਗ ਲਈ ਯੂ.ਪੀ.-ਹਰਿਆਣਾ ਜ਼ਿੰਮੇਵਾਰ : ਰਾਘਵ ਚੱਢਾ

11/09/2021 6:42:41 PM

ਨਵੀਂ ਦਿੱਲੀ- ਜ਼ਹਰਿਲੀ ਹੋਈ ਯਮੁਨਾ ਨਦੀ ਦੇ ਝੱਗ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਹਨ। ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਕਿਹਾ ਕਿ ਯਮੁਨਾ ਦੇ ਝੱਗ ਲਈ ਭਾਜਪਾ ਸ਼ਾਸਿਤ ਸੂਬੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਜ਼ਿੰਮੇਵਾਰ ਹਨ। ਇਸ ਸੰਬੰਧ ’ਚ ਅਸੀਂ ਉੱਤਰ ਪ੍ਰਦੇਸ਼ ਨੂੰ ਇਹ ਲਿਖਿਆ ਹੈ ਕਿ ਉਹ ਆਪਣੀ ਸਿੰਚਾਈ ਤਕਨੀਕੀ ਬਾਇਓਕਲਚਰ ਦੇ ਮਾਧਿਅਮ ਨਾਲ ਕਰਨ ਪਰ ਭਾਜਪਾ ਸਰਕਾਰ ਨੇ ਇਸ ’ਤੇ ਧਿਆਨ ਨਹੀਂ ਦਿੱਤਾ। ‘ਆਪ’ ਨੇਤਾ ਰਾਘਵ ਚੱਢਾ ਨੇ ਕਿਹਾ ਕਿ ਹਰਿਆਣਾ ’ਚ ਯਮੁਨਾ ਤੋਂ ਲਗਭਗ 105 ਐੱਮ.ਜੀ.ਡੀ. ਗੰਦਾ ਪਾਣੀ ਅਤੇ ਉੱਤਰ ਪ੍ਰਦੇਸ਼ ’ਚ ਗੰਗਾ ਤੋਂ ਲਗਭਗ 50 ਐੱਮ.ਜੀ.ਡੀ. ਗੰਦਾ ਪਾਣੀ ਔਖਲਾ ਬੈਰਾਜ ’ਚ ਮਿਲਦਾ ਹੈ। ਪਾਣੀ ’ਚ ਉਦਯੋਗਿਕ ਕੂੜਾ, ਸਰਫ਼, ਅਮੋਨੀਆ ਹੈ, ਜਿਸ ਨਾਲ ਝੱਗ ਬਣਦਾ ਹੈ। ਉਨ੍ਹਾਂ ਕਿਹਾ ਕਿ ਯਮੁਨਾ ’ਚ ਝੱਗ ਔਖਲਾ ਬੈਰਾਜ ਖੇਤਰ ’ਚ ਹੈ, ਜੋ ਉੱਤਰ ਪ੍ਰਦੇਸ਼ ਸਿੰਚਾਈ ਸਰਕਾਰ ਦੇ ਅਧੀਨ ਆਉਂਦਾ ਹੈ। ਇਹ ਉੱਤਰ ਪ੍ਰਦੇਸ਼ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਜਪਾ ਸਰਕਾਰ ਫ਼ੇਲ ਹੋ ਗਈ।

ਇਹ ਵੀ ਪੜ੍ਹੋ : ਰਿਵਾਇਤੀ ਪਹਿਰਾਏ 'ਚ ਨੰਗੇ ਪੈਰੀਂ ਪਦਮ ਸ਼੍ਰੀ ਲੈਣ ਪਹੁੰਚੀ ਤੁਲਸੀ ਗੌੜਾ, PM ਮੋਦੀ ਨੇ ਕੀਤਾ ਨਮਨ

ਰਾਘਵ ਚੱਢਾ ਨੇ ਕਿਹਾ ਕਿ ਪ੍ਰਦੂਸ਼ਿਤ ਪਾਣੀ ਦਿੱਲੀ ਦਾ ਨਹੀਂ, ਉੱਤਰ ਪ੍ਰਦੇਸ਼, ਹਰਿਆਣਾ ਸਰਕਾਰ ਵੱਲ ਦਿੱਲੀ ਨੂੰ ‘ਉਪਹਾਰ’ ਹੈ। ਇਸ ਤੋਂ ਪਹਿਲਾ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਵੀ ਯਮੁਨਾ ’ਚ ਵਾਲੇ ਝੱਗ ਲਈ ਹਰਿਆਣਾ ਦੀ ਖੱਟੜ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਛਠ ਪੂਜਾ ਮੌਕੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਯਮੁਨਾ ਨਦੀ ’ਚ ਉੱਠਦੇ ਝੱਗ ਨੂੰ ਲੈ ਕੇ ਕੇਜਰੀਵਾਲ ਸਰਕਾਰ ਨੇ ਦੋਸ਼ ਲਗਾਇਆ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਦਿੱਲੀ ਸਰਕਾਰ ਨੇ ਯਮੁਨਾ ਕਿਨਾਰੇ ਛਠ ਪੂਜਾ ਦੀ ਮਨਜ਼ੂਰੀ ਨਹੀਂ ਦਿੱਤੀ, ਕਿਉਂਕਿ ਉਹ ਜ਼ਿਆਦਾ ਪ੍ਰਦੂਸ਼ਣ ਕਾਰਨ ਨਦੀ ’ਚ ਝੱਗ ਨੂੰ ਲੁਕਾਉਣਾ ਚਾਹੁੰਦੀ ਸੀ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦਾ ਦਾਅਵਾ, ਕਿਸਾਨ ਵਿਰੋਧੀ ਸਰਕਾਰ ਦੇ ਤਾਬੂਤ 'ਚ ਆਖ਼ਰੀ ਕਿੱਲ ਸਾਬਿਤ ਹੋਵੇਗੀ ਲਖਨਊ ਮਹਾਪੰਚਾਇਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha