ਬੱਚਿਆਂ ਦੀ ਧੱਕਾ-ਮੁੱਕੀ ਕਾਰਨ ਮਿਡ-ਡੇਅ-ਮੀਲ ਦੀ ਸਬਜ਼ੀ 'ਚ ਡਿੱਗੀ ਮਾਸੂਮ, ਮੌਤ

02/04/2020 11:28:42 AM

ਮਿਰਜ਼ਾਪੁਰ—ਯੂ.ਪੀ. ਦੇ ਮਿਰਜ਼ਾਪੁਰ ਸ਼ਹਿਰ 'ਚ ਰਾਮਪੁਰ ਅਟਾਰੀ ਪਿੰਡ ਦੇ ਸਕੂਲ 'ਚ ਤਿਆਰ ਕੀਤੇ ਗਏ ਮਿਡ-ਡੇਅ-ਮੀਲ ਦੀ ਸਬਜ਼ੀ 'ਚ 3 ਸਾਲਾਂ ਮਾਸੂਮ ਦੀ ਡਿੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਨੂੰ ਜਦੋਂ ਇੱਥੋ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਲਈ ਮਿਡ-ਡੇਅ-ਮੀਲ ਤਿਆਰ ਹੋਣ ਤੋਂ ਬਾਅਦ ਵੰਡਣ ਦੀ ਤਿਆਰੀ ਚੱਲ ਰਹੀ ਸੀ, ਤਾਂ ਉਸ ਸਮੇਂ ਬੱਚਿਆਂ ਦੀ ਧੱਕਾ-ਮੁੱਕੀ ਕਾਰਨ 3 ਸਾਲਾਂ ਮਾਸੂਮ ਆਂਚਲ ਸਬਜੀ ਦੇ ਭਾਂਡੇ 'ਚ ਡਿੱਗ ਗਈ, ਮੌਕੇ 'ਤੇ ਮੌਜੂਦ ਮਾਸੂਮ ਦੇ 7 ਸਾਲਾਂ ਭਰਾ ਗਣੇਸ਼ ਨੇ ਰੌਲਾ ਪਾ ਦਿੱਤਾ ਪਰ ਮਿਡ-ਡੇਅ-ਮੀਲ ਮਹਿਲਾ ਵਰਕਰ ਫੋਨ 'ਚ ਰੁੱਝੀ ਹੋਣ ਕਾਰਨ ਬੱਚਿਆਂ ਦਾ ਰੌਲਾ ਨਹੀਂ ਸੁਣਿਆ ਪਰ ਜਦੋਂ ਉੱਥੇ ਅਧਿਆਪਕ ਪਹੁੰਚੇ ਤਾਂ ਉਨ੍ਹਾਂ ਨੇ ਤਰੁੰਤ ਬੱਚੀ ਨੂੰ ਸਬਜ਼ੀ ਦੇ ਭਾਂਡੇ 'ਚੋ ਬਾਹਰ ਕੱਢਿਆ ਅਤੇ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ 80 ਫੀਸਦੀ ਤੋਂ ਜ਼ਿਆਦਾ ਸੜ੍ਹ ਚੁੱਕੀ ਮਾਸੂਮ ਨੂੰ ਮੰਡਲੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਪਰ ਦੇਰ ਸ਼ਾਮ ਬੱਚੀ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਮਿਡ-ਡੇਅ-ਮੀਲ ਮਹਿਲਾ ਵਰਕਰ ਸਕੂਲ ਛੱਡ ਕੇ ਭੱਜ ਗਈ। ਇਹ ਹਾਦਸਾ ਵਾਪਰਨ 'ਤੇ ਡੀ.ਐੱਮ. ਸੁਸ਼ੀਲ ਕੁਮਾਰ ਪਟੇਲ ਨੇ ਹੈੱਡ ਮਾਸਟਰ ਨੂੰ ਮੁਅੱਤਲ ਕਰਨ ਅਤੇ ਮਿਡ-ਡੇਅ-ਮੀਲ ਮਹਿਲਾ ਵਰਕਰ ਖਿਲਾਫ ਰਿਪੋਰਟ ਦਰਜ ਕਰਵਾਉਣ ਦਾ ਆਦੇਸ਼ ਦੇ ਦਿੱਤਾ ਹੈ।

PunjabKesari

ਪੀੜਤ ਮਾਸੂਮ ਦੇ ਪਿਤਾ ਭਾਗੀਰਥ ਨੇ ਸਕੂਲ ਪ੍ਰਸ਼ਾਸਨ ਨੂੰ ਮੌਤ ਲਈ ਜ਼ਿੰਮੇਵਾਰ ਠਹਿਰਾਇਆ। ਇਸ ਮਾਮਲੇ 'ਚ ਬਲਾਕ ਸਿੱਖਿਆ ਅਫਸਰ ਰਾਮਮਿਲਨ ਯਾਦਵ ਨੇ ਕਿਹਾ ਹੈ ਕਿ ਇਸ ਮਾਮਲੇ 'ਚ ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

PunjabKesari

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਿਰਜ਼ਾਪੁਰ ਦੇ ਹੀ ਇੱਕ ਪ੍ਰਾਇਮਰੀ ਸਕੂਲ ਮਿਡ-ਡੇਅ-ਮੀਲ 'ਚ ਬੱਚੇ ਨੂੰ ਨਮਕ ਨਾਲ ਰੋਟੀ ਖਾਣ ਦਾ ਮਾਮਲਾ ਚਰਚਾ 'ਚ ਆਇਆ ਸੀ।


Iqbalkaur

Content Editor

Related News