ਯੂ. ਪੀ. ''ਚ 4 ਜ਼ਿਲਿਆਂ ਦੇ ਡੀ. ਐੱਮ. ਸਮੇਤ 7 IAS ਅਫਸਰਾਂ ਦੇ ਤਬਾਦਲੇ

06/24/2018 10:26:42 AM

ਨਵੀਂ ਦਿੱਲੀ— ਉੱਤਰ ਪ੍ਰਦੇਸ਼ 'ਚ ਸ਼ਨੀਵਾਰ ਸ਼ਾਮ ਚਾਰ ਜ਼ਿਲਿਆਂ ਦੇ ਜ਼ਿਲਾ ਅਧਿਕਾਰੀਆਂ ਸਮੇਤ 7 ਆਈ. ਏ. ਐੱਸ. ਅਫਸਰਾਂ ਦੇ ਤਬਾਦਲੇ ਕਰ ਦਿੱਤੇ ਹਨ ਹਨ। ਉਨਾਵ ਵਾਰਾਨਸੀ ਨਗਰ ਅਤੇ ਆਗਰਾ ਦੇ ਡੀ. ਐੱਮ ਬਦਲੇ ਗਏ ਹਨ। ਹੁਣ ਤੱਕ ਕਾਨਪੁਰ ਦੇ ਜ਼ਿਲਾ ਅਧਿਕਾਰੀ ਰਹੇ ਸੁਰਿੰਦਰ ਸਿੰਘ ਨੂੰ ਵਾਰਾਨਸੀ ਜ਼ਿਲਾ ਅਧਿਕਾਰੀਆਂ ਦੇ ਅਹੁਦੇ 'ਤੇ ਭੇਜਿਆਂ ਗਿਆ ਹੈ, ਜਦਕਿ ਵਿਜੇ ਵਿਸ਼ਵਾਸ ਪੰਤ ਨੂੰ ਕਾਨਪੁਰ ਨਗਰ ਦਾ ਜ਼ਿਲਾ ਅਧਿਕਾਰੀ ਬਣਾਇਆ ਗਿਆ ਹੈ ਉਹ ਹੁਣ ਤੱਕ ਵਿਸ਼ੇਸ਼ ਸਕੱਤਰ ਸਟਾਫ ਆਫਿਸਰ, ਮੁੱਖ ਸਕੱਤਰ ਉੱਤਰ ਪ੍ਰਦੇਸ਼ ਰਾਜਸਵ ਅਤੇ ਵਿਸ਼ੇਸ਼ ਸੂਚਨਾ ਦੇ ਅਹੁਦੇ 'ਤੇ ਕੰਮ ਕਰਦੇ ਸਨ। 
ਜਾਣਕਾਰੀ ਮੁਤਾਬਕ ਰਵੀ ਕੁਮਾਰ ਐੱਨ. ਜੀ. ਨੂੰ ਆਗਰਾ ਜ਼ਿਲਾ ਅਧਿਕਾਰੀ ਦੇ ਅਹੁਦੇ 'ਤੇ ਭੇਜਿਆ ਗਿਆ ਹੈ। ਉਹ ਹੁਣ ਉਨਾਵ ਦੇ ਜ਼ਿਲਾ ਅਧਿਕਾਰੀ ਅਹੁਦੇ 'ਤੇ ਸਨ। ਦਵਿੰਦਰ ਕੁਮਾਰ ਰਾਂਡੇ ਜੋ ਕਿ ਨਿਰਦੇਸ਼ਕ ਉੱਤਰ ਪ੍ਰਦੇਸ਼ ਸੂਡਾ ਲਖਨਊ ਦਾ ਕੰਮਕਾਜ ਸੰਭਾਲ ਰਹੇ ਹਨ। ਉਨ੍ਹਾਂ ਨੂੰ ਉਨਾਵ ਦੇ ਜ਼ਿਲਾ ਅਧਾਕਰੀ ਅਹੁਦੇ ਦੀ ਜ਼ਿੰਮੇਵਾਦੀ ਦਿੱਤੀ ਗਈ ਹੈ। ਹੁਣ ਤੱਕ ਜ਼ਿਲਾ ਅਧਿਕਾਰੀ ਆਗਰਾ ਰਹੇ ਗੌਰਵ ਦਿਆਲ ਨੂੰ ਵਿਸ਼ੇਸ਼ ਟੂਰਿਜ਼ਮ ਵਿਭਾਗ ਉੱਤਰ ਪ੍ਰਦੇਸ਼ ਪ੍ਰਬੰਧ ਨਿਰਦੇਸ਼ਕ, ਸੂਬਾ ਟੂਰਿਜ਼ਮ ਵਿਕਾਸ ਨਿਗਮ ਉੱਤਰ ਪ੍ਰਦੇਸ਼, ਅਪਰ ਮੁੱਖ ਪਰਿਯੋਜਨਾ ਨਿਰਦੇਸ਼ਕ ਵਰਲਡ ਬੈਂਕ ਟੂਰਿਜ਼ਮ ਲਖਨਊ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਦੱਸ ਦੇਈਏ ਕਿ ਯੋਗੇਸ਼ਵਰ ਰਾਜ ਮਿਸ਼ਰਾ ਨੂੰ ਵਿਸ਼ੇਸ਼ ਸਕੱਤਰ ਲੋਕ ਨਿਰਮਾਣ ਉੱਤਰ ਪ੍ਰਦੇਸ਼ ਵਿਭਾਗ ਉੱਤਰ ਪ੍ਰਦੇਸ਼ ਦੇ ਅਹੁਦੇ 'ਤੇ ਭੇਜਿਆ ਗਿਆ ਹੈ। ਉਹ ਹੁਣ ਵਾਰਾਨਸੀ ਦੇ ਜ਼ਿਲਾ ਅਧਿਕਾਰੀ ਸਨ। ਅਖੰਡ ਪ੍ਰਤਾਪ ਸਿੰਘ ਨੂੰ ਵਿਸ਼ੇਸ਼ ਸਕੱਤਰ, ਖੁਰਾਕ ਅਤੇ ਸਿਵਲ ਸਪਲਾਈ, ਸਿਵਲ ਸਪਲਾਈ ਵਿਭਾਗ ਦੇ ਅਹੁਦੇ 'ਤੇ ਭੇਜਿਆ ਗਿਆ ਹੈ। ਹੁਣ ਤੱਕ ਵਿਸ਼ੇਸ਼ ਸਕੱਤਰ ਟੂਰਿਜ਼ਮ ਵਿਭਾਗ ਉੱਤਰ ਪ੍ਰਦੇਸ਼ ਪ੍ਰਬੰਧ ਨਿਰਦੇਸ਼ਕ ਸੂਬਾ ਟੂਰਿਜ਼ਮ ਵਿਕਾਸ ਵਿਭਾਗ ਉੱਤਰ ਪ੍ਰਦੇਸ਼, ਅਪਰ ਮੁੱਖ ਪ੍ਰੋਜੈਕਟ ਨਿਰਦੇਸ਼ਕ ਵਰਲਡ ਬੈਂਕ ਟੂਰਿਜ਼ਮ ਲਖਨਊ ਦੇ ਅਹੁਦੇ 'ਤੇ ਤਾਇਨਾਤ ਸਨ।