ਯੂ. ਪੀ. ''ਚ 13 ਸਾਲਾ ਮਾਸੂਮ ਬੱਚੀ ਨਾਲ 7 ਵਿਅਕਤੀਆਂ ਨੇ ਕੀਤਾ ਗੈਂਗਰੇਪ

06/24/2018 1:04:57 AM

ਬੁਲੰਦਸ਼ਹਿਰ— ਯੂ.ਪੀ. ਦੇ ਬੁਲੰਦਸ਼ਹਿਰ ਵਿਚ 13 ਸਾਲ ਦੀ ਮਾਸੂਮ ਬੱਚੀ ਨਾਲ ਗੈਂਗਰੇਪ ਦੀ ਘਟਨਾ ਸਾਹਮਣੇ ਆਈ ਹੈ। ਪੁਲਸ ਅਨੁਸਾਰ ਇਸ ਬੱਚੀ ਨਾਲ ਪਿੰਡ ਦੇ 7 ਵਿਅਕਤੀਆਂ ਨੇ ਗੈਂਗਰੇਪ ਕੀਤਾ ਅਤੇ ਵੀਡੀਓ ਵੀ ਬਣਾਇਆ। ਪੁਲਸ ਨੇ ਸਮੂਹਿਕ ਜਬਰ-ਜ਼ਨਾਹ ਦਾ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਮਾਮਲਾ ਬੁਲੰਦਸ਼ਹਿਰ ਦੇ ਜਹਾਂਗੀਰਪੁਰ  ਦਾ ਹੈ। ਪੀੜਤਾ 8 ਜਮਾਤ ਦੀ ਵਿਦਿਆਰਥਣ ਹੈ, ਜੋ ਗਰਮੀ ਦੀਆਂ ਛੁੱਟੀਆਂ ਕੱਟਣ ਆਪਣੇ ਮਾਮੇ ਦੇ ਘਰ ਆਈ ਸੀ। ਇਕ ਦਿਨ ਪਿੰਡ ਦੇ ਹੀ 7 ਵਿਅਕਤੀਆਂ ਨੇ ਬੱਚੀ ਨਾਲ ਗੈਂਗਰੇਪ ਕੀਤਾ ਅਤੇ ਆਪਣੀ ਹੈਵਾਨੀਅਤ ਦਾ ਪੂਰਾ ਵੀਡੀਓ ਵੀ ਬਣਾਇਆ। ਇਸ ਦੇ ਮਗਰੋਂ ਪੀੜਤਾ ਨੂੰ ਧਮਕੀ ਦੇ ਕੇ ਉਸ ਨੂੰ ਖੇਤ ਵਿਚ ਛੱਡ ਕੇ ਭੱਜ ਗਏ।